ਸੋਮਵਾਰ ਤੋਂ ਕਰੋਨਾ ਅਤੇ ਐਂਮਰਜੰਸੀ ਨੂੰ ਛੱਡ ਕੇ ਸਮੁੱਚੀਆਂ ਸਿਹਤ ਸੇਵਾਵਾਂ ਬੰਦ ਰਹਿਣਗੀਆਂ

ਮੋਗਾ, (ਹਰਪਾਲ ਸਹਾਰਨ) : ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਦੀ ਹਾਜਰੀ ਵਿੱਚ ਉਹਨਾਂ ਦੇ ਸਮਰਥਕਾਂ ਵੱਲੋਂ 11 ਅਗਸਤ ਨੂੰ ਸਿਵਲ ਹਸਪਤਾਲ ਮੋਗਾ ਵਿੱਚ ਹੰਗਾਮਾ ਕਰਨ, ਡਾ. ਰੀਤੂ ਜੈਨ ਨੂੰ ਮੰਦੀ ਅਤੇ ਧਮਕੀ ਭਰੀ ਸ਼ਬਦਾਵਲੀ ਬੋਲਣ, ਕਰੋਨਾ ਟੈਸਟ ਦੇ ਬਦਲੇ 3500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਲਗਾਉਣ, ਗਲਤ ਸਬੂਤ ਪੇਸ਼ ਕਰਕੇ ਰਾਤੋ ਰਾਤ ਉਹਨਾ ਦੀ ਬਦਲੀ ਕੀਤੇ ਜਾਣ ਤੋਂ ਨਾਰਾਜ ਮੋਗਾ ਜਿਲ•ੇ ਦੇ ਸਮੁੱਚੇ ਸਿਹਤ ਕਾਮਿਆਂ ਨੇ ਅੱਜ ਦੂਸਰੇ ਦਿਨ ਵੀ 10 ਵਜੇ ਤੋਂ 12 ਵਜੇ ਤੱਕ ਦੋ ਘੰਟੇ ਸਿਹਤ ਸੇਵਾਵਾਂ ਠੱਪ ਕਰਕੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਅਤੇ ਐਮ.ਐਲ.ਏ. ਹਰਜੋਤ ਕਮਲ ਅਤੇ ਉਹਨਾ ਦੇ ਸਾਥੀਆਂ, ਮਾਮਲੇ ਨੂੰ ਮਿਸਹੈਂਡਲ ਕਰਨ ਵਾਲੇ ਅਧਿਕਾਰੀਆਂ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ । ਧਰਨੇ ਦੀ ਸ਼ੁਰੂਆਤ ਮੌਕੇ ਕੁਲਬੀਰ ਸਿੰਘ ਢਿੱਲੋਂ ਨੇ ਕਰੋਨਾ ਡਿਊਟੀ ਕਰ ਰਹੇ ਪੀ ਐਚ ਸੀ ਮਲੌਦ ਦੇ ਇੱਕ ਸਿਹਤ ਕਾਮੇ ਮਸਤਾਨ ਸਿੰਘ ਨੂੰ ਕੁੱਝ ਲੋਕਾਂ ਵੱਲੋਂ ਬੁਰੀ ਤਰ•ਾਂ ਕੁੱਟਣ ਅਤੇ ਪੰਜ ਘੰਟੇ ਬੰਧਕ ਬਣਾ ਕੇ ਰੱਖਣ ਖਿਲਾਫ ਨਿੰਦਾ ਮਤਾ ਪੇਸ਼ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂਆਂ ਡਾ. ਗਗਨਦੀਪ ਸਿੰਘ, ਡਾ. ਇੰਦਰਵੀਰ ਸਿੰਘ, ਕੁਲਬੀਰ ਸਿੰਘ ਢਿੱਲੋਂ, ਮਹਿੰਦਰ ਪਾਲ ਲੁੰਬਾ, ਰਾਜੇਸ਼ ਭਾਰਦਵਾਜ਼, ਡਾ. ਨਵਦੀਪ ਸਿੰਘ, ਚਮਨ ਲਾਲ ਸੰਗੇਲੀਆ, ਜਗਪਾਲ ਕੌਰ, ਹਰਦੀਪ ਸਿੰਘ, ਗੁਰਜੰਟ ਸਿੰਘ ਮਾਹਲਾ ਅਤੇ ਜਸਵੀਰ ਸਿੰਘ ਨੇ ਕਿਹਾ ਕਿ ਮੋਗਾ ਦੇ ਵਿਧਾਇਕ ਵੱਲੋਂ ਸਿਹਤ ਮੰਤਰੀ ਨੂੰ ਗਲਤ ਤੱਥ ਪੇਸ਼ ਕਰਕੇ ਆਪਣੀ ਗਲਤੀ ਨੂੰ ਛੁਪਾਉਣ ਲਈ ਰਾਤੋ ਰਾਤ ਬਦਲੀ ਕਰਵਾਈ ਗਈ ਹੈ ਤੇ ਹੁਣ ਜਦ ਉਚ ਅਧਿਕਾਰੀਆਂ ਨੇ ਪੱਤਰ ਜਾਰੀ ਕਰਕੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਟਰੂਨਾਟ ਮਸ਼ੀਨ ਸਿਰਫ ਅਪਰੇਸ਼ਨ, ਡਲਿਵਰੀ ਆਦਿ ਵਰਗੇ ਐਂਮਰਜੰਸੀ ਟੈਸਟਾਂ ਲਈ ਹੈ ਨਾ ਕਿ ਵਿਦੇਸ਼ੀ ਲੋਕਾਂ ਦੇ ਟੈਸਟ ਕਰਨ ਲਈ ਤਾਂ ਉਹਨਾਂ ਨੂੰ ਸਫਾਈ ਦੇਣੀ ਮੁਸ਼ਕਿਲ ਹੋ ਰਹੀ ਹੈ। ਇਸ ਪੱਤਰ ਨਾਲ ਡਾ. ਰੀਤੂ ਦਾ ਸਟੈਂਡ ਸਹੀ ਸਿੱਧ ਹੋਇਆ ਹੈ, ਤਾਂ ਐਮ.ਐਲ.ਏ. ਮੋਗਾ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂਆਂ ਤੇ ਰਾਜਨੀਤੀ ਕਰਨ ਦੇ ਦੋਸ਼ ਲਗਾ ਕੇ ਆਪਣੀ ਬੁਖਲਾਹਟ ਦਾ ਪ੍ਰਗਟਾਵਾ ਕਰ ਰਹੇ ਹਨ ਜਦਕਿ ਜਿਨ•ਾਂ ਤਿੰਨ ਆਗੂਆਂ ਤੇ ਇਹ ਇਲਜ਼ਾਮ ਲਗਾਏ ਜਾ ਰਹੇ ਹਨ, ਉਹ ਸਿਹਤ ਵਿਭਾਗ ਮੋਗਾ ਦੇ ਇਮਾਨਦਾਰ ਅਤੇ ਪੂਰੀ ਤਰ•ਾ ਡਿਊਟੀ ਨੂੰ ਸਮਰਪਿਤ ਮੁਲਾਜ਼ਮ ਹਨ। ਉਹਨਾਂ ਕਿਹਾ ਕਿ ਜੇ ਐਮ.ਐਲ.ਏ. ਸਾਹਿਬ ਕੋਈ ਗੱਲ ਕਰਨੀ ਚਾਹੁੰਦੇ ਸਨ ਤਾਂ ਉਹ ਦਫਤਰ ਵਿੱਚ ਬੈਠ ਕੇ ਆਰਾਮ ਨਾਲ ਗੱਲ ਕਰ ਸਕਦੇ ਸਨ ਪਰ ਆਪਣੀ ਰਾਜਨੀਤੀ ਨੂੰ ਚਮਕਾਉਣ ਲਈ ਉਹਨਾਂ ਦੇ ਸਮਰਥਕਾਂ ਵੱਲੋਂ ਔਰਤ ਡਾਕਟਰ ( ਗਜਟਿਡ ਅਫਸਰ ) ਨੂੰ ਪਬਲਿਕ ਵਿੱਚ ਖੜਾ ਕਰਕੇ ਬੁਰੀ ਤਰ•ਾਂ ਜ਼ਲੀਲ ਕੀਤਾ। ਉਸ ਤੋਂ ਬਾਅਦ ਡਾ. ਰੀਤੂ ਜੈਨ ਨੇ ਜੋ ਜਵਾਬ ਦਿੱਤਾ, ਉਸ ਦੀ ਵੀਡੀਓ ਸਿਹਤ ਮੰਤਰੀ ਨੂੰ ਭੇਜ ਕੇ ਬਦਲੀ ਕਰਵਾਈ ਗਈ ਹੈ। ਉਹਨਾਂ ਡਾ. ਰੀਤੂ ਜੈਨ ਦੇ ਹੌਸਲੇ ਦੀ ਤਾਰੀਫ ਕਰਦਿਆਂ ਕਿਹਾ ਕਿ ਇੱਕ ਇਮਾਨਦਾਰ ਅਫਸਰ ਹੀ ਅਜਿਹਾ ਹੌਸਲਾ ਕਰ ਸਕਦਾ ਹੈ। ਉਹਨਾਂ ਸਵਾਲ ਕੀਤਾ ਕਿ ਇਹ ਕਿਸ ਤਰ•ਾਂ ਦੀ ਰਾਜਨੀਤੀ ਹੈ ਕਿ ਪਹਿਲਾਂ ਇੱਕ ਔਰਤ ਗਜ਼ਟਿਡ ਅਫਸਰ ਨੂੰ ਆਪਣੇ ਸਮਰਥਕਾਂ ਤੋਂ ਜ਼ਲੀਲ ਕਰਵਾਇਆ ਜਾਵੇ ਤੇ ਫਿਰ ਆਪ ਮੁਆਫੀ ਮੰਗਦਿਆਂ ਦੀ ਵੀਡਿਓ ਬਣਾ ਕੇ ਲੋਕਾਂ ਵਿੱਚ ਹੀਰੋ ਬਨਣ ਦੀ ਕੋਸ਼ਿਸ਼ ਕੀਤੀ ਜਾਵੇ। ਉਹਨਾਂ ਸਰਕਾਰ ਤੋਂ ਡਾ. ਰੀਤੂ ਜੈਨ ਦੀ ਬਦਲੀ ਤੁਰੰਤ ਰੱਦ ਕਰਨ, ਇਸ ਘਟਨਾ ਦੀ ਉਚ ਪੱਧਰੀ ਜਾਂਚ ਕਰਵਾ ਕੇ ਦੋਸ਼ੀ ਪਾਏ ਜਾਣ ਵਾਲੇ ਕਰਮਚਾਰੀਆਂ ਅਤੇ ਮਾਮਲੇ ਨੂੰ ਮਿਸਹੈਂਡਲ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ, ਐਮ.ਐਲ.ਏ.ਦੇ ਨਾਲ ਆਏ ਸੁਖਜੀਤ ਸਿੰਘ ਅਤੇ ਹੋਰਾਂ ਵੱਲੋਂ ਵਰਤੀ ਗਈ ਮੰਦੀ ਸ਼ਬਦਾਵਲੀ ਲਈ ਜਨਤਕ ਤੌਰ ਤੇ ਮੁਆਫੀ ਮੰਗਵਾਏ ਜਾਣ ਦੀ ਮੰਗ ਕਰਦਿਆਂ ਦੱਸਿਆ ਕਿ ਉਕਤ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ । ਉਹਨਾਂ ਦੱਸਿਆ ਕਿ ਜੇਕਰ ਬਦਲੀ ਰੱਦ ਨਾ ਹੋਈ ਤਾਂ ਸੋਮਵਾਰ ਤੋਂ ਕੋਵਿਡ 19 ਅਤੇ ਐਂਮਰਜੰਸੀ ਨੂੰ ਛੱਡ ਕੇ ਬਾਕੀ ਸਭ ਸਿਹਤ ਸੇਵਾਵਾਂ ਠੱਪ ਕੀਤੀਆਂ ਜਾਣਗੀਆਂ । ਉਹਨਾਂ ਕਿਹਾ ਕਿ ਸੰਘਰਸ਼ ਕਮੇਟੀ ਨੇ ਮਸਲੇ ਦੇ ਹੱਲ ਲਈ ਸਰਕਾਰ ਨੂੰ ਚਾਰ ਦਿਨ ਦਾ ਸਮਾਂ ਦਿੱਤਾ ਹੈ ਤੇ ਸਿਹਤ ਸੇਵਾਵਾਂ ਠੱਪ ਹੋਣ ਦੀ ਜਿੰਮੇਵਾਰੀ ਪੂਰੀ ਤਰ•ਾਂ ਸਰਕਾਰ ਦੀ ਹੋਵੇਗੀ । ਇਸ ਮੌਕੇ ਡਾ. ਰੀਤੂ ਜੈਨ ਨੇ ਪੂਰੀ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਮ.ਐਲ.ਏ. ਦੇ ਸਮਰਥਕਾਂ ਵੱਲੋਂ ਸਾਰੀ ਘਟਨਾ ਦੀ ਵੀਡਿਓਗ੍ਰਾਫੀ ਕੀਤੀ ਗਈ ਸੀ ਪਰ ਸਿਰਫ ਮੇਰੇ ਵਾਲੀ ਵੀਡਿਓ ਨੂੰ ਹੀ ਜਨਤਕ ਕੀਤਾ ਗਿਆ। ਉਹਨਾਂ ਸਾਰੀ ਘਟਨਾ ਦੀ ਵੀਡਿਓ ਜਾਰੀ ਕਰਨ ਦੀ ਮੰਗ ਕਰਦਿਆਂ ਕਿਹਾ ਲੋਕਾਂ ਨੂੰ ਸਭ ਸੱਚਾਈ ਜਾਨਣ ਦਾ ਹੱਕ ਹੈ ਤੇ ਲੋਕ ਖੁਦ ਸਹੀ ਗਲਤ ਦਾ ਫੈਸਲਾ ਕਰਨ। ਇਸ ਮੌਕੇ ਉਕਤ ਤੋਂ ਇਲਾਵਾ ਸਿਵਲ ਹਸਪਤਾਲ ਮੋਗਾ ਦੇ ਸਾਰੇ ਡਾਕਟਰ, ਸਿਵਲ ਸਰਜਨ ਦਫਤਰ ਮੋਗਾ ਦੇ ਸਾਰੇ ਅਧਿਕਾਰੀ ਅਤੇ ਸਮੂਹ ਮੈਡੀਕਲ ਅਤੇ ਪੈਰਾਮੈਡੀਕਲ ਕਰਮਚਾਰੀ ਵੱਡੀ ਗਿਣਤੀ ਵਿੱਚ ਹਾਜਰ ਸਨ।






