17.1 C
Chandigarh

TODAY NOW NEWS

Friday, March 20, 2026
Homeਪੰਜਾਬਅੰਮ੍ਰਿਤਸਰਸ਼ਰਾਬ ਤਸਕਰਾਂ ਨੂੰ ਕਾਬੂ ਕਰਨ ਦੀ ਮੁਹਿੰਮ ਜੰਗੀ ਪੱਧਰ 'ਤੇ, 200 ਲੀਟਰ...

ਸ਼ਰਾਬ ਤਸਕਰਾਂ ਨੂੰ ਕਾਬੂ ਕਰਨ ਦੀ ਮੁਹਿੰਮ ਜੰਗੀ ਪੱਧਰ ‘ਤੇ, 200 ਲੀਟਰ ਅਲਕੋਹਲ ਸਮੇਤ ਦੋ ਕਾਬੂ

ਮਜੀਠਾ, (ਗਗਨ ਢਿੱਲੋਂ) : ਸੂਬੇ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਸੈਂਕੜੇ ਮੌਤਾਂ ਹੋਣ ਤੋਂ ਬਾਅਦ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੂਬੇ ਦੇ ਵੱਖ-ਵੱਖ ਖੇਤਰਾਂ ਵਿਚ ਛਾਪੇਮਾਰੀ ਕਰਕੇ ਸ਼ਰਾਬ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਏਐੱਸਆਈ ਨਿਰਮਲਜੀਤ ਸਿੰਘ ਤੇ ਐਕਸਾਈਜ਼ ਵਿਭਾਗ ਦੀ ਟੀਮ ਵੱਲੋਂ ਪਿੰਡ ਜੇਠੂਨੰਗਲ ਵਿਖੇ ਇੱਕ ਘਰ ‘ਤੇ ਛਾਪੇਮਾਰੀ ਕਰਦਿਆਂ ਸ਼ਰਾਬ ਸਮੱਗਲਰ ਲਵਪ੍ਰਰੀਤ ਸਿੰਘ ਉੁਰਫ ਲਵਲੀ ਵਾਸੀ ਪਿੰਡ ਜੇਠੂ ਨੰਗਲ ਨੂੰ ਕਾਬੂ ਕੀਤਾ ਤੇ ਉਸ ਦੀ ਸ਼ਨਾਖਤ ‘ਤੇ ਦਾਦੂਪੁੁਰਾ ਰੋਡ ਮਜੀਠਾ ਸਥਿਤ ਇੱਕ ਘਰ ‘ਚੋਂ 200 ਲਿਟਰ ਅਲਕੋਹਲ ਬਰਾਮਦ ਕੀਤੀ ਤੇ ਇਸ ਘਰ ‘ਚੋਂ ਗੁਰਵਿੰਦਰ ਸਿੰਘ ਨੂੰ ਕਾਬੂ ਕੀਤਾ। ਪਿੰਡ ਵਾਸੀਆਂ ਤੋਂ ਪਤਾ ਲੱਗਾ ਹੈ ਕਿ ਲਵਪ੍ਰਰੀਤ ਸਿੰਘ ਉਰਫ ਲਵਲੀ ਕਥਿਤ ਤੌਰ ‘ਤੇ ਸੱਤਾਧਾਰੀ ਪਾਰਟੀ ਨਾਲ ਸਬੰਧ ਰੱਖਦਾ ਹੈ ਤੇ ਪਿਛਲੇ ਲੰਮੇ ਅਰਸੇ ਤੋਂ ਸ਼ਰਾਬ ਤੇ ਚਿੱਟਾ ਵੇਚਣ ਦਾ ਧੰਦਾ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਕਰੀਬ 2 ਸਾਲ ਪਹਿਲਾਂ ਵੀ ਇਹ ਵਿਅਕਤੀ ਪਿੰਡ ਲੁੱਧੜ ਤੋਂ ਚਿੱਟਾ ਵੇਚਦਾ ਰੰਗੇ ਹੱਥੀਂ ਪਿੰਡ ਵਾਸੀਆਂ ਵੱਲੋਂ ਕਾਬੂ ਕੀਤਾ ਗਿਆ ਸੀ ਤੇ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਬਣੀ ਵੀਡੀਓ ਚਰਚਾ ‘ਚ ਰਹੀ ਸੀ। ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਕਿ ਇਸੇ ਦੀ ਸ਼ਰਾਬ ਪੀ ਕੇ ਪਿਛਲੇ ਅਰਸੇ ਦੌਰਾਨ ਪਿੰਡ ‘ਚ ਕੁਝ ਮੌਤਾਂ ਹੋ ਚੁੱਕੀਆਂ ਹਨ। ਪਰ ਇਸ ਸਮੱਗਲਰ ਖ਼ਿਲਾਫ਼ ਕੋਈ ਕਾਰਵਾਈ ਨਹੀ ਹੋਈ ਸੀ।

ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਹੈ ਕਿ ਇਨ੍ਹਾਂ ਤਸਕਰਾਂ ਦੀ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇ। ਐੱਸਐੱਚਓ ਮਜੀਠਾ ਇੰਸਪੈਕਟਰ ਕਪਿਲ ਕੌਸ਼ਲ ਨੇ ਦੱਸਿਆ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਤੇ ਜਾਂਚ ਉਪਰੰਤ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।

Today Now News

RELATED ARTICLES
- Advertisment -

POPULAR POSTS