16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਈਸਾਈ ਸਾਧਵੀ ਜਬਰ-ਜਨਾਹ ਮਾਮਲੇ 'ਚ ਜਲੰਧਰ ਦੇ ਸਾਬਕਾ ਬਿਸ਼ਪ ਵਿਰੁੱਧ ਦੋਸ਼ ਪੱਤਰ...

ਈਸਾਈ ਸਾਧਵੀ ਜਬਰ-ਜਨਾਹ ਮਾਮਲੇ ‘ਚ ਜਲੰਧਰ ਦੇ ਸਾਬਕਾ ਬਿਸ਼ਪ ਵਿਰੁੱਧ ਦੋਸ਼ ਪੱਤਰ ਦਾਇਰ

ਕੋਟੀਅਮ, (ਏਜੰਸੀ) : ਕੇਰਲ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਈਸਾਈ ਸਾਧਵੀ (ਨਨ) ਨਾਲ ਜਬਰ ਜਨਾਹ ਦੇ ਮੁਲਜ਼ਮ ਜਲੰਧਰ ਡਇਓਸਿਸ ਦੇ ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਵਿਰੁੱਧ ਦੋਸ਼ ਪੱਤਰ ਦਾਇਰ ਕਰ ਦਿੱਤਾ। ਕੋਟਿਅਮ ਦੇ ਵਧੀਕ ਸੈਸ਼ਨ ਜੱਜ ਜਦੋਂ ਦੋਸ਼ ਪੜ੍ਹ ਰਹੇ ਸਨ ਤਾਂ ਮੁਲੱਕਲ ਵੀ ਅਦਾਲਤ ਵਿਚ ਮੌਜੂਦ ਸੀ। ਸਾਬਕਾ ਬਿਸ਼ਪ ਵਿਰੁੱਧ ਅਦਾਲਤ ਵਿਚ ਭਾਰਤੀ ਦੰਡਾਵਲੀ ਦੀ ਧਾਰਾ 342 (ਬੰਧਕ ਬਣਾਉਣਾ), 377 ਗ਼ੈਰ-ਕੁਦਰਤੀ ਜਿਨਸੀ ਸਬੰਧ, 376 (ਸੀ) (ਏ), 376 (2) (ਕੇ) ਤੇ 506 ਤਹਿਤ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੁਲੱਕਲ ਵਿਰੁੱਧ ਮੁਕੱਦਮੇ ਦੀ ਕਾਰਵਾਈ ਸ਼ੁਰੂ ਹੋ ਗਈ। ਹਾਲਾਂਕਿ ਮੁਲੱਕਲ ਨੇ ਅਦਾਲਤ ਵਿਚ ਸਾਰੇ ਦੋਸ਼ਾਂ ਤੋੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 16 ਸਤੰਬਰ ਨੂੰ ਨਿਸ਼ਚਤ ਕੀਤੀ ਹੈ। ਉਸ ਦਿਨ ਪੀੜਤਾ ਦਾ ਬਿਆਨ ਦਰਜ ਕੀਤਾ ਜਾਵੇਗਾ। ਪਿਛਲੇ ਹਫ਼ਤੇ ਹੀ ਅਦਾਲਤ ਨੇ ਮੁਲੱਕਲ ਨੂੰ ਸਖ਼ਤ ਸ਼ਰਤਾਂ ਨਾਲ ਜ਼ਮਾਨਤ ਦਿੰਦਿਆਂ ਕਿਹਾ ਸੀ ਕਿ ਉਹ ਹਰ ਸੁਣਵਾਈ ਦੌਰਾਨ ਅਦਾਲਤ ਵਿਚ ਮੌਜੂਦ ਰਹੇਗਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਮੁਲੱਕਲ ਦੀ ਜਬਰ-ਜਨਾਹ ਦੇ ਦੋਸ਼ ਤੋਂ ਮੁਕਤ ਕੀਤੇ ਜਾਣ ਸਬੰਧੀ ਪਟੀਸ਼ਨ ਨੂੰ ਖ਼ਾਰਜ ਕਰਦਿਆਂ ਉਸ ਨੂੰ ਸੁਣਵਾਈ ਦਾ ਸਾਹਮਣਾ ਕਰਨ ਦਾ ਨਿਰਦੇਸ਼ ਦਿੱਤਾ ਸੀ। ਸਾਬਕਾ ਬਿਸ਼ਪ ਨੇ ਸੱਤ ਜੁਲਾਈ ਦੇ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ ਜਬਰ-ਜਨਾਹ ਦੇ ਦੋਸ਼ਾਂ ਤੋਂ ਮੁਕਤ ਕੀਤੇ ਜਾਣ ਸਬੰਧੀ ਉਸ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ ਸੀ। ਅਜਿਹੀ ਹੀ ਮੰਗ ਵਾਲੀ ਇਕ ਪਟੀਸ਼ਨ ਮਾਰਚ ਵਿਚ ਹੇਠਲੀ ਅਦਾਲਤ ਨੇ ਵੀ ਖ਼ਾਰਜ ਕਰ ਦਿੱਤੀ ਸੀ। ਜਲੰਧਰ ਡਾਇਓਸਿਸ ਦੇ ਤੱਤਕਾਲੀ ਬਿਸ਼ਪ ਫਰੈਂਕੋ ਮੁਲੱਕਤ ਵਿਰੁੱਧ ਇਕ ਈਸਾਈ ਸਾਧਵੀ ਨੇ ਕੋਟਿਅਮ ਵਿਚ ਜੂਨ 2018 ਵਿਚ ਮੁਕੱਦਮਾ ਦਰਜ ਕਰਵਾਇਆ ਸੀ। ਪੀੜਤਾ ਨੇ ਰੋਮਨ ਕੈਥੋਲਿਕ ਚਰਚ ਦੇ ਸੀਨੀਅਰ ਪਾਦਰੀ ‘ਤੇ ਸਾਲ 2014-16 ਦਰਮਿਆਨ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਕੇਰਲ ਪੁਲਿਸ ਦੀ ਐੱਸਆਈਟੀ ਨੇ ਮੁਲੱਕਲ ਨੂੰ ਗਿ੍ਫ਼ਤਾਰ ਕਰ ਲਿਆ ਸੀ।

Today Now News

RELATED ARTICLES
- Advertisment -

POPULAR POSTS