17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਤੇ ਹੁਣ ਇਸ ਤਰਾਂ ਹੁੰਦੀ ਹੈ ਸਮੱਗਲਿੰਗ,ਚੱਪਲਾਂ ਦੇ ਤਲਿਆਂ 'ਚ ਲੁਕਾਇਆ ਮਿਲਿਆ...

ਤੇ ਹੁਣ ਇਸ ਤਰਾਂ ਹੁੰਦੀ ਹੈ ਸਮੱਗਲਿੰਗ,ਚੱਪਲਾਂ ਦੇ ਤਲਿਆਂ ‘ਚ ਲੁਕਾਇਆ ਮਿਲਿਆ ਇਹ ਮਾਲ

ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਬਲਵਿੰਦਰ ਸਿੰਘ ਸੰਧੂ ਨੇ ਇਸ ਬਰਾਮਦਗੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬੀਐੱਸਐੱਫ ਦੇ ਅਧਿਕਾਰੀਆਂ ਵੱਲੋਂ ਸੂਚਨਾ ਦੇ ਦਿੱਤੀ ਗਈ ਹੈ ਤੇ ਉਨ੍ਹਾਂ ਵੱਲੋਂ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਪਰਚਾ ਦਰਜ ਕੀਤਾ ਜਾਵੇਗਾ।

ਸਰਾਏ ਅਮਾਨਤ ਖਾਂ,ਸ਼ਮਸ਼ੇਰ ਸਿੰਘ:  ਨੌਸ਼ਹਿਰਾ ਢਾਲਾ ਦੇ ਕੋਲ ਬੀਐੱਸਐੱਫ ਦੀ 71 ਬਟਾਲੀਅਨ ਦੇ ਜਵਾਨਾਂ ਨੇ ਭਾਰਤ- ਪਾਕਿ ਸਰਹੱਦ ਤੋਂ ਚੱਪਲਾਂ ਦੇ ਤਲਿਆਂ ਵਿਚ ਲੁਕੋਈ ਹੈਰੋਇਨ ਬਰਾਮਦ ਕੀਤੀ ਹੈ। ਸੂਤਰਾਂ ਮੁਤਾਬਕ ਕੰਡਿਆਲੀ ਤਾਰ ਦੇ ਪਾਰ ਖੇਤਾਂ ਵਿਚ ਬੀਐੱਸਐੱਫ ਦੇ ਜਵਾਨਾਂ ਨੂੰ ਚਾਰ ਜੋੜੇ ਚੱਪਲਾਂ ਦੇ ਮਿਲੇ, ਜਿਨ੍ਹਾਂ ਤੇ ਤਲਿਆਂ ਨਾਲ ਛੇੜਛਾੜ ਕੀਤੀ ਗਈ ਸੀ। ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ‘ਚੋਂ ਹੈਰੋਇਨ ਬਰਾਮਦ ਹੋਈ। ਅੱਠ ਚੱਪਲਾਂ ਵਿਚ ਇਹ ਹੈਰੋਇਨ ਪਲਾਸਟਿਕ ਦੇ ਲਿਫ਼ਾਿਫ਼ਆਂ ‘ਚ ਪਾ ਕੇ ਰੱਖੀ ਗਈ ਸੀ। ਸੂਤਰਾਂ ਦੀ ਮੰਨੀਏ ਤਾਂ ਇਸ ਹੈਰੋਇਨ ਨੂੰ ਤਾਰੋਂ ਇੱਧਰ ਲਿਆਂਦਾ ਜਾਣਾ ਸੀ ਪਰ ਬੀਐੱਸਐੱਫ ਦੇ ਜਵਾਨਾਂ ਨੇ ਉਨ੍ਹਾਂ ਦੇ ਇਰਾਦਿਆਂ ਨੂੰ ਫੇਲ੍ਹ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਥਾਣਾ ਸਰਾਏ ਅਮਾਨਤ ਖਾਂ ਨੂੰ ਸੌਂਪੀ ਜਾ ਸਕਦੀ ਹੈ। ਹਾਲਾਂਕਿ ਬੀਐੱਸਐੱਫ ਦੇ ਅਧਿਕਾਰੀਆਂ ਨੇ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ।

Today Now News

RELATED ARTICLES
- Advertisment -

POPULAR POSTS