ਟਰੱਕ ਦੇ ਕਲੀਨਰ ਦੀ ਵੀ ਮੌਕੇ ‘ਤੇ ਮੌਤ ਹੋ ਗਈ ਤੇ ਡਰਾਈਵਰ ਦੇ ਵੀ ਕਾਫ਼ੀ ਸੱਟਾਂ ਲੱਗੀਆਂ। ਫੱਟੜਾਂ ‘ਚ ਦੋ ਜਾਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕੈਂਟਰ ਦਾ ਡਰਾਈਵਰ ਤੇ ਕਲੀਨਰ ਮੌਕੇ ਤੋਂ ਭੱਜ ਗਏ।

ਦੋਰਾਹਾ,ਬਿਊਰੋ :ਅੱਜ ਜੀਟੀ ਰੋਡ ਦੋਰਾਹਾ ਵਿਖੇ ਕੈਂਟਰ ਤੇ ਟਰੱਕ ਦੀ ਭਿਆਨਕ ਟੱਕਰ ਹੋਣ ਦੀ ਦੁਖਦਾਈ ਖਬਰ ਹੈ, ਇਸ ਦੁਰਘਟਨਾ ਵਿੱਚ 2 ਔਰਤਾਂ ਸਮੇਤ 3 ਦੀ ਮੌਤ ਹੋ ਗਈ ਹੈ ਤੇ 7-8 ਵਿਅਕਤੀਆਂ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਖੰਨਾ ਤੋਂ ਲੁਧਿਆਣਾ ਵੱਲ ਨੂੰ ਇੱਕ ਕੈਂਟਰ ਜਾ ਰਿਹਾ ਸੀ। ਜਿਸ ਦੇ ‘ਤੇ ਕੁਝ ਔਰਤਾਂ ਤੇ ਪੁਰਸ਼ ਬੈਠੇ ਸਨ, ਜਦੋਂ ਕੈਂਟਰ ਦੋਰਾਹਾ ਵਿਖੇ ਪੁੱਜਾ ਤਾਂ ਡਰਾਈਵਰ ਨੇ ਕੈਂਟਰ ਨੂੰ ਪੁਲ਼ ‘ਤੇ ਚੜ੍ਹਾ ਦਿੱਤਾ ਜਦੋਂਕਿ ਉਸ ਨੇ ਪੁਲ਼ ਤੋਂ ਥੱਲੇ ਸਰਵਿਸ ਰੋਡ ‘ਤੇ ਜਾਣਾ ਸੀ। ਕਾਹਲ਼ੀ ‘ਚ ਡਰਾਈਵਰ ਨੇ ਇੱਕਦਮ ਬਰੇਕ ਮਾਰ ਦਿੱਤੀ। ਜਿਸ ਨਾਲ ਪਿੱਛੇ ਆ ਰਹੇ ਟਰੱਕ ਦੀ ਕੈਂਟਰ ਨਾਲ ਜ਼ੋਰਦਾਰ ਟੱਕਰ ਹੋਈ। ਕੈਂਟਰ ਦੇ ‘ਤੇ ਬੈਠੇ ਲੋਕ ਝਟਕਾ ਲੱਗਣ ਨਾਲ ਉੱਭੜ ਕੇ ਥੱਲੇ ਡਿੱਗ ਗਏ। ਸੜਕ ਦੇ ਡਿੱਗਣ ਨਾਲ ਦੋ ਔਰਤਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਤੇ ਬਾਕੀ ਲੋਕ ਵੀ ਗੰਭੀਰ ਜ਼ਖਮੀ ਹੋ ਗਏ।





