ਕਿਹਾ ਅਮਰੀਕਾ ਦੇ ਸਿਖਰਲੇ ਸਿਹਤ ਅਦਾਰੇ ਨੇ

ਨਵੀਂ ਦਿੱਲੀ,(ਏਜੰਸੀ )-ਅਮਰੀਕਾ ਦੇ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀਡੀਸੀ) ਨੇ ਕਿਹਾ ਹੈ ਕਿ ਅਜੇ ਤਕ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ, ਜਿਸ ਵਿਚ ਕੋਰੋਨਾ ਵਾਇਰਸ ਤੋਂ ਇਨਫੈਕਸ਼ਨ ਤੋਂ ਬਾਅਦ ਸਿਹਤਯਾਬ ਹੋਇਆ ਵਿਅਕਤੀ ਮੁੜ ਇਨਫੈਕਟਿਡ ਹੋਇਆ ਹੋਵੇ। ਅਮਰੀਕਾ ਦੇ ਸਿਖਰਲੇ ਸਿਹਤ ਅਦਾਰੇ ਨੇ ਕਿਹਾ ਹੈ ਕਿ ਠੀਕ ਹੋਣ ਵਾਲੇ ਲੋਕਾਂ ‘ਚ ਪਹਿਲੀ ਵਾਰ ਰੋਗ ਦੀ ਪਛਾਣ ਹੋਣ ਤੋਂ ਬਾਅਦ ਤੋਂ ਹੇਠਲੇ ਪੱਧਰ ਦਾ ਵਾਇਰਸ ਕਰੀਬ ਤਿੰਨ ਮਹੀਨੇ ਸ਼ਰੀਰ ‘ਚ ਰਹਿੰਦਾ ਹੈ। ਹਾਲਾਂਕਿ ਅਜਿਹੇ ਲੋਕ ਦੂਜਿਆਂ ਨੂੰ ਵਾਇਰਸ ਨਹੀਂ ਦੇ ਸਕਦੇ। ਇਹੀ ਉਹ ਕਾਰਨ ਹੈ, ਜਿਸ ਕਾਰਨ ਲੋਕ ਤਿੰਨ ਮਹੀਨਿਆਂ ਦੌਰਾਨ ਜਾਂਚ ‘ਚ ਪਾਜ਼ੇਟਿਵ ਆਉਂਦੇ ਰਹਿੰਦੇ ਹਨ। ਸੀਡੀਸੀ ਨੇ 15 ਵੱਖ-ਵੱਖ ਕੌਮਾਂਤਰੀ ਅਧਿਐਨਾਂ ਦੇ ਆਧਾਰ ‘ਤੇ ਇਹ ਗੱਲ ਕਹੀ ਹੈ।





