ਤਰਨਤਾਰਨ ਵਾਸੀ ਸਵਿੰਦਰ ਸਿੰਘ ਦਾ 20 -22 ਦਿਨਾ ਤੋ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ।

ਤਰਨਤਾਰਨ (ਜਸਬੀਰ ਸਿੰਘ) : ਸ਼ਹਿਰ ਵਾਸੀ ਸਵਿੰਦਰ ਸਿੰਘ ਨਾਮਕ ਵਿਅਕਤੀ ਦੀ ਜਹਰੀਲੀ ਸਰਾਬ ਪੀਣ ਨਾਲ ਇਕ ਨਿੱਜੀ ਹਸਪਤਾਲ ਵਿਚ 20 -22 ਦਿਨਾ ਤੋ ਚੱਲ ਰਹੇ ਇਲਾਜ ਦੋਰਾਨ ਮੌਤ ਹੋ ਗਈ । ਥਾਣਾ ਸਿਟੀ ਪੁਲਿਸ ਨੇ ਤੁਰੰਤ ਸਵਿੰਦਰ ਸਿੰਘ ਦੀ ਲਾਸ਼ ਦਾ ਤਰਨਤਾਰਨ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਦੇ ਹਵਾਲੇ ਕੀਤੀ । ਪਿਛਲੇ ਮਹੀਨੇ ਜੁਲਾਈ ਵਿਚ ਤਰਨਤਾਰਨ ਦੇ ਆਸ-ਪਾਸ ਪਿੰਡਾਂ ਵਿੱਚ ਜਹਿਰਾਲੀ ਦੇਸੀ ਸ਼ਰਾਬ ਪੀਣ ਨਾਲ ਕਈ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਵਿਅਕਤੀ ਬੀਮਾਰ ਹੋ ਗਾਏ ਸਨ । ਜਿਹਨਾ ਵਿੱਚੋਂ ਕਈ ਵਿਅਕਤੀ ਸਰਕਾਰੀ ਹਸਪਤਾਲ ਦੀ ਬਜਾਏ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾਉਣ ਲਈ ਦਾਖਲ ਹੋ ਗਾਏ ਸਨ । ਜਿਨ੍ਹਾਂ ਵਿੱਚੋਂ ਸਵਿੰਦਰ ਸਿੰਘ ਵਾਸੀ ਮਾਸਟਰ ਕਲੋਨੀ, ਨੇੜੇ ਸ੍ਰੀ ਗੋਇੰਦਵਾਲ ਸਾਹਿਬ ਬਾਈਪਾਸ ਚੌਕ, ਦੀ ਇਲਾਜ ਦੋਰਾਨ ਮੌਤ ਹੋ ਗਈ ।
ਮ੍ਰਿਤਕ ਦੇ ਬੇਟੇ ਪਿੰਦਰ ਸਿੰਘ ਅਤੇ ਜਵਾਈ ਕੇ. ਐਸ. ਨੇ ਦੱਸਿਆ ਕਿ 31 ਜੁਲਾਈ ਨੂੰ ਸਾਡੇ ਪਿਤਾ ਸਵਿੰਦਰ ਸਿੰਘ ਦੇ ਬਾਹਰੋਂ ਜਹਿਰਾਲੀ ਦੇਸੀ ਸ਼ਰਾਬ ਪੀਣ ਨਾਲ ਇਕ ਦਮ ਤਬੀਅਤ ਖ਼ਰਾਬ ਹੋਣ ਤੇ ਅਸੀਂ ਉਹਨਾਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਦਾਖਲ ਕਰਵਾ ਦਿਤਾ ਸੀ ਜਿੱਥੇ 20 -22 ਦਿਨਾਂ ਤੋਂ ਇਲਾਜ ਚੱਲ ਰਿਹਾ ਸੀ ਤੇ ਅਜ ਸਵੇਰੇ ਇਲਾਜ ਦੋਰਾਨ ਉਹਨਾ ਦੀ ਮੌਤ ਹੋ ਗਈ । ਉਹਨਾਂ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਜਿਸ ਤਰਾ ਜਹਿਰਾਲੀ ਦੇਸੀ ਸ਼ਰਾਬ ਪੀਣ ਨਾਲ ਮਾਰਨ ਵਾਲਿਆਂ ਦੇ ਪਰਿਵਾਰ ਨੂੰ ਸਰਕਾਰੀ ਸਹਾਇਤਾ ਦਿੱਤੀ ਗਈ ਹੈ ਉਸ ਤਰਾ ਸਾਨੁੰ ਮਾਲੀ ਸਹਾਇਤਾ ਦਿੱਤੀ ਜਾਵੇ ।






