16 C
Chandigarh

TODAY NOW NEWS

Friday, March 20, 2026
HomeBREAKING NEWSਨਹੀਂ ਰਹੇ ਮਸ਼ਹੂਰ ਸ਼ਾਇਰ ਰਾਹਤ ਇੰਦੌਰੀ, ਅਰਬਿੰਦੋ ਹਸਪਤਾਲ ਦੇ ਡਾਕਟਰ ਨੇ ਮੌਤ...

ਨਹੀਂ ਰਹੇ ਮਸ਼ਹੂਰ ਸ਼ਾਇਰ ਰਾਹਤ ਇੰਦੌਰੀ, ਅਰਬਿੰਦੋ ਹਸਪਤਾਲ ਦੇ ਡਾਕਟਰ ਨੇ ਮੌਤ ਦੀ ਦੱਸੀ ਇਹ ਵਜ੍ਹਾ

ਨਵੀਂ ਦਿੱਲੀ : ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਨਹੀਂ ਰਹੇ। ਇੰਦੌਰ ਅਰਬਿੰਦੋ ਹਸਪਤਾਲ ‘ਚ ਭਰਤੀ ਸਨ। ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਪਾਜ਼ੇਟਿਵ ਆਈ ਸੀ। ਦੱਸ ਦੇਈਏ ਕਿ ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਵੀ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਏ ਸਨ। ਕੋਰੋਨਾ ਪੀੜਤ ਪਾਏ ਜਾਣ ਪਿੱਛੋਂ ਉਨ੍ਹਾਂ ਨੇ ਖ਼ੁਦ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਟਵੀਟ ਕਰ ਕਿਹਾ, ‘ਕੋਰੋਨਾ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ ‘ਤੇ ਕੱਲ੍ਹ ਮੇਰਾ ਕੋਰੋਨਾ ਟੈਸਟ ਕੀਤਾ ਗਿਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਆਰਬਿੰਦੋ ਹਸਪਤਾਲ ‘ਚ ਐਡਮਿਟ ਹਾਂ। ਦੁਆ ਕਰੋ ਕਿ ਜਲਦ ਤੋਂ ਜਲਦ ਇਸ ਬਿਮਾਰੀ ਨੂੰ ਹਰਾ ਦਵਾਂ। ਇਕ ਹੋਰ ਬੇਨਤੀ ਹੈ ਕਿ ਮੈਨੂੰ ਜਾਂ ਮੇਰੇ ਘਰ ਦੇ ਮੈਂਬਰਾਂ ਨੂੰ ਫੋਨ ਨਾ ਕਰਨ, ਮੈਰੀ ਖੈਰੀਅਤ ਟਵਿੱਟਰ ਤੇ ਫੇਸਬੁੱਕ ‘ਤੇ ਤੁਹਾਨੂੰ ਮਿਲਦੀ ਰਹੇਗੀ।’ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਤੇ ਕਾਂਗਰਸੀ ਆਗੂ ਜੀਤੂ ਪਟਵਾਰੀ ਸਮੇਤ ਹੋਰ ਲੋਕਾਂ ਨੇ ਰਾਹਤ ਇੰਦੌਰੀ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਸੀ। ਮੁੱਖ ਮੰਤਰੀ ਸ਼ਿਵਰਾਜ ਨੇ ਟਵੀਟ ਕਰ ਕਿਹਾ ਸੀ ਕਿ ਪ੍ਰਸਿੱਧ ਸ਼ਾਇਰ ਰਾਹਤ ਇੰਦੌਰੀ ਦੇ ਠੀਕ ਨਾ ਹੋਣ ਦਾ ਸਮਾਚਾਰ ਮਿਲਿਆ। ਰੱਬ ਤੋਂ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਇਸ ਸਭ ਤੋਂ ਬਾਅਦ ਅੱਜ ਹਸਪਤਾਲ ਵਿੱਚ ਜ਼ੇਰੇ ਇਲਾਜ਼ ਰਾਹਤ ਇੰਦੌਰੀ ਇਸ ਫਾਨੀ ਸੰਸਾਰ ਨੂੰ ਅਲਵੀਦਾ ਆਖ ਗਏ। ਉਨ੍ਹਾਂ ਦੀ ਮੌਤ ਪਿੱਛੋਂ ਸਿਆਸੀ ਲੋਕਾਂ ਵਲੋਂ ਸ਼ੋਕ ਪ੍ਰਗਟਾਇਆ ਜਾ ਰਿਹਾ ਹੈ।

Today Now News

RELATED ARTICLES
- Advertisment -

POPULAR POSTS