ਰੇਮਡੇਸਿਵਿਕ ਦਵਾਈ ਕੋਰੋਨਾ ਦੇ ਇਲਾਜ ‘ਚ ਬਹੁਤ ਲਾਭਦਾਇਕ ਸਾਬਤ ਹੋਈ ਹੈ,ਪਰ ਇਹ ਦਵਾਈ ਨੇਪਾਲ ‘ਚ ਉਪਲਬਧ ਨਹੀਂ ਹੈ।

ਨਵੀਂ ਦਿੱਲੀ,ਏਜੰਸੀ : ਭਾਰਤ ਦੀਆਂ ਤਿੰਨ ਕੰਪਨੀਆਂ ਨੇ ਨੇਪਾਲ ਨੂੰ ਜੀਵਨ ਬਚਾਉਣ ਵਾਲੀ ਐਂਟੀ-ਵਾਇਰਲ ਦਵਾਈ ਰੇਮਡੇਸਿਵਿਕ ਦੀ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਕੋਰੋਨਾ ਦੀ ਲਾਗ ਦੇ ਇਲਾਜ ਲਈ ਲਾਭਦਾਇਕ ਹੈ। ਨੇਪਾਲ ਦੇ ਐਡਮਿਨਿਸਟ੍ਰੇਸ਼ਨ ਵਿਭਾਗ ਦੇ ਡਾਇਰੈਕਟਰ ਜਨਰਲ ਨਾਰਾਇਣ ਪ੍ਰਸਾਦ ਢਾਕਲ ਨੇ ਭਾਰਤੀ ਕੰਪਨੀਆਂ ਦੁਆਰਾ ਦਵਾਈਆਂ ਦੀ ਸਪਲਾਈ ਸ਼ੁਰੂ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਈਲਾਨ, ਸਿਪਲਾ ਤੇ ਹੇਟਰੋ ਦਵਾਈ ਨੇ ਰੇਮਡੇਸਿਵਿਕ ਦਵਾਈ ਦੀ ਸਪਲਾਈ ਨੂੰ ਸ਼ੁਰੂ ਕੀਤਾ ਹੈ। ਵਿਭਾਗ ਸਿਰਫ਼ ਇਨ੍ਹਾਂ ਤਿੰਨਾਂ ਕੰੰਪਨੀਆਂ ਦੀ ਐਂਟੀ-ਵਾਇਰਲ ਦਵਾਈ ਦੇ ਇਸਤਮਾਲ ਨੂੰ ਮਨਜ਼ੂਰੀ ਦੇਵੇਗਾ।
ਉਨ੍ਹਾਂ ਨੇ ਕਿਹਾ ਕਿ ਦਵਾਈ ਦੀਆਂ 570 ਸ਼ੀਸ਼ੀਆਂ ਸਪਲਾਈ ਕੀਤੀਆਂ ਹਨ ਤੇ ਭਾਰਤੀ ਕੰਪਨੀਆਂ ਨਾਲ ਸੰਪਰਕ ਕਰਨਾ ਅਸਾਨ ਹੈ, ਉਨ੍ਹਾਂ ਦੀਆਂ ਦਵਾਈਆਂ ਵੀ ਸਸਤੀਆਂ ਹਨ, ਇਸ ਲਈ ਉਨ੍ਹਾਂ ਦੀਆਂ ਦਵਾਈਆਂ ਦੇ ਇਸਤੇਮਾਲ ਦੀ ਆਗਿਆ ਦਿੱਤੀ ਗਈ ਹੈ। ਨੇਪਾਲ ਦੀ ਕੀਮਤ ਰੇਮਡੇਸਿਵਿਕ ਦੀ ਸ਼ੀਸ਼ੀ ਲਈ ਲਗਪਗ 7,800 ਰੁਪਏ ਹਨ। ਦੱਸ ਦਈਏ ਕਿ ਨੇਪਾਲੀ ਕਰੰਸੀ ਦਾ ਨਾਮ ਵੀ ਰੁਪਏ ਹੈ। ਰੇਮਡੇਸਿਵਿਕ ਦਵਾਈ ਕੋਰੋਨਾ ਦੇ ਇਲਾਜ ‘ਚ ਬਹੁਤ ਲਾਭਦਾਇਕ ਸਾਬਤ ਹੋਈ ਹੈ। ਇਸ ਆਈਸੀਯੂ ਵਾਲੇ ਮਰੀਜ਼ਾਂ ‘ਤੇ ਪ੍ਰਭਾਵਸ਼ਾਲੀ ਰਹੀ ਹੈ, ਪਰ ਇਹ ਦਵਾਈ ਨੇਪਾਲ ‘ਚ ਉਪਲਬਧ ਨਹੀਂ ਹੈ।





