17.4 C
Chandigarh

TODAY NOW NEWS

Friday, March 20, 2026
HomeBREAKING NEWSਸੋਨੀਆ ਗਾਂਧੀ ਵਲੋਂ ਅਹੁਦਾ ਛੱਡਣ ਦੀ ਪੇਸ਼ਕਸ਼, ਚਿੱਠੀ ਨੂੰ ਲੈ ਕੇ ਰਾਹੁਲ...

ਸੋਨੀਆ ਗਾਂਧੀ ਵਲੋਂ ਅਹੁਦਾ ਛੱਡਣ ਦੀ ਪੇਸ਼ਕਸ਼, ਚਿੱਠੀ ਨੂੰ ਲੈ ਕੇ ਰਾਹੁਲ ਦੇ ਬਿਆਨ ‘ਤੇ ਸੁਰਜੇਵਾਲਾ ਨੇ ਦਿੱਤੀ ਸਫਾਈ

ਨਾਲ ਹੀ ਉਨ੍ਹਾਂ ਨੇ ਪਾਰਟੀ ਪ੍ਰਧਾਨ ਦੇ ਚੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਨੂੰ ਕਿਹਾ

ਨਵੀਂ ਦਿੱਲੀ,ਏਜੰਸੀ : ਸੀਡਬਲਿਊਸੀ ਬੈਠਕ ‘ਚ ਸੋਨੀਆ ਗਾਂਧੀ ਨੇ ਪਾਰਟੀ ਦੀ ਅੰਤਰਿਮ ਪ੍ਰਧਾਨ ਅਹੁਦੇ ਤੋਂ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਪਾਰਟੀ ਪ੍ਰਧਾਨ ਦੇ ਚੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਨੂੰ ਕਿਹਾ ਹੈ। ਸਮਾਚਾਰ ਏਜੰਸੀ ਪੀਟੀਆਈ ਮੁਤਾਬਿਕ ਸੋਨੀਆ ਨੇ ਗੁਲਾਮ ਨਬੀ ਆਜ਼ਾਦ ਸਮੇਤ ਹੋਰ ਆਗੂਆਂ ਵੱਲੋਂ ਅਗਵਾਈ ‘ਚ ਬਦਲਾਅ ਨੂੰ ਲੈ ਕੇ ਲਿਖੇ ਗਏ ਪੱਤਰ ਦਾ ਹਵਾਲਾ ਦਿੰਦਿਆਂ ਅਸਤੀਫ਼ੇ ਦੀ ਪੇਸ਼ਕਸ਼ ਕੀਤੀ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਸ ਪੱਤਰ ਦੀ ਆਲੋਚਨਾ ਕਰਦਿਆਂ ਅਹੁਦੇ ‘ਤੇ ਬਣੇ ਰਹਿਣ ਦੀ ਅਪੀਲ ਕੀਤੀ। ਏਕੇ ਏਂਟਨੀ ਨੇ ਇਸ ਦਾ ਸਮਰਥਨ ਕੀਤਾ ਹੈ। ਦੱਸ ਦੇਈਏ ਕਿ ਉਨ੍ਹਾਂ ਨੇ ਇਕ ਸਾਲ ਪਹਿਲਾਂ ਰਾਹੁਲ ਗਾਂਧੀ ਦੇ ਅਸਤੀਫ਼ੇ ਤੋਂ ਬਾਅਦ 10 ਅਗਸਤ, 2019 ਨੂੰ ਅੰਤਰਿਮ ਪ੍ਰਧਾਨ ਬਣਾਇਆ ਗਿਆ ਸੀ।

ਰਾਹੁਲ ਗਾਂਧੀ ਨੇ ਪੱਤਰ ‘ਤੇ ਨਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਜਿਸ ਸਮੇਂ ਪੱਤਰ ਭੇਜਿਆ ਗਿਆ ਉਸ ਸਮੇਂ ਸੋਨੀਆ ਗਾਂਧੀ ਹਸਪਤਾਲ ‘ਚ ਦਾਖਲ ਸੀ। ਪੱਤਰ ਉਸ ਸਮੇਂ ਲਿਖਿਆ ਗਿਆ ਸੀ ਜਦੋਂ ਰਾਜਸਥਾਨ ‘ਚ ਕਾਂਗਰਸ ਸਰਕਾਰ ਸੰਕਟ ਦਾ ਸਾਹਮਣਾ ਕਰ ਰਹੀ ਸੀ। ਇਸ ‘ਚ ਜੋ ਲਿਖਿਆ ਗਿਆ ਸੀ ਉਸ ‘ਤੇ ਮੀਡੀਆ ਦੇ ਬਜਾਇ ਸੀਡਬਲਿਊਸੀ ਬੈਠਕ ‘ਚ ਚਰਚਾ ਹੋਣੀ ਸੀ। ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਜਿਨ੍ਹਾਂ ਨੇ ਇਸ ਸਮੇਂ ਚਿੱਠੀ ਲਿਖੀ ਹੈ ਉਹ ਭਾਜਪਾ ਨਾਲ ਮਿਲੇ ਹੋਏ ਹਨ।

ਅਸਿਧੇ ‘ਤੌਰ ਤੇ ਰਾਹੁਲ ਬਣੇ ਨਿਸ਼ਾਨਾ

ਸੀਨੀਅਰ ਆਗੂਆਂ ਵੱਲੋਂ ਸੋਨੀਆ ਨੂੰ ਲਿਖੇ ਪੱਤਰ ਵਿਚ ਉਂਜ ਤਾਂ ਸਿੱਧੇ ਤੌਰ ‘ਤੇ ਰਾਹੁਲ ਗਾਂਧੀ ਵਿਰੁੱਧ ਕੁਝ ਨਹੀਂ ਕਿਹਾ ਗਿਆ ਪਰ ਯੂਥ ਕਾਂਗਰਸ ਵਿਚ ਖੇਮੇਬਾਜ਼ੀ ਦਾ ਪ੍ਰਗਟਾਵਾ ਕਰਦਿਆਂ ਅਸਹਿਮਤੀ ਜ਼ਰੂਰ ਪ੍ਰਗਟ ਕੀਤੀ ਗਈ ਹੈ। ਪੱਤਰ ਵਿਚ ਸੋਨੀਆ ਗਾਂਧੀ ਦੀ ਅਗਵਾਈ ਦੀ ਪ੍ਰਸ਼ੰਸਾ ਕਰਦਿਆਂ ਇਹ ਵੀ ਕਿਹਾ ਗਿਆ ਹੈ ਕਿ ਗਾਂਧੀ ਪਰਿਵਾਰ ਹਮੇਸ਼ਾ ਕਾਂਗਰਸ ਦੀ ਸਮੂਹਿਕ ਅਗਵਾਈ ਦਾ ਅਹਿਮ ਹਿੱਸਾ ਰਹੇਗਾ।

ਇਨ੍ਹਾਂ ਆਗੂਆਂ ਦੇ ਦਸਤਖ਼ਤ ਸਨ ਪੱਤਰ ਤੇ

ਸੋਨੀਆ ਗਾਂਧੀ ਨੂੰ ਪੱਤਰ ਲਿਖਣ ਵਾਲਿਆਂ ਵਿਚ ਕਈ ਸੰਸਦ ਮੈਂਬਰ ਤੇ ਸਾਬਕਾ ਮੰਤਰੀ ਸ਼ਾਮਲ ਹਨ। ਇਨ੍ਹਾਂ ਵਿਚ ਸਾਬਕਾ ਮੰਤਰੀ ਤੇ ਰਾਜ ਸਭਾ ਮੈਂਬਰ ਗ਼ੁਲਾਮ ਨਬੀ ਆਜ਼ਾਦ, ਸਾਬਕਾ ਮੰਤਰੀ ਆਨੰਦ ਸ਼ਰਮਾ, ਕਪਿਲ ਸਿੱਬਲ, ਵੀਰੱਪਾ ਮੋਇਲੀ, ਸ਼ਸ਼ੀ ਥਰੂਰ, ਰਾਜ ਬੱਬਰ, ਰੇਣੁਕਾ ਚੌਧਰੀ, ਭੁਪਿੰਦਰ ਸਿੰਘ ਹੁੱਡਾ, ਅਖਿਲੇਸ਼ ਸਿੰਘ ਵਰਗੇ ਸੀਨੀਅਰ ਮੈਂਬਰ ਵੀ ਸ਼ਾਮਲ ਹਨ। ਮੁਕੁਲ ਵਾਸਨਿਕ, ਮਨੀਸ਼ ਤਿਵਾੜੀ ਤੇ ਸਾਬਕਾ ਐੱਮਪੀ ਮਿਲਿੰਦ ਦਿਓੜਾ, ਜਿਤਿਨ ਪ੍ਰਸਾਦ ਤੇ ਸੰਦੀਪ ਦੀਕਸ਼ਤ ਦੇ ਨਾਂ ਵੀ ਪੱਤਰ ਵਿਚ ਦਸਤਖ਼ਤ ਕਰਨ ਵਾਲਿਆਂ ਵਿਚ ਦੱਸੇ ਜਾਂਦੇ ਹਨ।

Today Now News

RELATED ARTICLES
- Advertisment -

POPULAR POSTS