17.4 C
Chandigarh

TODAY NOW NEWS

Friday, March 20, 2026
Homeਮਨੋਰੰਜਨਬਾਲੀਵੁੱਡਫ਼ਿਲਮੀ ਅਦਾਕਾਰ ਗੈਵੀ ਚਹਿਲ 'ਬਿੱਗ ਬੌਸ'ਸ਼ੁਰੂ ਹੋਣ ਤੋਂ ਪਹਿਲਾ ਹੀ ਕਿਉਂ ਹੋਏ...

ਫ਼ਿਲਮੀ ਅਦਾਕਾਰ ਗੈਵੀ ਚਹਿਲ ‘ਬਿੱਗ ਬੌਸ’ਸ਼ੁਰੂ ਹੋਣ ਤੋਂ ਪਹਿਲਾ ਹੀ ਕਿਉਂ ਹੋਏ ਬਾਹਰ

ਇਕ ਨਿੱਜੀ ਚੈਨਲ ‘ਤੇ ਸਲਮਾਨ ਖ਼ਾਨ ਦੀ ਮੇਜ਼ਬਾਨੀ ‘ਚ ਪ੍ਰਸਾਰਿਤ ਹੋਣ ਵਾਲੇ ਸ਼ੋਅ ‘ਬਿੱਗ ਬੌਸ’ ਦੇ 14ਵੇਂ ਸੀਜ਼ਨ ਲਈ ਗੈਵੀ ਚਹਿਲ ਦੀ ਹੋਈ ਸੀ ਚੋਣ

ਚੰਡੀਗੜ੍ਹ,ਬਿਊਰੋ:-ਪਟਿਆਲਾ ਦੇ ਜੰਮਪਲ ਤੇ ਬਾਲੀਵੁੱਡ ਡੇ ਨਾਮਵਰ ਐਕਟਰ ਗੈਵੀ ਚਹਿਲ ਦੀ ਚੋਣ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਚਰਚਿਤ ਰਿਆਲਟੀ ਸ਼ੋਅ ‘ਬਿੱਗ ਬੌਸ’ ਲਈ ਹੋਈ ਸੀ ਪਰ ਉਸ ਨੂੰ ਸ਼ੋਅ ਸ਼ੁਰੂ ਹੋਣ ਤੋਂ ਪਹਿਲਾ ਹੀ, ਸ਼ੋਅ ‘ਚੋਂ ਬਾਹਰ ਹੋਣਾ ਪੈ ਗਿਆ ਹੈ। ਪਟਿਆਲਾ ਸ਼ਹਿਰ ਦੇ ਜੰਮਪਲ ਗੈਵੀ ਚਹਿਲ ਲੰਬੇ ਅਰਸੇ ਤੋਂ ਮਾਇਆ ਨਗਰੀ ਮੁੰਬਈ ਵਿਖੇ ਫਿਲਮੀ ਦੁਨੀਆ ‘ਚ ਸਰਗਰਮੀ ਨਾਲ ਕੰਮ ਕਰ ਰਹੇ ਹਨ। ਪੰਜਾਬੀ ਸੰਗੀਤਕ ਵੀਡੀਓਜ਼ ਰਾਹੀਂ ਆਪਣਾ ਕਲਾਤਮਕ ਸਫਰ ਸ਼ੁਰੂ ਕਰਨ ਵਾਲੇ ਗੈਵੀ ਨੇ ਪੰਜਾਬੀ ਫਿਲਮਾਂ ‘ਚ ਨਾਇਕ ਵਜੋਂ ਸਥਾਪਤ ਹੋਣ ਉਪਰੰਤ ਹਿੰਦੀ ਲੜੀਵਾਰਾਂ ਰਾਹੀਂ ਬਾਲੀਵੁੱਡ ‘ਚ ਪ੍ਰਵੇਸ਼ ਕੀਤਾ ਸੀ। ਉਨ੍ਹਾਂ ਨੇ ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖ਼ਾਨ ਨਾਲ ‘ਏਕ ਥਾ ਟਾਈਗਰ’ ਤੇ ‘ਟਾਈਗਰ ਜਿੰਦਾ ਹੈ’ ਫਿਲਮਾਂ ‘ਚ ਅਹਿਮ ਕਿਰਦਾਰ ਨਿਭਾ ਕੇ, ਹਿੰਦੀ ਫਿਲਮਾਂ ‘ਚ ਪੈਰ ਜਮਾਏ ਹਨ।ਇਕ ਨਿੱਜੀ ਚੈਨਲ ‘ਤੇ ਸਲਮਾਨ ਖ਼ਾਨ ਦੀ ਮੇਜ਼ਬਾਨੀ ‘ਚ ਪ੍ਰਸਾਰਿਤ ਹੋਣ ਵਾਲੇ ਸ਼ੋਅ ‘ਬਿੱਗ ਬੌਸ’ ਦੇ 14ਵੇਂ ਸੀਜ਼ਨ ਲਈ ਗੈਵੀ ਚਹਿਲ ਦੀ ਚੋਣ ਹੋਈ ਸੀ। ਉਹ ਸ਼ੋਅ ਨਿਰਮਾਤਾਵਾਂ ਨਾਲ ਇਕਰਾਰਨਾਮਾ ਵੀ ਕਰ ਚੁੱਕੇ ਸਨ ਜਿਸ ਕਰਕੇ ਉਹ ਸ਼ੋਅ ਸ਼ੁਰੂ ਹੋਣ ਤੋਂ ਪਹਿਲਾ ਪਿਛਲੇ ਹਫ਼ਤੇ ਆਪਣੇ ਪਰਿਵਾਰ ਸਮੇਤ ਰਿਸ਼ਤੇਦਾਰਾਂ-ਦੋਸਤਾਂ ਨੂੰ ਮਿਲਣ ਪੰਜਾਬ ਆਇਆ ਸੀ ਪਰ ਇੱਥੇ ਅਚਾਨਕ ਹੀ ਉਨਾਂ ਨੂੰ ਆਪਣੀ ਅੱਖ ਦਾ ਅਪ੍ਰੇਸ਼ਨ ਕਰਵਾਉਣਾ ਪੈ ਗਿਆ। ਜਿਸ ਕਾਰਨ ਡਾਕਟਰਾਂ ਨੇ ਗੈਵੀ ਨੂੰ ਤਿੰਨ ਹਫ਼ਤੇ ਅਰਾਮ ਕਰਨ ਦੀ ਸਲਾਹ ਦਿੱਤੀ ਅਤੇ ਉਸ ਨੂੰ ਬਿੱਗ ਬੌਸ ਸ਼ੋਅ ‘ਚੋਂ ਨਾਮ ਵਾਪਿਸ ਲੈਣਾ ਪੈ ਗਿਆ। ਇਸ ਸਬੰਧੀ ਗੈਵੀ ਨੇ ਕਿਹਾ, ਮੈਨੂੰ ਪ੍ਰਮਾਤਮਾ ‘ਚ ਪੂਰਾ ਵਿਸ਼ਵਾਸ਼ ਹੈ, ਉਹ ਉਸੇ ਦੀ ਰਜ਼ਾ ‘ਚ ਰਹਿਣਾ ਪਸੰਦ ਕਰਦੇ ਹਨ। ਜਿਸ ਕਰਕੇ ਉਸ ਨੂੰ ਸਰੀਰਿਕ ਸਮੱਸਿਆ ਕਰਕੇ, ਸ਼ੋਅ ‘ਚੋਂ ਵਾਪਿਸ ਹੋਣ ਦੀ ਮਾਯੂਸੀ ਜਰੂਰ ਹੋਈ ਪਰ ਨਿਰਾਸ਼ਤਾ ਵਾਲੀ ਕੋਈ ਗੱਲ ਨਹੀਂ ਕਿਉਂਕਿ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ।’ ਗੈਵੀ ਦੇ ਪੂਰੀ ਤਰਾਂ ਸਿਹਤ ਯਾਬ ਹੋਣ ਤੇ ਸ਼ੋਅ ‘ਚ ਵਾਈਲਡ ਕਾਰਡ ਐਂਟਰੀ ਮਿਲ ਸਕਦੀ ਇਸ ਦੀ ਉਮੀਦ ਕੀਤੀ ਜਾ ਸਕਦੀ ਹੈ

Today Now News

RELATED ARTICLES
- Advertisment -

POPULAR POSTS