17.4 C
Chandigarh

TODAY NOW NEWS

Friday, March 20, 2026
Homeਖੇਡ ਜਗਤਖੇਡ ਮੰਤਰਾਲੇ ਨੇ 5 ਖਿਡਾਰੀਆਂ ਨੂੰ ਖੇਡ ਰਤਨ ਐਵਾਰਡ ਦੇਣ ਲਈ ਦਿੱਤੀ...

ਖੇਡ ਮੰਤਰਾਲੇ ਨੇ 5 ਖਿਡਾਰੀਆਂ ਨੂੰ ਖੇਡ ਰਤਨ ਐਵਾਰਡ ਦੇਣ ਲਈ ਦਿੱਤੀ ਹਰੀ ਝੰਡੀ

ਇਸ ਤੋਂ ਪਹਿਲਾਂ ਇਹ ਪੁਰਸਕਾਰ ਸਚਿਨ ਤੇਂਦੁਲਕਰ, ਮਹਿੰਦਰ ਸਿੰਘ ਧੋਨੀ, ਕਪਤਾਨ ਵਿਰਾਟ ਕੋਹਲੀ ਨੂੰ ਦਿੱਤਾ ਜਾ ਚੁੱਕਾ ਹੈ

ਨਵੀਂ ਦਿੱਲੀ, ਬਿਊਰੋ:- ਪ੍ਰਸਿੱਧ ਕ੍ਰਿਕਟਰ ਰੋਹਿਤ ਸ਼ਰਮਾ, ਪਹਿਲਵਾਨ ਵਿਨੇਸ਼ ਫੋਗਾਟ, ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਅਤੇ ਪੈਰਾ ਅਥਲੀਟ ਮਾਰੀਅਪਨ ਥਾਂਗਾਵੇਲੂ ਨੂੰ ਸਾਲ 2020 ਲਈ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਿੱਤਾ ਜਾਵੇਗਾ। ਖੇਡ ਮੰਤਰਾਲੇ ਨੇ ਚੋਣ ਕਮੇਟੀ ਦੀ ਸਿਫ਼ਾਰਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਅਰਜੁਨ ਪੁਰਸਕਾਰ ਲਈ 29 ਖਿਡਾਰੀਆਂ ਦੀ ਸਿਫਾਰਸ਼ ਵੀ ਕੀਤੀ ਗਈ ਹੈ। ਖੇਡ ਮੰਤਰਾਲੇ ਦੀ 12 ਮੈਂਬਰੀ ਚੋਣ ਕਮੇਟੀ ਨੇ ਇਹ ਨਾਮ ਹਾਲ ਹੀ ਵਿੱਚ ਪ੍ਰਸਤਾਵਿਤ ਕੀਤੇ ਸਨ।ਰੋਹਿਤ ਸ਼ਰਮਾ ਹੁਣ ਤੱਕ ਖੇਡ ਰਤਨ ਹਾਸਲ ਕਰਨ ਵਾਲੇ ਚੌਥੇ ਕ੍ਰਿਕਟਰ ਹੋਣਗੇ। ਇਸ ਤੋਂ ਪਹਿਲਾਂ ਇਹ ਪੁਰਸਕਾਰ ਸਚਿਨ ਤੇਂਦੁਲਕਰ, ਮਹਿੰਦਰ ਸਿੰਘ ਧੋਨੀ, ਕਪਤਾਨ ਵਿਰਾਟ ਕੋਹਲੀ ਨੂੰ ਦਿੱਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਸਚਿਨ ਤੇਂਦੁਲਕਰ ਪਹਿਲਾ ਭਾਰਤੀ ਕ੍ਰਿਕਟਰ ਸੀ, ਜਿਸ ਨੂੰ 1998 ਵਿੱਚ ਖੇਡ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਧੋਨੀ ਨੂੰ 2007 ਵਿੱਚ ਅਤੇ ਕੋਹਲੀ ਨੂੰ 2018 ਵਿੱਚ ਇਹ ਪੁਰਸਕਾਰ ਮਿਲਿਆ ਸੀ।

ਕ੍ਰਿਕਟਰ ਰੋਹਿਤ ਸ਼ਰਮਾ ਦੀ ਸ਼ਾਨਦਾਰ ਬੱਲੇਬਾਜ਼ੀ ਕਾਰਨ ਖੇਡ ਰਤਨ ਪੁਰਸਕਾਰ ਲਈ ਚੁਣਿਆ ਗਿਆ ਹੈ। ਉਥੇ ਹੀ ਵਿਨੇਸ਼ ਨੂੰ ਸਾਲ 2018 ਵਿਚ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਅਨ ਖੇਡਾਂ ਵਿਚ ਸੋਨ ਤਗਮਾ ਅਤੇ 2019 ਵਿਚ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਣ ਲਈ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ।ਥੰਗਵੇਲੂ ਨੂੰ 2016 ਰੀਓ ਓਲੰਪਿਕ ਖੇਡਾਂ ਵਿੱਚ ਉੱਚੀ ਛਾਲ ਵਿੱਚ ਸੋਨ ਤਗਮਾ ਜਿੱਤਣ ਲਈ ਸਨਮਾਨਿਤ ਕੀਤਾ ਗਿਆ ਹੈ। ਰਾਣੀ ਰਾਮਪਾਲ ਖੇਡ ਰਤਨ ਪੁਰਸਕਾਰ ਲਈ ਨਾਮਜ਼ਦ ਕੀਤੀ ਜਾਣ ਵਾਲੀ ਤੀਜੀ ਅਤੇ ਪਹਿਲੀ ਮਹਿਲਾ ਹਾਕੀ ਖਿਡਾਰੀ ਹੈ। ਧਨਰਾਜ ਪਿਲਾਈ (2000) ਅਤੇ ਸਰਦਾਰ ਸਿੰਘ (2017) ਨੂੰ ਰਾਣੀ ਤੋਂ ਪਹਿਲਾਂ ਖੇਡ ਰਤਨ ਅਵਾਰਡ ਹਾਸਿਲ ਕਰ ਚੁੱਕੇ ਹਨ।

Today Now News

RELATED ARTICLES
- Advertisment -

POPULAR POSTS