17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਪ੍ਰਸਿੱਧ ਸ਼ਾਇਰਾ ਮਨਜੀਤ ਇੰਦਰਾ ਨੇ ਜਾਨਲੇਵਾ ਹਮਲੇ ਦੇ ਲਾਏ ਦੋਸ਼, ਪੁਲਿਸ ਦੀ...

ਪ੍ਰਸਿੱਧ ਸ਼ਾਇਰਾ ਮਨਜੀਤ ਇੰਦਰਾ ਨੇ ਜਾਨਲੇਵਾ ਹਮਲੇ ਦੇ ਲਾਏ ਦੋਸ਼, ਪੁਲਿਸ ਦੀ ਕਾਰਵਾਈ ਚ ਢਿੱਲ : ਮਨਜੀਤ

ਉਸ ਨੇ ਦੋਸ਼ ਲਗਾਇਆ ਕਿ ਇਸ ਘਟਨਾ ਦੀ ਸੀਸੀਟੀਵੀ ਫੂਟੇਜ ਸਮੇਤ ਸ਼ਿਕਾਇਤ ਉਸ ਨੇ ਥਾਣਾ ਸੰਨੀ ਇਨਕਲੇਵ ’ਚ ਦਿੱਤੀ ਪਰੰਤੂ ਪੁਲਿਸ ਵਲੋਂ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਗਈ। ਉਸ ਨੇ ਕਿਹਾ ਕਿ ਉਸ ਨੂੰ ਡਰ ਹੈ ਕਿ ਭਵਿੱਖ ਵਿੱਚ ਵੀ ਉਸ ’ਤੇ ਅਜਿਹਾ ਹਮਲਾ ਹੋ ਸਕਦਾ ਹੈ।

ਖਰੜ,ਉਮਰਦੀਪ ਵਿਰਕ: ਪ੍ਰਸਿੱਧ ਸ਼ਾਇਰਾ ਮਨਜੀਤ ਇੰਦਰਾ ਨੇ ਜਾਨਲੇਵਾ ਹਮਲਾ ਹੋਣ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਾਇਰਾ ਇੰਦਰਾ ਨੇ ਦੱਸਿਆ ਕਿ ਉਹ ਖਰੜ ’ਚ ਪੈਂਦੇ ਸੰਨੀ ਇਨਕਲੇਵ ਦੇ ਕਰੀਗਲ ਹੋਮਜ਼ 2 ਦੀ ਵਸਨੀਕ ਹੈ ਅਤੇ ਬੀਤੀ 19 ਅਗਸਤ ਨੂੰ ਸੁਸਾਇਟੀ ਦੇ ਕੁੱਝ ਲੋਕਾਂ ਨੇ ਉਸ ਦੇ ਘਰ ਅੰਦਰ ਘੁਸਪੈਠ ਕਰਕੇ ਜਾਨਲੇਵਾ ਹਮਲਾ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਦੇ ਹੀ ਗੁਆਂਢ ’ਚ ਰਹਿੰਦੇ 3 ਵਿਅਕਤੀ ਰੋਜ਼ਾਨਾ ਸ਼ਰਾਬ ’ਚ ਟੱਲੀ ਹੋ ਕੇ ਹੰਗਾਮਾ ਕਰਦੇ ਹਨ ਅਤੇ ਉਨ੍ਹਾਂ ਦੇ ਘਰ ਅੱਗੇ ਆਪਣੀ ਗੱਡੀ ਖੜੀ ਕਰਕੇ ਸ਼ਰਾਬ ਆਦਿ ਦਾ ਸੇਵਨ ਕਰਦੇ ਹਨ ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਉਸ ਨਾਲ ਗਾਲੀ ਗਲੋਚ ਕੀਤੀ ਅਤੇ ਉਸ ਵਿਚੋਂ ਇੱਕ ਵਿਅਕਤੀ ਦੀ ਪਤਨੀ ਸਮੇਤ ਦੂਜੇ ਵਿਅਕਤੀਆਂ ਨੇ ਉਸ ਦੇ ਘਰ ਅੰਦਰ ਦਾਖਲ ਹੋ ਕੇ ਉਸ ’ਤੇ ਜਾਨਲੇਵਾ ਹਮਲਾ ਕੀਤਾ ਪਰੰਤੂ ਹੋਰ ਆਸ ਪਾਸ ਦੇ ਲੋਕ ਜਦੋਂ ਰੌਲਾ ਰੱਪਾ ਸੁਣ ਕੇ ਅੱਗੇ ਆਏ ਤਾਂ ਉਸ ਦਾ ਬਚਾਅ ਹੋ ਗਿਆ ।ਉਸ ਨੇ ਦੱਸਿਆ ਕਿ ਉਸ ਦੀ ਉਮਰ 70 ਸਾਲ ਹੈ ਅਤੇ ਉਹ ਹਾਈਬਲੱਡ ਪ੍ਰੈਸ਼ਰ ਦੀ ਮਰੀਜ਼ ਹੈ ਅਤੇ ਘਰ ਵਿੱਚ ਇਕੱਲੀ ਰਹਿੰਦੀ ਹੈ। ਉਨਾਂ ਦੱਸਿਆ ਕਿ ਆਏ ਦਿਨ ਉਸ ਦੇ ਗੁਆਂਢੀ ਪਰਿਵਾਰ ਸ਼ਰਾਬ ਪੀ ਕੇ ਹੁੱਲੜਬਾਜ਼ੀ ਕਰਦੇ ਹਨ ਅਤੇ ਜਦੋਂ ਵਿਰੋਧ ਕੀਤਾ ਜਾਂਦਾ ਹੈ ਤਾਂ ਉਹ ਜਾਨੋਂ ਮਾਰਨ ਦੀਆਂ ਧਮਕੀਆ ਦਿੰਦੇ ਹੋਏ ਉਸ ਦੇ ਘਰ ਅੰਦਰ ਦਾਖਲ ਹੋ ਜਾਂਦੇ ਹਨ।

Today Now News

RELATED ARTICLES
- Advertisment -

POPULAR POSTS