17.1 C
Chandigarh

TODAY NOW NEWS

Friday, March 20, 2026
Homeਪੰਜਾਬਜਲੰਧਰਪਤਨੀ ਨੇ ਕਰਵਾਇਆ ਬਜ਼ੁਰਗ ਐੱਨਆਰਆਈ ਪਤੀ ਦਾ ਕਤਲ,ਮਾਮਲਾ ਪ੍ਰੇਮ ਸਬੰਧਾਂ ਦਾ... 4...

ਪਤਨੀ ਨੇ ਕਰਵਾਇਆ ਬਜ਼ੁਰਗ ਐੱਨਆਰਆਈ ਪਤੀ ਦਾ ਕਤਲ,ਮਾਮਲਾ ਪ੍ਰੇਮ ਸਬੰਧਾਂ ਦਾ… 4 ਕਾਬੂ

ਡੀਐੱਸਪੀ ਦਫਤਰ ਸ਼ਾਹਕੋਟ ਵਿਖੇ ਹੋਈ ਪ੍ਰੈਸ ਕਾਨਫਰੰਸ ਵਿਚ ਸ਼ਾਹਕੋਟ ਦੇ ਡੀਐੱਸਪੀ ਵਰਿੰਦਰਪਾਲ ਸਿੰਘ ਨੇ ਦਾਅਵਾ

ਸ਼ਾਹਕੋਟ,(ਸੋਨੂ ਸਹੋਤਾ )-ਮਹਿਤਪੁਰ ਪੁਲਿਸ ਨੇ ਐੱਨਆਰਆਈ ਦੇ ਹੋਏ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਸੇ ਤਰ੍ਹਾਂ ਸ਼ਾਹਕੋਟ ਪੁਲਿਸ ਨੇ 500 ਗ੍ਰਾਮ ਹੈਰੋਇਨ, ਦੇਸੀ ਰਿਵਾਲਵਰ ਸਮੇਤ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ।ਡੀਐੱਸਪੀ ਸ਼ਾਹਕੋਟ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 16 ਅਗਸਤ ਨੂੰ ਸਤਲੁਜ ਦੇ ਨਜ਼ਦੀਕ ਵਸੇ ਪਿੰਡ ਰਾਏਪੁਰ ਅਰਾਈਆਂ ਕੋਲੋਂ ਐੱਨਆਰਆਈ ਜਰਨੈਲ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਚੀਮਾ ਬਾਠ ਥਾਣਾ ਬਿਆਸ (ਅੰਮ੍ਰਿਤਸਰ) ਹਾਲ ਵਾਸੀ ਅਮਰੀਕਾ ਦੀ ਲਾਸ਼ ਮਿਲੀ ਸੀ। ਮ੍ਰਿਤਕ ਜਰਨੈਲ ਸਿੰਘ (70) ਦੀ ਪਤਨੀ ਸਰਬਜੀਤ ਕੌਰ (35) ਦੇ ਦੋ ਸਾਲ ਪਹਿਲਾਂ ਫੇਸਬੁੱਕ ਰਾਹੀ ਮਨਜਿੰਦਰ ਸਿੰਘ ਉਰਫ ਬਾਜ ਵਾਸੀ ਢੁੱਡੀਕੇ ਪੱਤੀ ਥਾਣਾ ਅਜੀਤਵਾਲ (ਮੋਗਾ) ਨਾਲ ਪ੍ਰੇਮ ਸਬੰਧ ਬਣ ਗਏ। ਉਨ੍ਹਾਂ ਨੇ ਆਪਸ ਵਿਚ ਵਿਆਹ ਕਰਵਾਉਣ ਲਈ ਮ੍ਰਿਤਕ ਨੂੰ ਮੌਤ ਦੇ ਘਾਟ ਉਤਾਰਨ ਦੀ ਸਾਜਿਸ਼ ਰਚੀ। ਇਹ ਯੋਜਨਾ ਸਰਬਜੀਤ ਕੌਰ ਤੇ ਉਸ ਦੇ ਭਤੀਜੇ ਹਰਚਰਨ ਸਿੰਘ ਵਾਸੀ ਚੀਮਾ ਖੁੱਡੀ (ਗੁਰਦਾਸਪੁਰ) ਨੇ ਬਣਾਈ। ਇਨ੍ਹਾਂ ਦੇ ਕਹਿਣ ‘ਤੇ ਮਨਜਿੰਦਰ ਸਿੰਘ ਨੇ ਭੁਪਿੰਦਰ ਪਾਲ ਸਿੰਘ ਉਰਫ ਭਿੰਦਾ, ਅਮਰੀਕ ਸਿੰਘ ਉਰਫ ਮੀਕਾ ਵਾਸੀ ਢੁੱਡੀਕੇ ਪੱਤੀ ਤੇ ਮਨਮਿੰਦਰ ਸਿੰਘ ਉਰਫ ਬਿੰਨੀ ਵਾਸੀ ਰੋਮੀ (ਲੁਧਿਆਣਾ) ਨਾਲ ਮਿਲਕੇ 16 ਅਗਸਤ ਨੂੰ ਐੱਨਆਰਆਈ ਜਰਨੈਲ ਸਿੰਘ ਦਾ ਕਤਲ ਕਰਕੇ ਲਾਸ਼ ਖੁਰਦ ਬੁਰਦ ਕਰਨ ਦੀ ਨੀਅਤ ਨਾਲ ਪਿੰਡ ਰਾਏਪੁਰ ਅਰਾਈਆ ਦੇ ਨਜ਼ਦੀਕ ਝਾੜੀਆ ਵਿੱਚ ਸੁੱਟ ਦਿੱਤੀ ਸੀ।

Today Now News

RELATED ARTICLES
- Advertisment -

POPULAR POSTS