16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੇ ਬੱਚਿਆਂ ਨੂੰ ਮਿਲੇਗੀ ਮੁਫ਼ਤ ਤਕਨੀਕੀ ਸਿੱਖਿਆ

ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੇ ਬੱਚਿਆਂ ਨੂੰ ਮਿਲੇਗੀ ਮੁਫ਼ਤ ਤਕਨੀਕੀ ਸਿੱਖਿਆ

ਮੁੰਬਈ, (ਏਜੰਸੀ) : ਓਡੀਸ਼ਾ ‘ਚ ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੇ ਬੱਚਿਆਂ ਨੂੰ ਕੇਆਈਆਈਟੀ-ਡੀਮਡ ਯੂਨੀਵਰਸਿਟੀ ਅਗਲੇ ਦੋ ਸਾਲ ਤਕ ਮੁਫ਼ਤ ਸਿੱਖਿਆ ਦੇਵੇਗੀ। ਇਨ੍ਹਾਂ ਬੱਚਿਆਂ ਨੂੰ ਬਿਨਾਂ ਕਿਸੇ ਮੁਕਾਬਲੇ ਪ੍ਰੀਖਿਆ ਦੇ ਬੀਟੈੱਕ ਤੇ ਐੱਲਐੱਲਬੀ ਵਰਗੇ ਕੋਰਸ ‘ਚ ਪ੍ਰਵੇਸ਼ ਦਿੱਤਾ ਜਾਵੇਗਾ। ਕੋਵਿਡ-19 ਕਾਰਨ ਪੂਰੇ ਦੇਸ਼ ‘ਚ ਹਜ਼ਾਰਾਂ ਪਰਿਵਾਰਾਂ ਦਾ ਜੀਵਨ ਉਥਲ-ਪੁਥਲ ਹੋ ਗਿਆ ਹੈ, ਜਿਨ੍ਹਾਂ ਪਰਿਵਾਰਾਂ ‘ਚ ਕੋਰੋਨਾ ਕਾਰਨ ਮੌਤ ਹੋਈ ਹੈ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਹਨੇਰੇ ‘ਚ ਦਿਸ ਰਿਹਾ ਹੈ। ਓਡੀਸ਼ਾ ਦੇ ਅਜਿਹੇ ਪਰਿਵਾਰਾਂ ਦੀ ਮਦਦ ਲਈ ਭੁਵਨੇਸ਼ਵਰ ਸਥਿਤ ਡੀਮਡ ਯੂਨੀਵਰਸਿਟੀ ਕੇਆਈਆਈਟੀ ਅੱਗੇ ਆਈ ਹੈ। ਜਿਨ੍ਹਾਂ ਤਕਨੀਕੀ ਤੇ ਪ੍ਰੋਫੈਸ਼ਨਲ, ਬੀਟੈੱਕ ਤੇ ਐੱਲਐੱਲਬੀ ਵਰਗੇ ਕੁਲ 22 ਕੋਰਸਾਂ ‘ਚ ਦਾਖ਼ਲੇ ਲਈ ਵਿਦਿਆਰਥੀ ਨੂੰ ਜੇਈਈ ‘ਚੋਂ ਲੰਘਣਾ ਪੈਂਦਾ ਹੈ, ਉਨ੍ਹਾਂ ‘ਚ ਵਿਦਿਆਰਥੀਆਂ ਨੂੰ ਨਾ ਸਿਰਫ ਸਿੱਧਾ ਦਾਖ਼ਲਾ ਮਿਲੇਗਾ ਬਲਕਿ ਉਨ੍ਹਾਂ ਦੀ ਸਿੱਖਿਆ ਵੀ ਮੁਫ਼ਤ ਰਹੇਗੀ। ਕੇਆਈਆਈਟੀ ‘ਚ ਇਹ ਸਹੂਲਤ 2020-21 ਤੇ 2021-22 ਦੇ ਸੈਸ਼ਨ ਦੌਰਾਨ ਦਿੱਤੀ ਜਾਵੇਗੀ। ਇਸ ਸਹੂਲਤ ‘ਚ ਬੀਪੀਐੱਲ, ਐੱਸਸੀ, ਐੱਸਟੀ ਤੇ ਐੱਸਸੀਬੀਸੀ ਨੂੰ ਤਰਜੀਹ ਦਿੱਤੀ ਜਾਵੇਗੀ। ਕੇਆਈਆਈਟੀ ਨੇ ਫ਼ੈਸਲਾ ਆਪਣੇ ਸੰਸਥਾਪਕ ਡਾ. ਅਚੁਅਤ ਸਾਮੰਤ ਦੀ ਸਲਾਹ ‘ਤੇ ਲਿਆ ਹੈ। ਡਾ. ਸਾਮੰਤ ਲੋਕ ਸਭਾ ‘ਚ ਓਡੀਸ਼ਾ ਦੇ ਕੰਧਮਾਲ ਦੀ ਪ੍ਰਤੀਨਿਧਤਾ ਕਰਦੇ ਹਨ। ਯੂਨੀਵਰਸਿਟੀ ਦੇ ਇਸ ਐਲਾਨ ਤੋਂ ਬਾਅਦ ਕੋਰਸਾਂ ‘ਚ ਦਾਖ਼ਲੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਭੁਵਨੇਸ਼ਵਰ ਸਥਿਤ ਕਲਿੰਗ ਇੰਸਟੀਚਿਊਟ ਆਫ ਇੰਡਸਟ੍ਰੀਅਲ ਟੈਕਨਾਲੋਜੀ (ਕੇਆਈਆਈਟੀ) ਪੂਰਬੀ ਭਾਰਤ ਦੀ ਇਕ ਵੱਡੀ ਡੀਮਡ ਯੂਨੀਵਰਸਿਟੀ ਹੈ। ਇਥੇ 30 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਤਕਨੀਕੀ ਤੇ ਪ੍ਰੋਫੈਸ਼ਨਲ ਸਿੱਖਿਆ ਗ੍ਹਿਣ ਕਰਦੇ ਹਨ। ਦੂਜੇ ਪਾਸੇ ਕੇਆਈਆਈਟੀ ਦੇ ਹੀ ਸਹਿਯੋਗ ਸੰਸਥਾਨ ਕਲਿੰਗ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਵੀ ਆਪਣੀ ਸਮਾਜਿਕ ਜ਼ਿੰਮੇਵਾਰੀ ਲਈ ਪੂਰੀ ਦੁਨੀਆ ‘ਚ ਜਾਣੀ ਜਾਂਦੀ ਹੈ। ਇਥੇ ਬਾਂਝੇ ਵਰਗ ਦੇ 30 ਹਜ਼ਾਰ ਤੋਂ ਜ਼ਿਆਦਾ ਬੱਚਿਆਂ ਨੂੰ ਮੁੱਢਲੀ ਤੋਂ ਗ੍ਰੈਜੂਏਸ਼ਨ ਤਕ ਰੁਜ਼ਗਾਰ ਆਧਾਰਿਤ ਮੁਫ਼ਤ ਰਿਹਾਇਸ਼ੀ ਸਿੱਖਿਆ ਦਿੱਤੀ ਜਾਂਦੀ ਹੈ। ਇਨ੍ਹਾਂ ਵਿਚੋਂ ਜ਼ਿਆਦਾ ਗਿਣਤੀ ਓਡੀਸ਼ਾ ਦੇ ਜਨਜਾਤੀ ਫਿਰਕੇ ਦੇ ਬੱਚਿਆਂ ਦੀ ਹੁੰਦੀ ਹੈ।

Today Now News

RELATED ARTICLES
- Advertisment -

POPULAR POSTS