
ਤਪਾ ਮੰਡੀ, (ਪੱਤਰ ਪ੍ਰੇਰਕ) : ਜ਼ਿਲ੍ਹਾ ਪੁਲਿਸ ਨੇ 2 ਮੋਟਰਸਾਈਕਲ ਸਵਾਰਾਂ ਨੂੰ ਨਸ਼ੀਲੇ ਪਦਾਰਥਾਂ ਦੀ ਖੇਪ ਸਮੇਤ ਕਾਬੂ ਕਰ ਕੇ ਉਨ੍ਹਾਂ ਪਾਸੋਂ 3500 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਹਨ। ਥਾਣਾ ਮੁਖੀ ਇੰਸਪੈਕਟਰ ਰੁਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ‘ਚ ਦਰਾਜ ਰੇਲਵੇ ਫਾਟਕਾਂ ਨਜਦੀਕ ਐੱਸਐੱਸਪੀ ਬਰਨਾਲਾ ਦੇ ਹੁਕਮਾਂ ‘ਤੇ ਆਉਣ-ਜਾਣ ਵਾਲੇ ਵਾਹਨਾਂ ਦੀ ਡੂੰਘਾਈ ਨਾਲ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਕਾਲੇ ਰੰਗ ਦਾ ਪਲਾਟੀਨਾ ਮੋਟਰਸਾਈਕਲ ਜੋ ਦਰਾਜ ਸਾਈਡ ਵੱਲ ਤੋਂ ਆਇਆ ਸੀ ਚੈਕਿੰਗ ਕੀਤੀ ਤਾਂ ਉਨ੍ਹਾਂ ਪਾਸੋਂ 3500 ਨਸ਼ੀਲੀਆਂ ਗੋਲ਼ੀਆਂ ਬਰਾਮਦ ਹੋਈਆਂ ਜਿਨ੍ਹਾਂ ਅਪਣੀ ਪਹਿਚਾਣ ਗੁਰਦੀਪ ਸਿੰਘ ਉਰਫ ਗੀਪਾ ਪੁੱਤਰ ਸਰਵਨ ਸਿੰਘ ਵਾਸੀ ਕੌਰ ਸਿੰਘ ਵਾਲਾ ਦਿਆਲਪੁਰਾ (ਬਠਿੰਡਾ) ਅਤੇ ਮੁਲਖਾ ਸਿੰਘ ਪੁੱਤਰ ਰਾਮਕ੍ਰਿਸ਼ਨ ਖਾਨਾ ਪੱਤੀ ਭਗਤਾ (ਬਠਿੰਡਾ) ਦੱਸਿਆ। ਉਨ੍ਹਾਂ ਪੁੱਛਗਿੱਛ ਦੋਰਾਨ ਦੱਸਿਆ ਕਿ ਉਹ ਇਨ੍ਹਾਂ ਨਸ਼ੀਲੀਆਂ ਗੋਲ਼ੀਆਂ ਨੂੰ ਤਪਾ ਇਲਾਕੇ ‘ਚ ਮਹਿੰਗੇ ਭਾਅ ਵੇਚਦੇ ਸਨ, ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਇਸ ਮੌਕੇ ਸਹਾਇਕ ਥਾਣੇਦਾਰ ਜਗਪਾਲ ਸਿੰਘ, ਮੁਨਸੀ ਤੇਜਿੰਦਰ ਸਿੰਘ, ਕਾਂਸਟੇਬਲ ਜਲੰਧਰ ਸਿੰਘ ਆਦਿ ਪੁਲਸ ਮੁਲਾਜ਼ਮ ਹਾਜ਼ਰ ਸਨ।






