17.1 C
Chandigarh

TODAY NOW NEWS

Thursday, March 19, 2026
HomeBREAKING NEWSAssam Fire: ਜੋਰਹਾਟ 'ਚ ਆਟੋ ਮੋਬਾਈਲ ਰਿਪੇਅਰ ਦੁਕਾਨ 'ਚ ਲੱਗੀ ਅੱਗ, ਪਤੀ-ਪਤਨੀ...

Assam Fire: ਜੋਰਹਾਟ ‘ਚ ਆਟੋ ਮੋਬਾਈਲ ਰਿਪੇਅਰ ਦੁਕਾਨ ‘ਚ ਲੱਗੀ ਅੱਗ, ਪਤੀ-ਪਤਨੀ ਦੀ ਮੌਤ

ਦੋ ਦੀ ਹਾਲਤ ਗੰਭੀਰ

ਜੋਰਹਾਟ, (ਏਜੰਸੀ) : ਜੋਰਹਾਟ ‘ਚ ਇਕ ਆਟੋ ਮੋਬਾਈਲ ਰਿਪੇਅਰ ਦੁਕਾਨ ‘ਚ ਕੱਲ੍ਹ ਰਾਤ ਅੱਗ ਲੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਤੇ ਅਤੇ ਦੋ ਲੋਕ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਅੱਜ ਤੜਕੇ ਲਗਪਗ 4 ਵਜੇ ਅੱਗ ‘ਤੇ ਕਾਬੂ ਪਾ ਲਿਆ ਗਿਆ। ਅਪਰ ਆਸਾਮ ਚੈਂਬਰ ਆਫ ਕਾਮਰਸ, ਜੋਰਹਾਟ ਦੇ ਉਪ-ਪ੍ਰਧਾਨ ਦਲੀਪ ਅਗਰਵਾਲ ਨੇ ਕਿਹਾ ਕਿ ਸਾਨੂੰ ਅੱਗ ਲੱਗਣ ਦੀ ਜਾਣਕਾਰੀ ਰਾਤ ਕਰੀਬ 11.30 ਵਜੇ ਮਿਲੀ। ਇਸ ਤੋਂ ਬਾਅਦ ਮੌਕੇ ‘ਤੇ ਪਹੁੰਚੀਆਂ ਟੀਮਾਂ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਘਟਨਾ ‘ਚ ਇਕ ਜੋੜੇ ਦੀ ਮੌਤ ਹੋ ਗਈ ਤੇ ਦੋ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਹਾਦਸੇ ‘ਚ ਜਾਨ ਗਵਾਉਣ ਵਾਲਿਆਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਦੇਣਾ ਚਾਹੀਦਾ ਹੈ। ਜਾਣਕਾਰੀ ਅਨੁਸਾਰ ਅੱਗ ਇੰਨੀ ਤੇਜ਼ੀ ਨਾਲ ਫ਼ੈਲੀ ਕਿ ਪੀੜਤਾਂ ਨੂੰ ਬਚਾਉਣ ਦਾ ਮੌਕਾ ਨਹੀਂ ਮਿਲਿਆ। ਮ੍ਰਿਤਕ ਦੋ ਲੋਕਾਂ ਦੀ ਪਛਾਣ ਸੱਤਿਆ ਨਾਰਾਇਣ ਅਗਰਵਾਲ (45) ਤੇ ਗੌਮਤੀ ਦੇਵੀ (42) ਦੇ ਰੂਪ ‘ਚ ਹੋਈ ਹੈ। ਉਥੇ ਹੀ ਹਾਦਸੇ ‘ਚ ਜ਼ਖ਼ਮੀ ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਅੱਗ ਨਾਲ ਹੋਏ ਨੁਕਸਾਨ ਦਾ ਅਜੇ ਤਕ ਕੋਈ ਪਤਾ ਨਹੀਂ ਲੱਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇਕ ਸ਼ਾਰਟ ਸਰਕਟ ਕਾਰਨ ਹੋਇਆ ਹੈ। ਉੱਥੇ ਹੀ ਮਹਾਰਾਸ਼ਟਰ ਦੇ ਠਾਣੇ ‘ਚ ਐਤਵਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਜ਼ਿਲ੍ਹੇ ਦੇ ਉਲ੍ਹਾਸ ਨਗਰ ਬਸਤੀ ‘ਚ ਇਕ ਤਿੰਨ ਮੰਜ਼ਿਲਾਂ ਇਮਾਰਤ ‘ਚ ਅੱਗ ਲੱਗ ਗਈ। ਹਾਲਾਂਕਿ ਹਾਦਸੇ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਅਧਿਕਾਰੀਆਂ ਅਨੁਸਾਰ ਪ੍ਰੈੱਸ ਬਾਜ਼ਾਰ ਇਲਾਕੇ ‘ਚ ਇਮਾਰਤ ਦੀ ਹੇਠਲੀ ਮੰਜ਼ਿਲ ‘ਚ ਇਕ ਪ੍ਰਿੰਟਿੰਗ ਸਰਵਿਸਿਜ਼ ਕੰਪਨੀ ਦਾ ਦਫ਼ਤਰ ਸੀ, ਜਿੱਥੇ ਰਾਤ ਲਗਪਗ 10.30 ਵਜੇ ਅੱਗ ਲੱਗ ਗਈ ਤੇ ਹੌਲੀ-ਹੌਲੀ ਇਸ ਦੀਆਂ ਉਪਰਲੀਆਂ ਮੰਜ਼ਿਲਾਂ ਤਕ ਫ਼ੈਲ ਗਈ। ਉਲ੍ਹਾਸ ਨਗਰ ਨਿਗਮ ਦੀਆਂ ਪੰਜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਸੋਮਵਾਰ ਸਵੇਰੇ ਕਰੀਬ 8.30 ਵਜੇ ਅੱਗ ‘ਤੇ ਕਾਬੂ ਪਾ ਲਿਆ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਚੱਲ ਰਹੀ ਹੈ।

Today Now News

RELATED ARTICLES
- Advertisment -

POPULAR POSTS