16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪਾਕਿ ਫ਼ੌਜ ਨੇ ਦਾਗੇ ਮੋਰਟਾਰ, ਮਕਾਨ ਨੁਕਸਾਨੇ, ਦੋ ਪਸ਼ੂ ਜ਼ਖ਼ਮੀ

ਪਾਕਿ ਫ਼ੌਜ ਨੇ ਦਾਗੇ ਮੋਰਟਾਰ, ਮਕਾਨ ਨੁਕਸਾਨੇ, ਦੋ ਪਸ਼ੂ ਜ਼ਖ਼ਮੀ

ਜੰਮੂ : ਪਾਕਿਸਤਾਨ ਨੇ ਆਜ਼ਾਦੀ ਦਿਹਾੜੇ ‘ਤੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਜੰਮੂ ਡਵੀਜ਼ਨ ਸਥਿਤ ਕੰਟਰੋਲ ਲਾਈਨ ਤੋਂ ਲੈਕੇ ਕੌਮਾਂਤਰੀ ਸਰਹੱਦ ਤਕ ਜ਼ਬਰਦਸਤ ਗੋਲ਼ਾਬਾਰੀ ਕੀਤੀ। ਪਾਕਿ ਗੋਲ਼ਾਬਾਰੀ ‘ਚ ਇਕ ਮਕਾਨ ਨੁਕਸਾਨਿਆ ਗਿ ਆ, ਜਦਕਿ ਦੋ ਪਸ਼ੂ ਜ਼ਖ਼ਮੀ ਹੋ ਗਏ। ਪਾਕਿ ਫ਼ੌਜ ਨੇ ਪਹਿਲਾਂ ਸ਼ੁੱਕਰਵਾਰ ਰਾਤ ਕੰਟਰੋਲ ਲਾਈਨ ਨਾਲ ਲੱਗਦੇ ਪੁਣਛ ਜ਼ਿਲ੍ਹੇ ਦੇ ਖੜੀ ਕਰਮਾੜਾ ‘ਚ ਗੋਲ਼ਾਬਾਰੀ ਕੀਤੀ। ਭਾਰਤੀ ਫ਼ੌਜ ਦੀ ਜਵਾਬੀ ਕਾਰਵਾਈ ਤੋਂ ਬਾਅਦ ਗੋਲ਼ਾਬਾਰੀ ਬੰਦ ਹੋ ਗਈ, ਪਰ ਸ਼ਨਿਚਰਵਾਰ ਸਵੇਰੇ ਕਰੀਬ ਚਾਰ ਵਜੇ ਮੁੜ ਪਾਕਿ ਫ਼ੌਜੀਆਂ ਨੇ ਭਾਰਤੀ ਫ਼ੌਜ ਦੀਆਂ ਮੁਹਰਲੀਆਂ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਗੋਲ਼ਾਬਾਰੀ ਸ਼ੁਰੂ ਕਰ ਦਿੱਤੀ। ਥੋੜ੍ਹੀ ਦੇਰ ਬਾਅਦ ਰਿਹਾਇਸ਼ੀ ਇਲਾਕਿਆਂ ‘ਚ ਮੋਰਟਾਰ ਦਾਗਣੇ ਸ਼ੁਰੂ ਕਰ ਦਿੱਤੇ। ਗੋਲ਼ਾਬਾਰੀ ਦੀ ਚਪੇਟ ‘ਚ ਆਉਣ ਨਾਲ ਅਜੀਲ ਅਹਿਮਦ ਦਾ ਮਕਾਨ ਨੁਕਸਾਨਿਆ ਗਿਆ। ਜਦਕਿ ਦੋ ਪਸ਼ੂ ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਸੇ ਇਲਾਕੇ ‘ਚ ਪਾਕਿ ਫ਼ੌਜੀਆਂ ਦੀ ਗੋਲ਼ਾਬਾਰੀ ‘ਚ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਸੀ। ਉੱਥੇ ਹੀ ਪਾਕਿ ਰੇਂਜਰਸ ਨੇ ਸ਼ਨਿਚਰਵਾਰ ਰਾਤ ਕੌਮਾਂਤਰੀ ਸਰਹੱਦ ਨਾਲ ਲੱਗਦੇ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ਦੇ ਚੱਕਜੰਗਾ, ਛੰਨਟਾਂਡਾ ਤੇ ਕਰੋਲ ਮਾਥਰੀਆਂ ਪਿੰਡਾਂ ਨੂੰ ਨਿਸ਼ਾਨਾ ਬਣਾਉਂਦਿਆਂ ਮੋਰਟਾਰ ਤੇ ਮਸ਼ੀਨਗੰਨਾਂ ਨਾਲ ਗੋਲ਼ਾਬਾਰੀ ਕੀਤੀ। ਗੋਲ਼ਾਬਾਰੀ ਐਤਵਾਰ ਸਵੇਰ ਤਕ ਰੁਕ-ਰੁਕ ਕੇ ਜਾਰੀ ਰਹੀ। ਗੋਲ਼ਾਬਾਰੀ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਗੋਲ਼ੀਆਂ ਲੱਗਣ ਨਾਲ ਕੁਝ ਘਰਾਂ ਨੂੰ ਨੁਕਸਾਨ ਜ਼ਰੂਰ ਹੋਇਆ। ਕੁਝ ਗੋਲ਼ੇ ਚਾਰ ਕਿਲੋਮੀਟਰ ਦੂਰ ਚੱਕੜਾ ਹਾਇਰ ਸੈਕੰਡਰੀ ਸਕੂਲ ਕੋਲ ਡਿੱਗੇ। ਬੀਐੱਸਐੱਫ ਦੀ 19ਵੀਂ ਬਟਾਲੀਅਨ ਦੇ ਜਵਾਨਾਂ ਨੇ ਵੀ ਗੋਲ਼ਾਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ।

Today Now News

RELATED ARTICLES
- Advertisment -

POPULAR POSTS