17.1 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਕਿਸ ਵਿਵਾਦ ਕਾਰਨ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਸਕਾਟਲੈਂਡ ਦੀਆਂ ਛੁੱਟੀਆਂ ਛੱਡੀਆਂ...

ਕਿਸ ਵਿਵਾਦ ਕਾਰਨ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਸਕਾਟਲੈਂਡ ਦੀਆਂ ਛੁੱਟੀਆਂ ਛੱਡੀਆਂ ਵਿਚਾਲੇ

ਕਿਉਂਕਿ ਕਾਟੇਜ ਦੇ ਕੋਲ ਪ੍ਰਧਾਨ ਮੰਤਰੀ ਨੇ ਇਕ ਭੇਡਾਂ ਪਾਲਨ ਵਾਲੇ ਕਿਸਾਨ ਦੇ ਫਾਰਮ ‘ਚ ਉਸ ਦੀ ਇਜਾਜ਼ਤ ਤੋਂ ਬਿਨਾਂ ਫਾਰਮ ਦੀ ਵਾੜ ਟੱਪ ਕੇ ਅੱਠ ਫੁੱਟ ਦਾ ਤੰਬੂ ਲਗਾ ਲਿਆ ਸੀ,

ਗਲਾਸਗੋ, ਟੋਨੀ ਬੱਲ;- ਕੋਵਿਡ-19 ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਤੰਦਰੁਸਤ ਹੋ ਕੇ ਅਤੇ ਤਾਲਾਬੰਦੀ ਤੋਂ ਬਾਅਦ ਪਹਿਲੀ ਵਾਰ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਆਪਣੀ ਮੰਗੇਤਰ ਕੈਰੀ ਸਾਈਮੰਡ ਅਤੇ ਅਪ੍ਰੈਲ ਵਿਚ ਜਨਮੇਂ ਪੁੱਤਰ ਵਿਲਫਰੇਡ ਨੂੰ ਨਾਲ ਲੈ ਕੇ ਸਕਾਟਲੈਂਡ ਦੇ ਉੱਤਰ-ਪੱਛਮ ਵਿਚ ਸਮੁੰਦਰੀ ਤਟ ‘ਤੇ ਲੋਨਬੇਨ ਪਿੰਡ ਦੇ ਇਕ ਕਾਟੇਜ ਵਿਚ ਹਫ਼ਤੇ ਦੀਆਂ ਛੁੱਟੀਆਂ ਕੱਟਣ ਲਈ ਪਹੁੰਚੇ ਸਨ, ਪਰ ਉਨ੍ਹਾਂ ਨੂੰ ਤਿੰਨ ਦਿਨਾਂ ਬਾਅਦ ਹੀ ਗ਼ੁੱਸੇ ਵਿਚ ਛੁੱਟੀਆਂ ਵਿਚਾਲੇ ਛੱਡ ਕੇ ਵਾਪਸ ਘਰ ਪਰਤਣਾ ਪਿਆ, ਕਿਉਂਕਿ ਕਾਟੇਜ ਦੇ ਕੋਲ ਪ੍ਰਧਾਨ ਮੰਤਰੀ ਨੇ ਇਕ ਭੇਡਾਂ ਪਾਲਨ ਵਾਲੇ ਕਿਸਾਨ ਦੇ ਫਾਰਮ ‘ਚ ਉਸ ਦੀ ਇਜਾਜ਼ਤ ਤੋਂ ਬਿਨਾਂ ਫਾਰਮ ਦੀ ਵਾੜ ਟੱਪ ਕੇ ਅੱਠ ਫੁੱਟ ਦਾ ਤੰਬੂ ਲਗਾ ਲਿਆ ਸੀ, ਕਿਸਾਨ ਕੈਨੀ ਕੈਮਰਨ ਨੇ ਮੀਡੀਆ ਨੂੰ ਦੱਸਿਆ ਕਿ ਜੇਕਰ ਪ੍ਰਧਾਨ ਮੰਤਰੀ ਉਨ੍ਹਾਂ ਦੇ ਫਾਰਮ ਵਿਚ ਤੰਬੂ ਲਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਪੁੱਛ ਲੈਂਦੇ ਤਾਂ ਉਹ ਇਤਰਾਜ਼ ਨਾ ਕਰਦੇ, ਉਨ੍ਹਾਂ ਕਿਹਾ ਕਿ ਦੇਸ਼ ਦੇ ਉੱਚ ਅਹੁਦੇ ‘ਤੇ ਹੁੰਦੇ ਹੋਏ, ਉਨ੍ਹਾਂ ਦੀ ਇਹ ਹਰਕਤ ਦੇਸ਼ ਦੇ ਨਾਗਰਿਕਾਂ ਲਈ ਚੰਗੀ ਮਿਸਾਲ ਕਾਇਮ ਨਹੀਂ ਕਰਦੀ

Today Now News

RELATED ARTICLES
- Advertisment -

POPULAR POSTS