ਡਰੱਗ ਕੰਟੋਰਲਰ ਜਨਰਲ ਆਫ ਇੰਡੀਆ ਦੇ ਵੈਰੀਏਂਟ ਦਵਾਈ ਫੇਵੀਪਿਰਾਵਿਰ ਨੂੰ ਹਰੀ ਝੰਡੀ ਪ੍ਰਦਾਨ ਕੀਤੀ ਹੋਈ ਹੈ।Favipiravir ਐਂਟੀ ਵਾਇਰਲ ਏਜੰਟ ਹੈ ਜੋ ਖਾਸ ਤੌਰ ‘ਤੇ ਇਨਫਲੂਏਜਾ ਤੇ SARCov-2 ਵਾਇਰਸ ਦੇ ਆਰਏਨਵੇਂ ਪੋਲੀਮਰੇਜ ਤੇ ਵਾਇਰਲ ਰਿਪਲਿਕੇਸ਼ਨ ਨੂੰ ਰੋਕਦਾ ਹੈ।

ਚੰਡੀਗ੍ਹੜ,ਬਿਊਰੋ:-ਕੋਰੋਨਾ ਵਾਇਰਸ ਦੀ ਦਵਾਈ ਜਾ ਟੀਕਾ ਬਣਾਉਣ ‘ਚ ਦੁਨੀਆ ਭਰ ਦੇ ਦੇਸਾ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ,ਤੇ ਕਈ ਦੇਸ਼ਾਂ ‘ਚ ਵੈਕਸੀਨ ਦੇ ਵੱਖ-ਵੱਖ ਪੜਾਆਂ ਦੇ ਟਰਾਇਲ ਚੱਲ ਰਹੇ ਹਨ।ਅਜਿਹੇ ਵਿੱਚ ਡਰੱਗ ਕੰਪਨੀ FDC ਨੇ ਭਾਰਤ ‘ਚ Covid-19 ਦੇ ਇਲਾਜ ‘ਚ ਕਾਰਗਾਰ Favipiravir ਦੇ ਦੋ PiFLU ਤੇ Favenza ਨੂੰ ਲਾਂਚ ਕੀਤਾ ਹੈ। ਕੋਰੋਨਾ ਦੇ ਹਲਕੇ ਤੇ ਮਾਧਿਅਮ ਲੱਛਣਾਂ ਵਾਲੇ ਮਰੀਜ਼ਾਂ ਦੇ ਇਲਾਜ ਲਈ ਇਸ ਦੀ ਵਰਤੋਂ ਨੂੰ ਮਨਜ਼ੂਰੀ ਮਿਲੀ ਗਈ ਹੈ।FDC ਲਿਮੀਟਿਡ ਨੇ Favipiravir ਦੇ ਇਨ੍ਹਾਂ ਦੋਵੋਂ ਵੈਰੀਏਂਟ ਦੀ ਕੀਮਤ ਸਿਰਫ਼ 55 ਰੁਪਏ ਪ੍ਰਤੀ ਟੈਬਲੇਟ ਰੱਖੀ ਹੈ। ਡਰੱਗ ਕੰਟੋਰਲਰ ਜਨਰਲ ਆਫ ਇੰਡੀਆ ਦੇ ਵੈਰੀਏਂਟ ਦਵਾਈ ਫੇਵੀਪਿਰਾਵਿਰ ਨੂੰ ਹਰੀ ਝੰਡੀ ਪ੍ਰਦਾਨ ਕੀਤੀ ਹੋਈ ਹੈ। ਇਹ ਹਲਕੇ ਤੇ ਮਾਧਿਅਮ ਲੱਛਣਾਂ ਵਾਲੇ ਕੋਰੋਨਾ ਮਰੀਜ਼ਾਂ ਦੀ ਰਿਕਵਰੀ ‘ਚ ਮਦਦਗਾਰ ਸਾਬਤ ਹੋਈ ਹੈ। FDC ਦੇ ਬੁਲਾਰੇ ਮਯੰਕ ਟਿਕਖਾ ਨੇ ਕਿਹਾ ਕਿ ਦੇਸ਼ ‘ਚ ਰੋਜ਼ ਕੋਰੋਨਾ ਸੰਕ੍ਰਮਿਤਾਂ ਦੇ ਹਜ਼ਾਰਾਂ ਨਵੇਂ ਕੇਸ ਸਾਹਮਣੇ ਆ ਰਹੇ ਹਨ। PiFLU ਤੇ Fevenza ਮਰੀਜ਼ਾਂ ਦੀ ਵਿਗੜਦੀ ਹਾਲਤ ਨੂੰ ਰੋਕਣ ‘ਚ ਮਦਦ ਮਿਲੇਗੀ। ਅਸੀਂ ਸਰਕਾਰ ਤੇ ਸਿਹਤ ਖੇਤਰ ਦੇ ਲੋਕਾਂ ਨਾਲ ਮਿਲ ਕੇ ਪੂਰੇ ਦੇਸ਼ ‘ਚ ਇਨ੍ਹਾਂ ਦੋਵੇਂ ਦਵਾਈਆਂ ਨੂੰ ਉਪਲਬਧ ਕਰਵਾਏਗਾ।






