ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਲੁਧਿਆਣਾ : ਹੁੰਮਸ ਭਰੀ ਗਰਮੀ ਝੱਲ ਰਹੇ ਸੂਬੇ ਦੇ ਲੋਕਾਂ ਲਈ ਸੋਮਵਾਰ ਨੂੰ ਅਸਮਾਨ ਤੋਂ ਰਾਹਤ ਵਰ੍ਹੀ। ਪੰਜਾਬ ਦੇ ਕਈ ਸ਼ਹਿਰਾਂ ‘ਚ ਬਾਰਿਸ਼ ਹੋਈ। ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਦੇ ਮੁਤਾਬਕ ਅੰਮ੍ਰਿਤਸਰ ‘ਚ 15.2, ਚੰਡੀਗੜ੍ਹ ‘ਚ 0.5, ਜਲੰਧਰ ‘ਚ 52, ਲੁਧਿਆਣਾ ‘ਚ 16, ਪਠਾਨਕੋਟ ‘ਚ 5 ਤੇ ਅਨੰਦਪੁਰ ਸਾਹਿਬ ‘ਚ 78 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ। ਇਸ ਨਾਲ ਮੌਸਮ ਦਾ ਮਿਜ਼ਾਜ ਬਦਲ ਗਿਆ। ਲੋਕਾਂ ਨੂੰ ਗਰਮੀ ਤੋਂ ਕੁਝ ਘੰਟਿਆਂ ਲਈ ਰਾਹਤ ਮਿਲੀ। ਦਿਨ ਦਾ ਤਾਪਮਾਨ ਸਧਾਰਣ ਤੋਂ ਦੋ ਤੋਂ ਚਾਰ ਡਿਗਰੀ ਸੈਲਸੀਅਸ ਘੱਟ ਰਿਹਾ। ਹਾਲਾਂਕਿ ਬਾਰਿਸ਼ ਤੋਂ ਬਾਅਦ ਮੁੜ ਧੁੱਪ ਨਿਕਲ ਆਈ। ਵਿਭਾਗ ਦੇ ਮੁਤਾਬਕ, 14 ਅਗਸਤ ਤਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਬਾਰਿਸ਼ ਹੋ ਸਕਦੀ ਹੈ, ਜਦਕਿ ਕੁਝ ਜ਼ਿਲ੍ਹਿਆਂ ‘ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।






