ਤਿੰਨ ਝੁਲਸੇ, ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਟੀਮ

ਅੰਮ੍ਰਿਤਸਰ, (ਗਗਨ ਢਿੱਲੋਂ) : ਅੰਮ੍ਰਿਤਸਰ ਇੱਬਣ ਵਿਖੇ ਪਟਾਕਿਆਂ ਦੀ ਫੈਕਟਰੀ ‘ਚ ਧਮਾਕਾ ਹੋਣ ਨਾਲ ਇਲਾਕੇ ‘ਚ ਸਹਿਮ ਦਾ ਮਾਹੌਲ ਹੈ। ਇੱਬਣ ਵਿਖੇ ਚੱਲ ਰਹੀ ਦੇਸੀ ਪਟਾਕਿਆਂ ਦੀ ਫੈਕਟਰੀ ‘ਚ ਹਵਾਈਆਂ ਤਿਆਰ ਹੁੰਦੀਆਂ ਹਨ। ਅੱਜ ਸਵੇਰੇ ਉੱਥੇ ਧਮਾਕਾ ਹੋਣ ਨਾਲ ਛੱਤ ਨੂੰ ਨੁਕਸਾਨ ਪਹੁੰਚਿਆ। ਨਾਜਾਇਜ਼ ਤੌਰ ‘ਤੇ ਪਟਾਕਿਆਂ ਦੀਆਂ ਫੈਕਟਰੀਆਂ ਚਲਾਉਣ ਵਾਲਿਆਂ ਤੇ ਲਾਪਰਵਾਹੀ ਕਾਰਨ ਆਏ ਦਿਨ ਧਮਾਕੇ ਹੁੰਦੇ ਰਹਿੰਦੇ ਹਨ, ਜੋ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਅਜਿਹੇ ਧਮਾਕੇ ਦੇਸੀ ਪਟਾਕੇ ਬਣਾਉਣ ਵਾਲੀਆਂ ਫੈਕਟਰੀਆਂ ‘ਚ ਆਮ ਹੁੰਦੇ ਰਹਿੰਦੇ ਹਨ। ਚੱਲ ਰਹੀ ਫੈਕਟਰੀ ‘ਚ ਬਿਜਲੀ ਦੀਆਂ ਤਾਰਾਂ ਸ਼ਾਰਟ ਹੋਣ ਕਾਰਨ ਧਮਾਕਾ ਹੋਇਆ। ਫੈਕਟਰੀ ‘ਚ ਕੋਈ ਵੀ ਲੇਬਰ ਮੌਜੂਦ ਨਹੀਂ ਸੀ ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ਼ ਗਿਆ। ਜ਼ਖ਼ਮੀ ਹੋਏ ਤਿੰਨ ਵਿਅਕਤੀ ਨੇੜੇ-ਤੇੜੇ ਦੇ ਰਹਿਣ ਵਾਲੇ ਸਨ। ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਕੇ ਰਾਹਤ ਦਾ ਕੰਮ ਕਰ ਰਹੀਆਂ ਹਨ।




