17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਵ ਵਿਆਹੇ ਨੌਜਵਾਨ ਨੇ ਖੁਦ ਦੇ ਢਿੱਡ 'ਚ ਮਾਰ ਲਏ ਚਾਕੂ, ਮੌਤ

ਨਵ ਵਿਆਹੇ ਨੌਜਵਾਨ ਨੇ ਖੁਦ ਦੇ ਢਿੱਡ ‘ਚ ਮਾਰ ਲਏ ਚਾਕੂ, ਮੌਤ

ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਇਸਦਾ ਪਤਾ ਲੱਗਿਆ ਤਾਂ ਉਸਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਪਟਿਆਲਾ,(ਹਰੀਕਾ ਦੀਪ ) : ਗੋਬਿੰਦ ਨਗਰ ਕਾਲੋਨੀ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਖੁਦ ਦੇ ਹੀ ਢਿੱਡ ‘ਚ ਚਾਕੂ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਨੇ ਜ਼ਖ਼ਮੀ ਹਾਲਤ ‘ਚ ਨੌਜਵਾਨ ਯੁਗਰਾਜ (26) ਵਾਸੀ ਗੋਬਿੰਦ ਨਗਰ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਜਿਥੇ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਦਿੱਤਾ ਤੇ ਮਿ੍ਤਕ ਦੀ ਲਾਸ਼ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਏ ਕਿ ਨੂੰਹ ਤੇ ਪੇਕਾ ਪਰਿਵਾਰ ਦੇ ਮੈਂਬਰਾਂ ਤੋਂ ਤੰਗ ਆ ਕੇ ਉਨ੍ਹਾਂ ਦੇ ਪੁੱਤਰ ਵਲੋਂ ਖੁਦਕੁਸ਼ੀ ਕੀਤੀ ਗਈ ਹੈ। ਇਸ ਮਾਮਲੇ ਸਬੰਧੀ ਥਾਣਾ ਤਿ੍ਪੜੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਪੋਸਟਮਾਰਟਮ ਕਰਾਉਣ ਲਈ ਆਏ ਮਿ੍ਤਕ ਦੇ ਪਿਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਟੈਂਪੂ ਚਾਲਕ ਸੀ। ਜਿਸ ਦਾ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਬਰਨਾਲਾ ਦੀ ਰਹਿਣ ਵਾਲੀ ਲੜਕੀ ਨਾਲ ਹੋਇਆ ਸੀ। ਪ੍ਰੰਤੂ ਲਾਕਡਾਊਨ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਲੜਕੀ ਨੂੰ ਘਰੋਂ ਵਾਪਸ ਲੈ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਕਈ ਵਾਰ ਲੜਕੀ ਨੂੰ ਵਾਪਸ ਛੱਡਣ ਲਈ ਵੀ ਕਿਹਾ ਪਰ ਉਨ੍ਹਾਂ ਨੇ ਲੜਕੀ ਨੂੰ ਵਾਪਸ ਨਾ ਭੇਜਿਆ। ਇਸ ਸਬੰਧ ਵਿਚ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦੇ ਵਿਚਕਾਰ ਕਈ ਵਾਰ ਪੰਚਾਇਤੀ ਸਮਝੌਤਾ ਵੀ ਕਰਵਾਇਆ ਗਿਆ ਪ੍ਰੰਤੂ ਲੜਕੀ ਦੇ ਪਰਿਵਾਰ ਵਾਲੇ ਉਸ ਨੂੰ ਵਾਪਸ ਨਾ ਭੇਜਣ ਦੀ ਜ਼ਿੱਦ ‘ਤੇ ਅੜੇ ਰਹੇ। ਜਦੋਂ ਉਸ ਦਾ ਲੜਕਾ ਫੋਨ ਕਰਦਾ ਤਾਂ ਉਸ ਦਾ ਫੋਨ ਵੀ ਲੜਕੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਨਾ ਚੁੱਕਿਆ ਜਾਂਦਾ। ਉਨ੍ਹਾਂ ਦੋਸ਼ ਲਾਏ ਕਿ ਇਸ ਉਪਰੰਤ ਲੜਕੀ ਤੇ ਉਸ ਦੇ ਪਰਿਵਾਰਕ ਮੈਂਬਰ ਦਾਜ ਦਾ ਝੂਠਾ ਕੇਸ ਬਣਾਉਣ ਦੀਆਂ ਧਮਕੀਆਂ ਦੇ ਕੇ ਉਸ ਦੇ ਲੜਕੇ ਨੂੰ ਪਰੇਸ਼ਾਨ ਕਰਨ ਲੱਗ ਪਏ। ਸੋਮਵਾਰ ਦੀ ਸਵੇਰ 9 ਵਜੇ ਉਸ ਦੇ ਲੜਕੇ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਤੋਂ ਤੰਗ ਆ ਕੇ ਆਪਣੇ ਢਿੱਡ ‘ਚ ਚਾਕੂ ਮਾਰ ਲਿਆ।

Today Now News

RELATED ARTICLES
- Advertisment -

POPULAR POSTS