
ਮਾਨਸਾ, (ਗੁਰਜੰਟ ਸਿੰਘ ਸ਼ੀਹ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਵੱਲੋਂ ਸਹੀਦ ਬੀਬੀ ਕਿਰਨਜੀਤ ਕੌਰ ਮਹਿਲਕਲਾਂ ਕਲਾ ਦੀ 23ਵੇ ਸ਼ਰਧਾਂਜਲੀ ਸਮਾਗਮ ਬੁਢਾਲਡਾ ਬਲਾਕ ਦੇ ਪਿੰਡ ਵਰੇ ਵਿਖੇ ਬਲਾਕ ਪ੍ਰਧਾਨ ਸੱਤਪਾਲ ਸਿੰਘ ਦੀ ਅਗਵਾਈ ਵਿਚ ਮਨਾਈ ਗਈ ਕਿਰਨਜੀਤ ਕੌਰ ਮਹਿਲਕਲਾਂ ਐਕਸਨ ਕਮੇਟੀ ਮਹਿਲ ਕਲਾਂ ਵੱਲੋਂ ਕਰੋਨਾ ਮਹਾਂਮਾਰੀ ਦੇ ਚਲਦਿਆਂ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਵਾਰ ਮਹਿਲ ਕਲਾਂ ਦੀ ਬਜਾਏ ਕਿਰਨਜੀਤ ਕੌਰ ਦੀ ਬਰਸੀ ਪਿੰਡਾਂ ਵਿੱਚ 12 ਅਗਸਤ ਤੋਂ 20 ਅਗਸਤ ਤੱਕ ਮਨਾਈ ਜਾਵੇ ਅਤੇ ਲੋਕਾਂ ਨੂੰ ਦੱਸਿਆ ਜਾਵੇ ਕਿ ਗੁੰਡਿਆਂ ਅੱਗੇ ਹਾਰ ਨਾ ਮੰਨਦੀ ਹੋਈ ਕਿਰਨਜੀਤ ਨੇ ਸਹੀਦੀ ਪਾਈ ਸੀ ਮਹਿਲਕਲਾਂ ਦੇ ਗੁੰਡਿਆਂ ਵਲੋ 1997 ਵਿੱਚ ਸਕੂਲ ਤੋਂ ਪਰਤਦਿਆਂ ਬੀਬੀ ਕਿਰਨਜੀਤ ਨੂੰ ਜਬਰ ਜਿਨਾਹ ਕਰਨ ਤੋਂ ਬਾਅਦ ਕਤਲ ਕਰਕੇ ਆਪਣੇ ਖੇਤ ਵਿੱਚ ਦੱਬ ਦਿੱਤਾ ਗਿਆ ਸੀ ਉਸ ਸਮੇਂ ਲੋਕਾਂ ਵੱਲੋਂ ਸੰਘਰਸ਼ ਕਰਨ ਤੋਂ ਬਾਅਦ ਲਾਸ ਖੇਤਾਂ ਵਿੱਚੋਂ ਕਰਵਾਈ ਗਈ ਸੀ ਅਤੇ ਗੁੰਡਿਆਂ ਨੂੰ ਸਜ਼ਾ ਦਿਵਾਈ ਗਈ ਸੀ ਇਹ ਘੋਲ ਗੁੰਡਿਆਂ ਵਿਰੁੱਧ ਮੀਲ-ਪੱਥਰ ਸਾਬਤ ਹੋਇਆ ਸੀ ਸਹੀਦ ਬੀਬੀ ਕਿਰਨਜੀਤ ਕੌਰ ਮਹਿਲਕਲਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਔਰਤਾਂ ਅਤੇ ਡਕੌਦਾਂ ਦੀ ਕਿਸਾਨ ਆਗੂ ਸੱਤਪਾਲ ਸਿੰਘ ਧਰਮਾਂ ਸਿੰਘ ਸੁਖਦੇਵ ਸਿੰਘ, ਗੁਰਚਰਨ ਸਿੰਘ, ਕਾਲਾ ਸਿੰਘ, ਸਿਗਾਰਾ ਸਿੰਘ ਦੇਵ ਰਾਜ ਗੋਇਲ ਆਦਿ ਕਿਸਾਨ ਅਤੇ ਔਰਤਾਂ ਸਾਮਲ ਹੋਏ





