
ਨਵੀਂ ਦਿੱਲੀ, (ਬਿਊਰੋ) : ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਜਾਰੀ ਰੱਖਦਿਆਂ ਅਨਲਾਕ ਦੇ ਰੂਪ ‘ਚ ਰਾਹਤ ਦਿੱਤੀ ਹੈ। ਹਾਲਾਂਕਿ ਇਕ ਸਵਾਲ ਪੂਰੇ ਦੇਸ਼ ‘ਚ ਬਣਿਆ ਹੋਇਆ ਹੈ ਕਿ ਸਕੂਲ ਕਦੋਂ ਖੁਲ੍ਹਣਗੇ? ਇਸ ਬਾਰੇ ‘ਚ ਕੇਂਦਰ ਸਰਕਾਰ ਫ਼ੈਸਲਾ ਲਵੇਗੀ ਜਾਂ ਸੂਬੇ ਹੀ ਤੈਅ ਕਰਨਗੇ? ਬਹਿਰਹਾਲ, ਕੇਂਦਰ ਸਰਕਾਰ ਦੇ ਮਿਲੇ ਤਾਜ਼ਾਂ ਸੰਕੇਤ ਇਸ਼ਾਰਾ ਕਰ ਰਹੇ ਹਨ ਕਿ 1 ਸਤੰਬਰ 2020 ਤੋਂ ਚਰਣਬੱਧ ਤਰੀਕੇ ਨਾਲ ਸਕੂਲ ਖੋਲ੍ਹੇ ਜਾ ਸਕਦੇ ਹਨ। ਜਾਣਕਾਰੀ ਮੁਤਾਬਿਕ, ਕੇਂਦਰ ਸਰਕਾਰ ਨੇ ਤੈਅ ਕੀਤਾ ਹੈ ਕਿ 1 ਸਤੰਬਰ 2020 ਤੋਂ 14 ਨਵੰਬਰ ਤਕ ਚਰਣਬੱਧ ਤਰੀਕੇ ‘ਚ ਸਕੂਲ ਕਾਲਜ ਖੋਲ੍ਹ ਦਿੱਤੇ ਜਾਣਗੇ। ਕੇਂਦਰ ਸਰਕਾਰ 31 ਅਗਸਤ ਕਰ ਇਸ ਸਬੰਧ ‘ਚ ਆਪਣੀ ਗਾਈਡਲਾਈਨ ਜਾਰੀ ਕਰ ਦੇਵੇਗੀ। ਹਾਲਾਂਕਿ ਇਸ ਬਾਰੇ ‘ਚ ਆਖਿਰੀ ਫ਼ੈਸਲਾ ਸੂਬਾ ਸਰਕਾਰਾਂ ਦਾ ਹੋਵੇਗਾ।ਮੀਡੀਆ ਰਿਪੋਰਟਸ ਮੁਤਾਬਿਕ, ਸ਼ੁਰੂਆਤ 10ਵੀਂ ਤੇ 12ਵੀਂ ਦੀ ਜਮਾਤਾਂ ਤੋਂ ਹੋ ਸਕਦੀ ਹੈ। ਪਹਿਲਾਂ 15 ਦਿਨ ਇਨ੍ਹਾਂ ਬੱਚਿਆਂ ਨੂੰ ਤੈਅ ਵਿਵਸਥਾ ਤਹਿਤ ਸਕੂਲ ਬੁਲਾਇਆ ਜਾਵੇਗਾ। ਵਿਵਸਥਾ ਇਹ ਹੈ ਕਿ ਜੇ ਜਮਾਤ 10 ‘ਚ ਚਾਰ ਸੈਕਸ਼ਨ ਹੋਏ ਤਾਂ ਸੈਕਸ਼ਨ ਏ ਤੇ ਸੈਕਸ਼ਨ ਸੀ ਦੇ ਅੱਧੇ ਬੱਚੇ ਨਿਰਧਾਰਿਤ ਦਿਨਾਂ ‘ਚ ਆਉਣਗੇ ਤੇ ਬਚੇ ਹੋਏ ਦਿਨਾਂ ‘ਚ ਬਚੇ ਹੋਏ ਸੈਕਸ਼ਨ ਦੇ ਅੱਧੇ ਬੱਚੇ ਆਉਣਗੇ। ਸਕੂਲ ਸਿਰਫ਼ 5 ਤੋਂ 6 ਘੰਟੇ ਲੱਗਣਗੇ। ਇਨ੍ਹਾਂ ‘ਚ 2 ਜਾਂ 3 ਘੰਟੇ ਤਕ ਹੀ ਬੱਚਿਆਂ ਨੂੰ ਕਲਾਸ ‘ਚ ਬੈਠਣਾ ਜ਼ਰੂਰੀ ਹੋਵੇਗਾ।
ਸ਼ਿਫ਼ਟਾਂ ‘ਚ ਲੱਗਣਗੇ ਸਕੂਲਕੇਂਦਰ ਸਰਕਾਰ ਵੱਲੋਂ ਤਿਆਰ ਕੀਤੇ ਗਏ ਮਸੌਦੇ ਮੁਤਾਬਿਕ, ਸਕੂਲ ਸ਼ਿਫਟਾਂ ‘ਚ ਲੱਗਣਗੇ। ਪਹਿਲੀ ਸ਼ਿਫ਼ਟ ਸਵੇਰੇ 8 ਤੋਂ 11 ਤੇ ਦੂਜੀ 12 ਤੋਂ 3 ਵਜੇ ਤਕ ਰਹੇਗੀ। ਇਸ ਦੌਰਾਨ ਸੈਨੀਟਾਈਜ਼ੇਸ਼ਨ ਲਈ 1 ਘੰਟੇ ਦਾ ਬ੍ਰੇਕ ਰਹੇਗਾ। ਸਕੂਲਾਂ ਨੂੰ ਕਿਹਾ ਜਾਵੇਗਾ ਕਿ ਉਹ 33 ਫੀਸਦੀ ਟੀਚਿੰਗ ਸਟਾਫ ਨਾਲ ਕੰਮ ਕਰਨ।






