
ਨਵੀਂ ਦਿੱਲੀ, (ਬਿਊਰੋ) : ਦੇਸ਼ ਦੀ ਲੋਕਤੰਤਰਿਕ ਸ਼ਾਸਨ ਵਿਵਸਥਾ ਦੇ ਪ੍ਰਤੀਕ ਲਾਲ ਕਿਲ੍ਹੇ ‘ਤੇ ਪ੍ਰਧਾਨ ਮੰਤਰੀ ਮੋਦੀ 15 ਅਗਸਤ 2020 ਨੂੰ ਜਦੋਂ ਤਿਰੰਗਾ ਲਹਿਰਾਉਣਗੇ ਤਾਂ ਰਾਜਨੀਤਕ ਇਤਿਹਾਸ ਦਾ ਇਕ ਦਿਲਚਸਪ ਰਿਕਾਰਡ ਵੀ ਬਣਾਉਣਗੇ। ਮੋਦੀ ਲਗਾਤਾਰ 7ਵੀਂ ਵਾਰ ਤਿਰੰਗਾ ਲਹਿਰਾਉਣਗੇ ਤੇ ਇਸ ਨਾਲ ਸਭ ਤੋਂ ਵੱਧ ਇਹ ਖ਼ੁਸ਼ਕਿਸਮਤ ਹਾਸਿਲ ਕਰਨ ਵਾਲੇ ਪ੍ਰਧਾਨ ਮੰਤਰੀਆਂ ਦੀ ਸੂਚੀ ‘ਚ ਚੌਥੇ ਨੰਬਰ ‘ਤੇ ਪਹੁੰਚ ਜਾਣਗੇ। ਲਾਲ ਕਿਲ੍ਹੇ ‘ਚ ਸਭ ਤੋਂ ਵੱਧ ਵਾਰ ਤਿਰੰਗਾ ਲਹਿਰਾਉਣ ਦਾ ਰਿਕਾਰਡ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਾਂ ਹੈ। ਇੰਦਰਾ ਗਾਂਧੀ ਇਸ ਉਪਲਬਧੀ ‘ਚ ਦੂਜੇ ਨੰਬਰ ‘ਤੇ ਹੈ ਅਤੇ ਦੂਜੇ ਨੰਬਰ ‘ਤੇ ਮਨਮੋਹਨ ਸਿੰਘ ਹਨ।ਆਜ਼ਾਦੀ ਤੋਂ ਬਾਅਦ ਹੁਣ ਤਕ ਆਜ਼ਾਦੀ ਦਿਵਸ ਦੇ ਮੌਕੇ ‘ਤੇ ਤਿਰੰਗਾ ਲਹਿਰਾਉਣ ਵਾਲੇ ਪ੍ਰਧਾਨ ਮੰਤਰੀਆਂ ਦੀ ਦਿਲਚਸਪ ਦਾਸਤਾਨ ‘ਚ ਪੀਐੱਮ ਬਣੇ ਤਮਾਮ ਆਗੂਆਂ ਨੂੰ ਘੱਟ ਜਾਂ ਵੱਧ ਇਹ ਖ਼ੁਸ਼ਕਿਸਮਤੀ ਪ੍ਰਾਪਤ ਹੁੰਦੀ ਹੈ ਪਰ ਚੰਦਰਸ਼ੇਖਰ ਤੇ ਗੁਲਜ਼ਾਰੀ ਲਾਲ ਨੰਦਾ ਦੋ ਅਜਿਹੇ ਪ੍ਰਧਾਨ ਮੰਤਰੀ ਵੀ ਹੋਏ ਜਿਨ੍ਹਾਂ ਨੇ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਉਣ ਦਾ ਮੌਕਾ ਹੀ ਨਹੀਂ ਮਿਲ ਸਕਿਆ। ਨਰਿੰਦਰ ਮੋਦੀ 15 ਅਗਸਤ ਨੂੰ ਜਦੋਂ 7ਵੀਂ ਵਾਰ ਤਿਰੰਗਾ ਲਹਿਰਾਉਣਗੇ ਤਾਂ ਉਹ ਅਟਲ ਬਿਹਾਰੀ ਵਾਜਪੇਈ ਦੇ ਪ੍ਰਧਾਨ ਮੰਤਰੀ ਦੇ ਰੂਪ ‘ਚ ਛੇ ਵਾਰ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਉਣ ਦੇ ਰਿਕਾਰਡ ਨੂੰ ਪਿੱਛੇ ਛੱਡ ਦੇਣਗੇ।






