ਫਾਇਰ ਬਰਗੇਡ ਦੇ ਅਧਿਕਾਰੀ ਦਿਨ-ਰਾਤ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ ‘ਚ ਲੱਗੇ ਹੋਏ ਹਨ।

ਏਜੰਸੀਆਂ, ਏਜੰਸੀ: ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਵੱਡੇ ਪੈਮਾਨੇ ‘ਤੇ ਜੰਗਲ ਦੀ ਅੱਗ ਨੇ ਕਹਿਰ ਮਚਾ ਰੱਖਿਆ ਹੈ। ਇਸ ਅੱਗ ‘ਚ ਇਕ ਮਿਲੀਅਨ ਏਕੜ ਤੋਂ ਵੱਧ ਜ਼ਮੀਨ ਅੱਗ ਦੇ ਹਵਾਲੇ ਹੋ ਗਈ ਹੈ। ਇਸ ਦੌਰਾਨ ਉੱਥੇ ਰਹਿਣ ਵਾਲੇ ਹਜ਼ਾਰਾਂ ਨਿਵਾਸੀਆਂ ਨੂੰ ਉੱਥੇ ਕੱਢਿਆ ਗਿਆ ਹੈ। ਹੁਣ ਤਕ ਇਕ ਹਫ਼ਤੇ ‘ਚ ਲਗਪਗ ਦਸ ਲੱਖ ਏਕੜ ਦਾ ਇਲਾਕਾ ਸੜ ਕੇ ਸੁਆਹ ਹੋ ਚੁੱਕਾ ਹੈ ਉੱਥੇ ਹੀ ਸੈਂਕੜੇ ਘਰ ਤਬਾਹ ਹੋ ਚੁੱਕੇ ਹਨ।





