ਕਾਬੂ ਕੀਤੇ ਮੁਲਜ਼ਮਾਂ ਪਾਸੋ ਚੋਰੀ ਕੀਤਾ ਸੋਨਾ, ਮੋਬਾਈਲ ਤੇ ਇਕ ਮੋਟਰਸਾਈਕਲ ਤੇ ਤਿੰਨ ਸਕੂਟਰੀਆਂ ਵੀ ਬਰਾਮਦ

ਬਰਨਾਲਾ,(ਦਲਜੀਤ ਅਜਨੋਹਾ ) : ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਾ ਤਸਕਰਾਂ ਦੇ ਹੋਰ ਲੁੱਟਾਂ-ਖ਼ੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਚਲਦਿਆਂ ਥਾਣਾ ਸਿਟੀ 1 ਦੇ ਨਵ ਨਿਯੁਕਤ ਐਸਐਚਓ ਰਪਿੰਦਰਪਾਲ ਵੱਲੋਂ ਕਾਰਵਾਈ ਕਰਦਿਆਂ ਸ਼ਹਿਰ ਅੰਦਰ ਚੋਰੀ ਤੇ ਨਸ਼ਾ ਤਸਕਰੀ ਮਾਮਲੇ ‘ਚ ਤਿੰਨ ਨੌਜਵਾਨਾਂ ਸਮੇਤ ਦੋ ਅੌਰਤਾਂ ਸਣੇ ਪੰਜ ਨੂੰ ਕਾਬੂ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਮੁਲਜ਼ਮਾਂ ਪਾਸੋ ਚੋਰੀ ਕੀਤਾ ਸੋਨਾ, ਮੋਬਾਈਲ ਤੇ ਇਕ ਮੋਟਰਸਾਈਕਲ ਤੇ ਤਿੰਨ ਸਕੂਟਰੀਆਂ ਸਮੇਤ 30 ਗ੍ਰਾਮ ਸਮੈਕ, 28 ਡੱਬੇ ਸ਼ਰਾਬ ਤੇ 80 ਲੀਟਰ ਬਰਾਮਦ ਕੀਤਾ ਗਿਆ ਹੈ।
ਪ੍ਰਰੈੱਸ ਕਾਨਫ਼ਰੰਸ ਦੌਰਾਨ ਥਾਣਾ ਸਿਟੀ 1 ਦੇ ਐੱਸਐੱਚਓ ਰਪਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਵੱਖ-ਵੱਖ 6 ਮਾਮਲਿਆਂ ‘ਚ ਤਿੰਨ ਨੌਜਵਾਨਾਂ ਸਮੇਤ ਦੋ ਅੌਰਤਾਂ ਸਣੇ ਪੰਜ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਮਾਮਲੇ ‘ਚ ਰੀਤੇਸ਼ ਕੁਮਾਰ ਪੁੱਤਰ ਲਾਲ ਸਿੰਘ ਵਾਸੀ ਮੋਰਾ ਵਾਲੀ ਪਹੀ ਬਰਨਾਲਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਸੀ ਕਿ ਉਹ ਆਪਣੇ ਦੋਸਤ ਹਰਸ਼ ਕੁਮਾਰ ਨਾਲ ਪਾਰਟੀ ਤੋਂ ਵਾਪਸ ਘਰ ਆ ਰਹੇ ਸੀ ਤਾਂ ਐਸਡੀ ਕਾਲਜ ਬਰਨਾਲਾ ਕੋਲ ਦੋ ਨਾ ਮਾਲੂਮ ਮੋਟਰਸਾਈਕਲ ਸਵਾਰਾਂ ਨੇ ਮੁਦੱਈ ਤੋਂ ਰਸਤਾ ਪੁੱਿਛਆ ਤਾਂ ਉਕਤ ਵਿਅਕਤੀਆਂ ਨੇ ਮੁਦੱਈ ਦੀ ਜੇਬ ‘ਚ ਪਾਇਆ ਫੋਨ ਝਪਟ ਲਿਆ ਤੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਕਰਦਿਆਂ ਕਮਲਜੀਤ ਸਿੰਘ ਵਾਸੀ ਹੰਡਿਆਇਆ ਨੂੰ ਕਾਬੂ ਕੀਤਾ ਗਿਆ ਜਦਕਿ ਉਸ ਦਾ ਸਾਥੀ ਆਸ਼ਰਮ ਸਿੰਘ ਵਾਸੀ ਹੰਡਿਆਇਆ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ। ਮੁਲਜ਼ਮ ਕੋਲੋਂ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ।





