17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਇੰਨਾ ਬਹਾਦੁਰ ਪਤੀ,ਬਿਨਾ ਕਿਸੇ ਹਥਿਆਰ ਦੇ White Shark 'ਤੇ ਹਮਲਾ ਕਰ ਕੇ...

ਇੰਨਾ ਬਹਾਦੁਰ ਪਤੀ,ਬਿਨਾ ਕਿਸੇ ਹਥਿਆਰ ਦੇ White Shark ‘ਤੇ ਹਮਲਾ ਕਰ ਕੇ ਪਤਨੀ ਨੂੰ ਮੌਤ ਦੇ ਮੂੰਹ ‘ਚੋਂ ਬਚਾਇਆ

ਪਤੀ ਮਾਈਕ ਕੋਲ ਕੋਈ ਹੱਥਿਆਰ ਨਹੀਂ ਸੀ ਪਰ ਉਨ੍ਹਾਂ ਨੇ ਸ਼ਾਰਕ ਦੇ ਉੱਪਰ ਛਾਲ ਮਾਰੀ ਤੇ ਮੁੱਕਿਆਂ ਨਾਲ ਉਸ ਦੇ ਸਿਰ ਤੇ ਪਿੱਠ ‘ਤੇ ਮੁੱਕੇ ਮਾਰਦੇ ਰਹੇ

ਆਸਟਰੇਲੀਆ,ਏਜੰਸੀ:- ਆਸਟਰੇਲੀਆ ‘ਚ White Shark ਨੇ ਸਰਫਿੰਗ ਕਰ ਰਹੀ ਇਕ ਔਰਤ ਨੂੰ ਫੜ ਲਿਆ ਸੀ ਤੇ ਉਸ ਦਾ ਪੈਰ ਚਬਾਣ ਲੱਗੀ, ਉਦੋਂ ਉਸ ਔਰਤ ਦਾ ਪਤੀ ਪਾਣੀ ‘ਚ ਆਇਆ ਤੇ White Shark ‘ਤੇ ਹਮਲਾ ਕਰਦੇ ਹੋਏ ਹੈਰਾਨ ਕਰਨ ਵਾਲੇ ਢੰਗ ਨਾਲ ਆਪਣੀ ਪਤਨੀ ਨੂੰ ਬਚਾ ਲਿਆ।ਸਿਡਨੀ ਮਾਰਨਿੰਗ ਪੋਸਟ ਅਨੁਸਾਰ ਇਹ ਘਟਨਾ ਨਿਊ ਸਾਊਥ ਵੇਲਸ ਸੂਬੇ ਦੇ ਪੋਰਟ ਮੈਕਰੀਨ ਦੇ ਸ਼ੈਲੀ ਤੱਟ ਦੀ ਹੈ। ਰਿਪੋਰਟ ਮੁਤਾਬਕ ਮਾਈਕ ਰੈਪਲੇ ਤੇ ਉਸ ਦੀ ਪਤਨੀ Chantelle Doyle ਸਰਫਿੰਗ ਕਰ ਰਹੇ ਸਨ। ਇਸ ਦੌਰਾਨ ਅਚਾਨਕ ਕਰੀਬ ਸਵਾ ਛੇ ਫੁੱਟ ਲੰਬੀ ਵ੍ਹਾਈਟ ਸ਼ਾਰਕ ਨੇ Doyle ਦਾ ਸੱਜਾ ਪੈਰ ਫੜ ਲਿਆ। ਇਸ ਹਮਲੇ ਦੇ ਚੱਲਦੇ Doyle ਸਮੁੰਦਰ ‘ਚ ਡਿੱਘ ਗਈ। ਪਤੀ ਮਾਈਕ ਕੋਲ ਕੋਈ ਹੱਥਿਆਰ ਨਹੀਂ ਸੀ ਪਰ ਉਨ੍ਹਾਂ ਨੇ ਸ਼ਾਰਕ ਦੇ ਉੱਪਰ ਛਾਲ ਮਾਰੀ ਤੇ ਮੁੱਕਿਆਂ ਨਾਲ ਉਸ ਦੇ ਸਿਰ ਤੇ ਪਿੱਠ ‘ਤੇ ਮੁੱਕੇ ਮਾਰਨ ਲੱਗੇ। ਮਾਈਕ ਹਿੰਮਤ ਨਹੀਂ ਹਾਰੇ ਲਗਾਤਾਰ ਮੁੱਕੇ ਮਾਰਦੇ ਰਹੇ, ਅਚਾਨਕ ਹੋਏ ਇਸ ਹਮਲੇ ਨਾਲ ਵ੍ਹਾਈਟ ਸ਼ਾਰਕ ਡਰ ਗਈ ਤੇ ਉਸ ਨੇ ਡੋਇਲੇ ਦਾ ਪੈਰ ਛੱਡ ਦਿੱਤਾ। ਮਾਈਕ ਇਸ ਤੋਂ ਬਾਅਦ ਆਪਣੀ ਪਤਨੀ ਨੂੰ ਸਮੁੰਦਰ ‘ਚੋਂ ਬਾਹਰ ਕੱਢ ਕੇ ਲੈ ਆਏ ਤੇ ਹਸਪਤਾਲ ਲਿਜਾਇਆ ਗਿਆ। Doyle ਨੂੰ ਕਾਫੀ ਸੱਟਾਂ ਲੱਗੀਆਂ ਹਨ ਪਰ ਫਿਲਹਾਲ ਉਹ ਖ਼ਤਰੇ ਤੋਂ ਬਾਹਰ ਹੈ।

Today Now News

RELATED ARTICLES
- Advertisment -

POPULAR POSTS