17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਿਵਲ ਹਸਪਤਾਲ ਜਲੰਧਰ ਚ ਪਿਆ ਜਾਣੋ ਕਿਉਂ ਭੜਥੂ

ਸਿਵਲ ਹਸਪਤਾਲ ਜਲੰਧਰ ਚ ਪਿਆ ਜਾਣੋ ਕਿਉਂ ਭੜਥੂ

ਇਸ ਤੋਂ ਬਾਅਦ ਤੁਰੰਤ ਨਕੋਦਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਅਲੱਗ-ਅਲੱਗ ਪਾਰਟੀਆਂ ਬਣਾ ਕੇ ਕੈਦੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਜਲੰਧਰ,( ਸੋਨੂ ਸਹੋਤਾ)- ਸਿਵਲ ਹਸਪਤਾਲ ‘ਚ ਦਾਖ਼ਲ ਇਕ ਕੋਰੋਨਾ ਪਾਜ਼ੇਟਿਵ ਕੈਦੀ ਦੇਹਾਤ ਪੁਲਿਸ ਦੀ ਗਾਰਦ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਉਹ ਨਸ਼ੇ ਦੇ ਕੇਸ ‘ਚ ਸਜ਼ਾ ਕੱਟ ਰਿਹਾ ਸੀ ਤੇ ਕਪੂਰਥਲਾ ਜੇਲ੍ਹ ‘ਚ ਬੰਦ ਸੀ। ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਇੱਥੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ।ਦੇਹਾਤ ਪੁਲਿਸ ਦੇ ਲਾਈਨ ਅਫ਼ਸਰ ਐੱਸਆਈ ਜਸਵਿੰਦਰ ਪਾਲ ਨੇ ਦੱਸਿਆ ਕਿ ਸਿਵਲ ਹਸਪਤਾਲ ਜਲੰਧਰ ‘ਚ ਕੈਦੀਆਂ ਦੀ ਪੱਕੀ ਨਿਗਰਾਨੀ ਲਈ ਉਨ੍ਹਾਂ ਦੀ ਗਾਰਦ ਲੱਗੀ ਹੈ। ਉਨ੍ਹਾਂ ‘ਤੇ ਨਕੋਦਰ ਦੇ ਪਿੰਡ ਮੱਲ੍ਹੀਆ ਦੇ ਕੈਦੀ ਸੁਖਬੀਰ ਸਿੰਘ ਉਰਫ਼ ਸਾਬੀ ਦੀ ਨਿਗਰਾਨੀ ਦਾ ਜ਼ਿੰਮਾ ਸੀ, ਜਿਸ ਨੂੰ ਅਦਾਲਤ ਨੇ ਐੱਨਡੀਪੀਸੀਐੱਸ ਐਕਟ ‘ਚ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਨੌਂ ਅਗਸਤ ਨੂੰ ਇੱਥੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਬੁੱਧਵਾਰ ਨੂੰ ਕੈਦੀ ਸਾਬੀ ਫ਼ਰਾਰ ਹੋ ਗਿਆ। ਇਸ ਬਾਰੇ ਉਨ੍ਹਾਂ ਨੂੰ ਪੁਲਿਸ ਲਾਈਨ ਦੇ ਮੁਨਸ਼ੀ ਏਐੱਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਕੈਦੀ ਸੁਖਬੀਰ ਸਿੰਘ ਸਿਵਲ ਹਸਪਤਾਲ ‘ਚ ਨਹੀਂ ਹੈ। ਲਾਈਨ ਅਫ਼ਸਰ ਜਸਵਿੰਦਰ ਪਾਲ ਏਐੱਸਆਈ ਪ੍ਰਿਤਪਾਲ ਸਿੰਘ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੇ। ਉੱਥੇ ਹੀ ਗਾਰਦ ਇੰਚਾਰਜ ਏਐੱਸਆਈ ਸੁਰਜੀਤ ਸਿੰਘ ਨੇ ਕਿਹਾ ਕਿ ਕੈਦੀ ਸੁਖਬੀਰ ਸਾਬੀ ਕੋਲ ਜਾਣ ਲਈ ਪੀਪੀਈ ਕਿੱਟ ਪਹਿਨਣੀ ਜ਼ਰੂਰੀ ਹੈ, ਇਸ ਲਈ ਉੱਥੇ ਅਲੱਗ ਤੋਂ ਸਿਹਤ ਮੁਲਾਜ਼ਮਾਂ ਦੀ ਡਿਊਟੀ ਲੱਗੀ ਹੋਈ ਹੈ। ਜਿਸ ਕਮਰੇ ‘ਚ ਕੈਦੀ ਸੀ, ਉਸ ਦੇ ਸਾਹਮਣੇ ਵਾਲੇ ਕਮਰੇ ‘ਚੋਂ ਉਹ ਪੀਣ ਦਾ ਪਾਣੀ ਲੈਂਦੇ ਸਨ। ਉੱਥੇ ਲੱਗੇ ਲੋਹੇ ਦੇ ਦਰਵਾਜ਼ੇ ਦੇ ਕੁੰਡੇ ਨੂੰ ਤੋੜ ਕੇ ਕੈਦੀ ਛੱਤ ਤੋਂ ਹੇਠਾਂ ਨੂੰ ਜਾਂਦੀਆਂ ਪਾਈਪਾਂ ਸਹਾਰੇ ਉੱਤਰ ਕੇ ਫ਼ਰਾਰ ਹੋ ਗਿਆ। ਕੈਦੀ ਦੇ ਫ਼ਰਾਰ ਹੋਣ ਦੀ ਖ਼ਬਰ ਮਿਲਦਿਆਂ ਹੀ ਦੇਹਾਤ ਪੁਲਿਸ ‘ਚ ਭਾਜੜ ਮੱਚ ਗਈ।

Today Now News

RELATED ARTICLES
- Advertisment -

POPULAR POSTS