17.1 C
Chandigarh

TODAY NOW NEWS

Friday, March 20, 2026
HomeWEIRD NEWSਸਮੁੰਦਰ 'ਚ ਵਹਿ ਰਿਹਾ ਸੀ ਬੱਚਾ, ਟੀਵੀ ਸ਼ੋਅ ਦੇਖਣਾ ਆਇਆ ਕੰਮ, ਬਚਾ...

ਸਮੁੰਦਰ ‘ਚ ਵਹਿ ਰਿਹਾ ਸੀ ਬੱਚਾ, ਟੀਵੀ ਸ਼ੋਅ ਦੇਖਣਾ ਆਇਆ ਕੰਮ, ਬਚਾ ਲਈ ਆਪਣੀ ਜਾਨ

ਨਵੀਂ ਦਿੱਲੀ, (ਬਿਊਰੋ) : ਬੱਚਿਆਂ ‘ਤੇ ਟੀਵੀ ਦੇ ਮਾੜੇ ਪ੍ਰਭਾਵਾਂ ਦਾ ਵਿਵਾਦ ਕਾਫ਼ੀ ਪੁਰਾਣਾ ਹੈ, ਪਰ ਬ੍ਰਿਟੇਨ ਨਿਵਾਸੀ ਭਾਰਤਵੰਸ਼ੀ ਇਕ ਬਾਲਕ ਦੇ ਲਈ ਟੀਵੀ ਸ਼ੋਅ ਤੋਂ ਮਿਲੀ ਸਿੱਖ ਜੀਵਨਦਾਈ ਸਾਬਤ ਹੋਈ। ਦਰਅਸਲ ਆਪਣੇ ਪਿਤਾ ਦੇ ਨਾਲ ਲਹਿਰਾਂ ਦਾ ਆਨੰਦ ਲੈ ਰਿਹਾ ਬੱਚਾ ਸਮੁੰਦਰ ‘ਚ ਵਹਿ ਗਿਆ ਤੇ ਉਸ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ। ਇਸ ਦੌਰਾਨ ਬੱਚੇ ਨੂੰ ਇਕ ਟੀਵੀ ਸ਼ੋਅ ‘ਚ ਤੈਰਨ ਲਈ ਦੱਸੀ ਗਈ ਤਕਨੀਕ ਯਾਦ ਆਈ ਤੇ ਉਸ ‘ਤੇ ਅਮਲ ਕਰਕੇ ਉਹ ਕਰੀਬ ਇਕ ਘੰਟੇ ਤਕ ਸਮੁੰਦਰ ਦੀਆਂ ਲਹਿਰਾਂ ਨਾਲ ਲੜ ਕੇ ਆਪਣੀ ਜਾਨ ਬਚਾਉਣ ‘ਚ ਕਾਮਯਾਬ ਰਿਹਾ।

10 ਸਾਲਾ ਰਵੀ ਸੈਨੀ ਲੀਡ੍ਰਸ ਸ਼ਹਿਰ ਦੇ ਇਕ ਸਕੂਲ ‘ਚ ਪੜ੍ਹਦਾ ਸੀ। 31 ਜੁਲਾਈ ਨੂੰ ਉਹ ਆਪਣੇ ਪਿਤਾ ਨਾਥੂ ਰਾਮ (37), ਮਾਤਾ ਭੂਸ਼ਣ ਦੇਵੀ (34) ਨੇ ਨੌ ਸਾਲਾ ਦੀ ਭੈਣ ਮੁਸਕਾਨ ਦੇ ਨਾਲ ਖਾਈ ਦੇ ਇਕ ਸਮੁੰਦਰੀ ਬੀਚ ‘ਤੇ ਛੁੱਟੀਆਂ ਕੱਟ ਰਿਹਾ ਸੀ। ਰਵੀ ਆਪਣੇ ਪਿਤਾ ਤੇ ਭੈਣ ਦੇ ਨਾਲ ਸਮੁੰਦਰ ਦੀਆਂ ਲਹਿਰਾਂ ਦਾ ਆਨੰਦ ਲੈ ਰਿਹਾ ਸੀ ਕਿ ਅਚਾਨਕ ਉਹ ਗਹਿਰਾਈ ‘ਚ ਚਲਾ ਗਿਆ। ਉਹ ਮਦਦ ਲਈ ਆਵਾਜ਼ ਲਗਾ ਰਿਹਾ ਸੀ, ਪਰ ਲਹਿਰਾਂ ਉੱਚੀਆਂ ਹੋਣ ਦੇ ਕਾਰਨ ਪਿਤਾ ਵੀ ਉਸ ਦੀ ਮਦਦ ਨਾਲ ਨਹੀਂ ਕਰ ਸਕੇਸ਼ ਰਵੀ ਨੇ ਕਿਹਾ, ਮੈਂ ਡਰ ਗਿਆ ਸੀ। ਮੈਨੂੰ ਲੱਗਣ ਲੱਗਾ ਸੀ ਕਿ ਸ਼ਾਇਦ ਇਹ ਮੇਰੀ ਜ਼ਿੰਦਗੀ ਦਾ ਅੰਤ ਹੈ, ਪਰ ਮੈਂ ਹਿੰਮਤ ਨਹੀਂ ਹਾਰੀ। ਰਵੀ ਦੀ ਹਿੰਮਤ, ਸਹਾਇਕ ਸਵੀਮਿੰਗ ਕਲਾਸ ਦੀ ਸਿੱਖਿਆ ਤੇ ਇਕ ਡਾਕੂਮੈਂਟਰੀ ਸ਼ੋਅ ਸੇਵਿੰਗ ਲਾਈਵਸ ਐਟ ਸੀ ਦੀ ਸਿੱਖ ਘੱਟ ਆਈ। ਡਾਕੂਮੈਂਟਰੀ ਸ਼ੋਅ ‘ਚ ਜੀਵਨ ਰੱਖਿਆ ਲਈ ਤੈਰਨ ਦੀ ਤਕਨੀਕ ਦੱਸੀ ਗਈ ਸੀ। ਰਵੀ ਉਸੇ ਹੀ ਤਕਨੀਕ ਦਾ ਇਸਤੇਮਾਲ ਕਰਦੇ ਹੋਏ ਪਾਣੀ ‘ਚ ਪਿੱਠ ਦੇ ਭਾਰ ਲੇਟ ਗਿਆ ਤੇ ਆਪਣੇ ਹੱਥ ਤੇ ਹੱਖ-ਪੈਰ ਸਟਾਰ ਫਿਸ਼ ਦੀ ਤਰ੍ਹਾਂ ਕਰ ਲਿਆ। ਪੂਰੀ ਤਰ੍ਹਾਂ ਸ਼ਾਂਤ ਰਹਿਣ ਦੇ ਕਾਰਨ ਉਹ ਪਾਣੀ ਦੀ ਉੱਪਰਲੀ ਸਤਾਅ ‘ਤੇ ਤੈਰ ਰਿਹਾ ਤੇ ਮਦਦ ਲਈ ਆਵਾਜ਼ ਲਗਾਉਂਦਾ ਰਿਹਾ। ਕਰੀਬ ਇਕ ਘੰਟੇ ਬਾਅਦ ਜਦ ਬਚਾਅ ਦਲ ਉਸ ਦੇ ਕੋਲ ਪਹੁੰਚਿਆ ਤਾਂ ਉਸੇ ਹੀ ਅਵਸਥਾ ‘ਚ ਪਾਇਆ ਗਿਆ। ਬਚਾਅ ਦਰ ਨੇ ਵੀ ਉਸ ਦੀ ਸਮਝਦਾਰੀ ਦੀ ਤਰੀਫ਼ ਕੀਤੀ।

Today Now News

RELATED ARTICLES
- Advertisment -

POPULAR POSTS