17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰKangana Ranaut ਨੇ ਰਣਬੀਰ ਕਪੂਰ ਨੂੰ ਦੱਸਿਆ 'ਸਕਰਟ ਚੇਜ਼ਰ' ਦੀਪਿਕਾ ਪਾਦੁਕੋਣ 'ਤੇ...

Kangana Ranaut ਨੇ ਰਣਬੀਰ ਕਪੂਰ ਨੂੰ ਦੱਸਿਆ ‘ਸਕਰਟ ਚੇਜ਼ਰ’ ਦੀਪਿਕਾ ਪਾਦੁਕੋਣ ‘ਤੇ ਕੀਤਾ ਇਹ ਕੁਮੈਂਟ, ਫੈਨਜ਼ ਵੀ ਹੈਰਾਨ

ਨਵੀਂ ਦਿੱਲੀ, (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਫ਼ਿਲਮਾਂ ਤੋਂ ਜ਼ਿਆਦਾ ਫ਼ਿਲਮਾਂ ਤੋਂ ਜ਼ਿਆਦਾ ਆਪਣੀ ਸਟੇਟਮੈਂਟ ਨੂੰ ਲੈ ਕੇ ਖਬਰਾਂ ‘ਚ ਰਹਿੰਦੀ ਹੈ। ਅਦਾਕਾਰਾ ਦਾ ਬੇਬਾਕ ਅੰਦਾਜ਼ ਉਨ੍ਹਾਂ ਨੂੰ ਹਮੇਸ਼ਾ ਸੁਰਖੀਆਂ ‘ਚ ਰੱਖਦਾ ਹੈ ਤੇ ਖਾਸ ਗੱਲ ਇਹ ਹੈ ਕਿ ਅਦਾਕਾਰਾ ਸਿੱਧੇ ਨਾ ਲੈ ਕੇ ਦੋਸ਼ ਲਾਉਂਦੀ ਰਹਿੰਦੀ ਹੈ। ਅਦਾਕਾਰਾ ਨੇ ਕਈ ਵਾਰ ਆਪਣੇ ਸਾਥੀ ਅਦਾਕਾਰਾ ‘ਤੇ ਸਿੱਧੇ ਨਾਂ ਲੈ ਕੇ ਗੰਭੀਰ ਦੋਸ਼ ਲਾਏ ਹਨ। ਅਦਾਕਾਰਾ ਇਕ ਵਾਰ ਫਿਰ ਅਜਿਹੇ ਹੀ ਸਟੇਟਮੈਂਟ ਨੂੰ ਲੈ ਕੇ ਖਬਰਾਂ ‘ਚ ਹੈ। ਅਦਾਕਾਰਾ ਦੀ ਟੀਮ ਨੇ ਟਵਿੱਟਰ ਰਾਹੀਂ ਰਣਬੀਰ ਕਪੂਰ ਤੇ ਦੀਪਿਕਾ ਪਾਦੁਕੋਣ ਦੇ ਖ਼ਿਲਾਫ਼ ਆਪਣੀ ਗੱਲ ਰੱਖੀ ਹੈ। ਕੰਗਨਾ ਵੱਲੋਂ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਤੋਂ ਬਾਅਦ ਉਨ੍ਹਾਂ ਦਾ ਟਵੀਟ ਖਬਰਾ ‘ਚ ਹੈ। ਲੰਬੇ ਸਮੇਂ ਤੋਂ ਨੈਪੋਟਿਮਜ਼ ਤੇ ਫੇਵਰੇਟਿਜ਼ਮ ਖ਼ਿਲਾਫ਼ ਆਵਾਜ਼ ਉਠਾ ਰਹੀ ਕੰਗਨਾ ਨੇ ਹੁਣ ਰਣਬੀਰ ਕਪੂਰ ਤੇ ਦੀਪਿਕਾ ਪਾਦੁਕੋਣ ‘ਤੇ ਕਈ ਦੋਸ਼ ਲਾਏ ਹਨ। ਅਦਾਕਾਰਾ ਨੇ ਯੂਜ਼ਰਜ਼ ਨੂੰ ਹੈਰਾਨ ਕਰਨ ਵਾਲਾ ਟਵੀਟ ‘ਚ ਕਿਹਾ ਕਿ ਰਣਬੀਰ ਕਪੂਰ ਇਕ ਸੀਰੀਅਲ ਸਕਰਟ ਚੇਜ਼ਰ ਇਨਸਾਨ ਹੈ। ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਅਦਾਕਾਰਾ ਖ਼ਿਲਾਫ਼ ਸਿੱਧਾ ਨਹੀਂ ਬੋਲ ਸਕਦਾ ਹੈ।ਦੂਜੇ ਪਾਸੇ ਦੀਪਿਕਾ ਪਾਦੁਕੋਣ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਦੀਪਿਕਾ ਮਾਨਸਿਕ ਬਿਮਾਰੀ ਦੀ ਮਰੀਜ਼ ਹੈ ਪਰ ਕੋਈ ਉਨ੍ਹਾਂ ਨੂੰ ਸਾਈਕੋ ਨਹੀਂ ਕਹਿੰਦਾ, ਇਹ ਨਾਮਕਰਨ ਸਿਰਫ਼ ਆਮ ਤੌਰ ‘ਤੇ ਬਾਹਰੀ ਲੋਕਾਂ ਲਈ ਰੱਖਿਆ ਗਿਆ ਹੈ ਜੋ ਛੋਟੇ ਸ਼ਹਿਰਾਂ ਤੇ ਆਮ ਪਰਿਵਾਰਾਂ ‘ਚੋਂ ਆਉਂਦੇ ਹਨ। ਕੰਗਨਾ ਰਣੌਤ ਦੇ ਇਸ ਹੈਰਾਨ ਕਰਨ ਵਾਲੇ ਕੁਮੈਂਟ ਨੇ ਹਰ ਕਿਸੇ ਨੂੰ ਹੈਰਾਨ ਦਿੱਤਾ ਹੈ ਤੇ ਲੋਕ ਉਨ੍ਹਾਂ ਦੇ ਕੁਮੈਂਟ ‘ਤੇ ਪ੍ਰਤੀਕਿਰਿਆ ਵੀ ਦੇ ਰਹੇ ਹਨ।

Today Now News

RELATED ARTICLES
- Advertisment -

POPULAR POSTS