17.1 C
Chandigarh

TODAY NOW NEWS

Friday, March 20, 2026
HomePOLITICSਫੱਟੇ ਚੱਕੀ ਜਾਂਦਾ ਨੇਤਾ ਸਿੱਧੂ ਬੀਹਲੇ ਦਾ ਧੂਆਂਧਾਰ ਪ੍ਰਚਾਰ

ਫੱਟੇ ਚੱਕੀ ਜਾਂਦਾ ਨੇਤਾ ਸਿੱਧੂ ਬੀਹਲੇ ਦਾ ਧੂਆਂਧਾਰ ਪ੍ਰਚਾਰ

ਬਹੁਤ ਹੀ ਤੇਜ਼ੀ ਨਾਲ ਬਰਨਾਲਾ ਜ਼ਿਲੇ ਦੇ ਰਾਜਨੀਤਿਕ ਸਮੀਕਰਨ ਬਦਲਣ ਲੱਗੇ

ਬਰਨਾਲਾ, (ਕਰਨਪਰੀਤ ਧੰਦਰਾਲ) : ਅਕਾਲੀ ਦਲ ਦੇ ਬਰਨਾਲਾ ਤੋਂ ਆਗੂ  ਦਵਿੰਦਰ ਸਿੰਘ ਬੀਹਲਾ ਨੇ ਕੇਜਰੀਵਾਲ ਅਤੇ ਭਗਵੰਤ ਮਾਨ ਉੱਤੇ ਹਾਈਕੋਰਟ ਵਿੱਚ ਕੇਸ ਕਰਨ ਦੇ ਐਲਾਨ ਕਰਨ ਨਾਲ ਰਾਜਨੀਤਕ ਅਖਾੜਾ ਭਖ ਚੱਕਾ ਹੈ। ਉਨ•ਾਂ ਕਿਹਾ ਕਿ ਜਿੱਥੇ ਅੱਜ ਕਾਂਗਰਸ ਸਰਕਾਰ ਦੀਆਂ ਜ਼ੀਰੋ ਉਪਲੱਬਧੀਆਂ ਹਨ ਉਥੇ ਹੀ ਆਮ ਆਦਮੀ ਪਾਰਟੀ ਵੱਲੋਂ ਐਨ.ਆਰ.ਆਈਆਂ ਤੋਂ ਲਿਆਂਦੇ ਫੰਡ ਦਾ ਹਿਸਾਬ ਲੈਣ ਲਈ ਵਿਦੇਸ਼ਾਂ ਤੋਂ ਹਜਾਰਾਂ ਐਨ ਆਰ ਆਈਜ ਆਉਣਗੇ  । ਜਿਕਰਯੋਗ ਹੈ ਕਿ ਦਵਿੰਦਰ ਸਿੰਘ ਬੀਹਲਾ ਨੂੰ ਸ਼ੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੂੰ ਇੱਕ ਮਹੀਨਾ ਹੋਇਆ ਹੈ ਅਤੇ ਇੱਕ ਮਹੀਨੇ ਵਿੱਚ ਉਹਨਾਂ ਨੇ ਬਹੁਤ ਸਾਰੇ ਪਿੰਡਾਂ ਵਿੱਚ ਆਪਣੇ ਪੁਰਾਣੇ ਸਾਥੀਆਂ ਨਾਲ, ਅਤੇ ਕਾਂਗਰਸ,ਆਪ ਤੋਂ ਨਰਾਜ਼ ਚਲ ਰਹੇ ਪਰਿਵਾਰਾਂ ਅਤੇ ਖਾਸ ਕਰਕੇ ਯੂਥ ਨਾਲ ਮੀਟਿੰਗਾਂ ਦੀ ਤਰਥਲੀ ਮਚਾ ਰੱਖੀ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਪਿੰਡ-ਪਿੰਡ ਸ਼ਹਿਰ-ਸ਼ਹਿਰ ਚਰਚਾ ਹੋ ਰਹੀ ਹੈ ਅਤੇ 2022 ਦੇ ਵਿੱਚ ਸ਼ੋਮਣੀ ਅਕਾਲੀ ਦਲ ਦੀ ਸਰਕਾਰ ਆਵੇਗੀ, ਦਵਿੰਦਰ ਸਿੰਘ ਬੀਹਲਾ ਜੀ ਵੱਲੋਂ ਸ੍ਰ ਸੁਖਬੀਰ ਸਿੰਘ ਬਾਦਲ ਨਾਲ ਕੀਤਾ ਗਿਆ ਵਾਅਦਾ ਕਿ ਬਰਨਾਲਾ ਜ਼ਿਲ•ੇ ਦੀਆਂ 3 ਸੀਟਾਂ ਜਿੱਤ ਕੇ ਦੇਵਾਂਗੇ,ਇੱਕ ਬਹੁਤ ਹੀ ਤੇਜ਼ੀ ਦੇ ਨਾਲ ਬਰਨਾਲਾ ਜ਼ਿਲ•ੇ ਦੇ ਰਾਜਨੀਤੀਕ ਸਮੀਕਰਨ ਬਦਲ ਰਹੇ ਹਨ।ਸ੍ਰ ਦਵਿੰਦਰ ਸਿੰਘ ਬੀਹਲਾ ਨੂੰ ਨੌਜਵਾਨਾਂ ਵੱਲੋਂ ਬਹੁਤ ਭਰਮਾਂ ਹੁੰਗਾਰਾ ਮਿਲ ਰਿਹਾ ਹੈ ਇਸੇ ਘੜੀ ਤਹਿਤ ਕੱਲ ਰਮਨਦੀਪ ਸਿੰਘ ਢਿੱਲੋਂ,ਅਮਨ ਸਿੰਘ, ਅਮਨਦੀਪ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਗਿੱਲ,ਉਮ ਪ੍ਰਕਾਸ਼ ਘੰਡਾਬੰਨਾਂ, ਗੁਰਤੇਜ ਸਿੰਘ ਪੱਤੀ, ਰਜਿੰਦਰ ਸਿੰਘ ਦਰਾਕਾ,ਜੋਗਾ ਸਿੰਘ ਐਮ.ਸੀ,ਚੇਤ ਸਿੰਘ, ਸੁਰਜੀਤ ਸਿੰਘ ਜੀ ਦੀ ਮੌਜੂਦਗੀ ਵਿੱਚ ਸਾਰੇ ਭਰਾਂਵਾਂ ਨੇ ਮੀਟਿੰਗ ਕੀਤੀ ਅਤੇ ਦਵਿੰਦਰ ਸਿੰਘ ਬੀਹਲਾ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਦਾ ਵਾਅਦਾ ਕੀਤਾ ਅਤੇ ਦਵਿੰਦਰ ਸਿੰਘ ਬੀਹਲਾ ਨੇ ਵੀ ਭਰੋਸਾ ਦਵਾਇਆ ਕਿ ਸਰਕਾਰ ਆਉਣ ਤੇ ਜ਼ਿਲ•ਾ ਬਰਨਾਲਾ ਦੀ ਨੁਹਾਰ ਬਦਲੀ ਜਾਵੇਗੀ ਅਤੇ ਇੱਥੇ ਸਿਹਤ ਅਤੇ ਸਿੱਖਿਆ ਨੂੰ ਪਹਿਲ ਦਿੱਤੀ ਜਾਵੇਗੀ।

Today Now News

RELATED ARTICLES
- Advertisment -

POPULAR POSTS