17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਕਤਲ ਦਾ ਮਾਮਲਾ ਪੁਲਿਸ ਨੇ 24 ਘੰਟਿਆਂ 'ਚ ਸੁਲਝਾਇਆ, ਕਾਤਲ ਕਾਬੂ

ਕਤਲ ਦਾ ਮਾਮਲਾ ਪੁਲਿਸ ਨੇ 24 ਘੰਟਿਆਂ ‘ਚ ਸੁਲਝਾਇਆ, ਕਾਤਲ ਕਾਬੂ

ਬੱਸੀ ਪਠਾਣਾ, (ਪੱਤਰ ਪ੍ਰੇਰਕ) : ਐਤਵਾਰ ਨੂੰ ਪਿੰਡ ਰਾਮਪੁਰ ਕਲੇਰਾਂ ‘ਚ ਹੋਏ 34 ਸਾਲਾ ਨੌਜਵਾਨ ਦੇ ਕਤਲ ਮਾਮਲੇ ‘ਚ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ 24 ਘੰਟਿਆਂ ‘ਚ ਹੀ ਕਾਤਲਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਬੱਸੀ ਪਠਾਣਾਂ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ, ਐੱਸਪੀ ਹਰਪਾਲ ਸਿੰਘ ਅਤੇ ਡੀਐੱਸਪੀ ਸੁਖਮਿੰਦਰ ਸਿੰਘ ਚੌਹਾਨ ਆਦਿ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਐੱਸਐੱਸਓ ਮਨਪ੍ਰੀਤ ਸਿੰਘ ਦਿਓਲ ਨੇ ਮੰਗਲਦੀਪ ਸਿੰਘ ਵਾਸੀ ਰਾਮਪੁਰ ਕਲੇਰਾਂ ਦੇ ਬਿਆਨਾਂ ‘ਤੇ ਜੋ ਕਤਲ ਦਾ ਮੁਕੱਦਮਾ ਦਰਜ ਕੀਤਾ ਸੀ, ‘ਚ ਕਾਤਲਾਂ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮਿ੍ਤਕ ਪਰਮਜੀਤ ਸਿੰਘ ਉਰਫ ਰਾਜੂ ਜੋ ਰੇਲਵੇ ‘ਚ ਨੌਕਰੀ ਤੋਂ ਲਗਾਤਾਰ ਗ਼ੈਰ-ਹਾਜ਼ਰ ਚੱਲ ਰਿਹਾ ਸੀ, ਸ਼ਰਾਬ ਪੀਣ ਦਾ ਆਦੀ ਸੀ ਅਤੇ ਨਸ਼ੇ ‘ਚ ਹਮੇਸ਼ਾ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਰਹਿੰਦਾ ਸੀ, ਤੋਂ ਤੰਗ ਆ ਕੇ ਮਿ੍ਤਕ ਦੇ ਰਿਸ਼ਤੇਦਾਰਾਂ ‘ਚ ਸ਼ਾਮਲ ਸਾਂਢੂ ਮਨਿੰਦਰ ਸਿੰਘ ਮਨੀ ਵਾਸੀ ਸੇਹ ਸਮਰਾਲਾ, ਸਾਲਾ ਸੰਨੀ ਉਰਫ ਸੁੱਖਾ ਵਾਸੀ ਅੰਮਿ੍ਤਸਰ ਹਾਲ ਵਾਸੀ ਗੁਰਦੁਆਰਾ ਸਾਹਿਬ ਜਰਗ ਪਾਇਲ, ਪਰਵਿੰਦਰ ਸਿੰਘ ਗੋਗੀ (ਸੰਨੀ ਦਾ ਦੋਸਤ) ਵਾਸੀ ਭੂਦਨ ਸੰਗਰੂਰ, ਕੁਲਦੀਪ ਕੌਰ ਪਤਨੀ ਮਿ੍ਤਕ ਪਰਮਜੀਤ ਸਿੰਘ ਨੇ ਮੰਨਿਆ ਕਿ ਉਨ੍ਹਾਂ ਐਤਵਾਰ ਨੂੰ ਮ੍ਰਿਤਕ ਪਰਮਜੀਤ ਸਿੰਘ ਨੂੰ ਮਾਰਨ ਦਾ ਪਲਾਨ ਤਿਆਰ ਕੀਤਾ ਤੇ ਮਿ੍ਤਕ ਰਾਜੂ ਦੇ ਸਿਰ ‘ਚ ਲਗਾਤਾਰ ਡੇਕ ਦੇ ਡੰਡੇ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਵਾਰਦਾਤ ‘ਚ ਇਸਤੇਮਾਲ ਕੀਤਾ ਡੰਡਾ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਐੱਸਐੱਚਓ ਮਨਪ੍ਰਰੀਤ ਸਿੰਘ ਦਿਓਲ ਅਤੇ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਕੰਗ ਨੇ ਦੱਸਿਆ ਕਿ ਪੁਲਿਸ ਚਾਰੇ ਕਾਤਲਾਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਅਗਲੀ ਕਾਰਵਾਈ ਕਰੇਗੀ।

Today Now News

RELATED ARTICLES
- Advertisment -

POPULAR POSTS