17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਢੋਲ ਦੀ ਤਾਲ ਤੇ ਮਨਾਇਆ ਮਾਨਸਾ ਦੀਆਂ ਮੁਟਿਆਰਾਂ ਨੇ ਪ੍ਰਸਿੱਧ ਤਿਉਹਾਰ ਤੀਆਂ

ਢੋਲ ਦੀ ਤਾਲ ਤੇ ਮਨਾਇਆ ਮਾਨਸਾ ਦੀਆਂ ਮੁਟਿਆਰਾਂ ਨੇ ਪ੍ਰਸਿੱਧ ਤਿਉਹਾਰ ਤੀਆਂ

ਮਾਨਸਾ-ਗੁਰਜੰਟ ਸਿੰਘ ਸ਼ੀਹ ਸਾਉਣ ਮਹੀਨਾ ਵਰਖਾ ਰੁੱਤ ਦੇ ਆਗਮਨ ਦਾ ਸੂਚਕ ਹੈ, ਜੋ ਸਾਰੇ ਦੇਸ਼ ਦੀ ਜ਼ਿੰਦ ਜਾਨ ਹੈ । ਕਿਸੇ ਵੀ ਇਲਾਕੇ ਜਾਂ ਦੇਸ਼ ਦੀ ਪਹਿਚਾਨ ਉਸਦਾ ਸੱਭਿਆਚਾਰ ਹੁੰਦਾ ਹੈ । ਸੱਭਿਆਚਾਰ ਹੀ ਉਸ ਸਮਾਜ ਵਿੱਚ ਸਦੈਵੀ ਸਥਿਰਤਾ ਅਤੇ ਸ਼ਾਂਤੀ ਦਾ ਆਧਾਰ ਹੁੰਦਾ ਹੈ । ਇਸਨੂੰ “ਹਰਿਆਵਲ ਤੀਆਂ” ਵੀ ਕਹਿੰਦੇ ਹਨ, ਪੰਜਾਬ ਵਿੱਚ ਤੀਜ ਦੀਆਂ ਤੀਆਂ ਪੂਰੀ ਤਰ੍ਹਾਂ ਸੱਭਿਆਚਾਰਕ ਹਨ । ਪੰਜਾਬ ਦੇ ਘਰਾਂ ਵਿੱਚ ਸਾਉਣ ਦਾ ਸਾਰਾ ਮਹੀਨਾ ਹੀ ਉਤਸਵ ਦਾ ਮਹੀਨਾ ਹੁੰਦਾ ਹੈ । ਤੀਆਂ ਦਾ ਮੇਲਾ ਔਰਤ ਜਾਤੀ ਦੇ ਮਾਨ-ਸਨਮਾਨ ਅਤੇ ਆਜ਼ਾਦੀ ਦੇ ਪ੍ਰਗਟਾਵੇ ਦਾ ਇੱਕ ਸੱਭਿਆਚਾਰਕ ਪਿੜ ਹੁੰਦਾ ਹੈ । ਮਾਨਸਾ ਦੀਆਂ ਮੁਟਿਆਰਾਂ ਵੱਲੋਂ ਕੋਵਿਡ-19 ਮਹਾਂਮਾਰੀ ਤੇ ਜਿੱਤ ਪ੍ਰਾਪਤ ਕਰਨ ਲਈ ਅਤੇ ਪੈਦਾ ਹੋਏ ਮਾਨਸਿਕ ਤਣਾਅ ਤੋਂ ਛੁਟਕਾਰਾ ਪਾਉਣ ਲਈ ਪੰਜਾਬੀ ਵਿਰਸੇ ਤੇ ਸੱਭਿਆਚਾਰ ਦੀਆਂ ਬਾਤਾਂ ਪਾਊਦਾ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਤੇ ਚਾਵਾਂ ਨਾਲ ਮਨਾਇਆ ਗਿਆ । ਪੁਰਾਤਨ ਪੁਸ਼ਾਕਾਂ ਵਿੱਚ ਸੱਜੀਆ ਹੋਈਆਂ ਮੁਟਿਆਰਾਂ ਨੇ ਢੋਲ ਦੀ ਤਾਲ ਤੇ ਗਿੱਧੇ ਭੰਗੜੇ ਪਾਉਦਿਆਂ ਹੋਇਆ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਝੀਆਂ ਕੀਤੀਆਂ । ਮੁਟਿਆਰਾਂ ਵੱਲੋਂ ਲੋਕ ਬੋਲੀਆਂ ਉੱਤੇ ਪੇਸ਼ ਕੀਤੇ ਗਿੱਧੇ ਨੇ ਪ੍ਰੋਗਰਾਮ ਦੀਆਂ ਰੌਣਕਾਂ ਨੂੰ ਚਾਰ ਚੰਨ੍ਹ ਲਾ ਦਿੱਤੇ । ਇਸ ਮੌਕੇ ਪ੍ਰਬੰਧਕੀ ਬੀਬੀਆਂ ਪ੍ਰੋ: ਸਿਮਰਨਜੀਤ ਕੌਰ ਬਰਾੜ, ਡਾ: ਕਿਰਨਦੀਪ ਕੌਰ ਧਾਲੀਵਾਲ ਪ੍ਰਿੰਸੀਪਲ, ਪ੍ਰੋ: ਇਸ਼ਾਤ ਜੌਹਲ, ਡਾ:ਜਪਨੀਪ ਕੌਰ ਜੌਹਲ, ਸੁੱਖੀ ਗਰੇਵਾਲ ਨਾਨੋਕੀ ਅਤੇ ਪ੍ਰੋ: ਪੂਨਮ ਵੱਲੋਂ “ਤੀਜ ਫੈਸਟੀਵਲ” ਵਿੱਚ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਰਵਾਇਤੀ ਖੀਰ ਪੂੜੇ ਦੀ ਖੁਆਏ ਗਏ ।

Today Now News

RELATED ARTICLES
- Advertisment -

POPULAR POSTS