17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੁੰਦਰਵਨ 'ਚ ਲਾਕਡਾਊਨ ਦੌਰਾਨ 12 ਲੋਕ ਹੋਏ ਸ਼ੇਰਾਂ ਦੇ ਸ਼ਿਕਾਰ

ਸੁੰਦਰਵਨ ‘ਚ ਲਾਕਡਾਊਨ ਦੌਰਾਨ 12 ਲੋਕ ਹੋਏ ਸ਼ੇਰਾਂ ਦੇ ਸ਼ਿਕਾਰ

ਕੋਲਕਾਤਾ : ਦੁਨੀਆ ਦੇ ਸਭ ਤੋਂ ਵੱਡੇ ਮੈਂਗ੍ਰੋਵ ਫਾਰੈੱਸਟ ਸੁੰਦਰਵਨ ‘ਚ ਲਾਕਡਾਊਨ ਦੌਰਾਨ 12 ਲੋਕ ਸ਼ੇਰਾਂ ਦੇ ਸ਼ਿਕਾਰ ਹੋ ਗਏ। ਜਾਨ ਗੁਆਉਣ ਵਾਲਿਆਂ ‘ਚ ਛੇ ਪਰਵਾਸੀ ਮਜ਼ਦੂਰ ਹਨ, ਜੋ ਵੱਖ-ਵੱਖ ਸੂਬਿਆਂ ਤੋਂ ਪਰਤੇ ਸਨ। ਲਾਕਡਾਊਨ ਸਮੇਂ ਹੋਰ ਰੁਜ਼ਗਾਰ ਨਹੀਂ ਮਿਲਣ ਦੀ ਵਜ੍ਹਾ ਨਾਲ ਸਾਰੇ ਕੇਕੜੇ ਫੜਨ ਲਈ ਸੁੰਦਰਵਨ ਦੇ ਜੰਗਲੀ ਇਲਾਕਿਆਂ ‘ਚ ਗਏ ਸਨ। ਉਥੇ ਸ਼ੇਰਾਂ ਦੇ ਹਮਲੇ ‘ਚ ਉਨ੍ਹਾਂ ਦੀ ਮੌਤ ਹੋ ਗਈ। ਕਾਬਿਲੇਗ਼ੌਰ ਹੈ ਕਿ ਮੱਛੀਆਂ ਤੇ ਕੇਕੜੇ ਫੜਨੇ ਸੁੰਦਰਵਨ ਦੇ ਲੋਕਾਂ ਦਾ ਮੁੱਖ ਪੇਸ਼ਾ ਹੈ। ਇਸ ਕੰਮ ‘ਚ ਜਿੰਨਾ ਜੋਖ਼ਮ ਹੈ, ਓਨਾ ਹੀ ਜ਼ਿਆਦਾ ਪੈਸਾ ਵੀ ਹੈ। ਸਰਕਾਰ ਵੱਲੋਂ ਮੱਛੀਆਂ ਤੇ ਕੇਕੜੇ ਫੜਨ ਲਈ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ ਪਰ ਬਹੁਤ ਸਾਰੇ ਲੋਕ ਬਿਨਾਂ ਲਾਇਸੈਂਸ ਦੇ ਮੱਛੀਆਂ ਤੇ ਕੇਕੜੇ ਫੜਨ ਜਾਂਦੇ ਹਨ। ਕੇਕੜੇ ਫੜਨ ਲਈ ਨਦੀ ਤਟ ‘ਤੇ ਉਤਰਨਾ ਪੈਂਦਾ ਹੈ। ਸ਼ੇਰ ਉਥੇ ਘਾਤ ਲਾਈ ਬੈਠੇ ਰਹਿੰਦੇ ਹਨ। ਕਈ ਵਾਰ ਸ਼ੇਰਾਂ ਦੇ ਨਦੀ ‘ਚ ਤੈਰ ਕੇ ਕਿਸ਼ਤੀ ‘ਤੇ ਆ ਕੇ ਹਮਲਾ ਕਰਨ ਦੀਆਂ ਵੀ ਘਟਨਾਵਾਂ ਹੋਈਆਂ ਹਨ। ਇਸ ਦੇ ਬਾਵਜੂਦ ਮੱਛੀਆਂ ਤੇ ਕੇਕੜੇ ਫੜਨੇ ਜਾਰੀ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮੱਛੀਆਂ ਤੇ ਕੇਕੜੇ ਫੜੇ ਬਗ਼ੈਰ ਰੋਜ਼ੀ-ਰੋਟੀ ਚਲਾਉਣ ਦਾ ਦੂਜਾ ਕੋਈ ਉਪਾਅ ਨਹੀਂ ਹੈ, ਇਸ ਲਈ ਜਾਨ ਦਾ ਜੋਖ਼ਮ ਹੋਣ ‘ਤੇ ਵੀ ਉਨ੍ਹਾਂ ਨੂੰ ਇਹ ਕੰਮ ਕਰਨਾ ਪੈਂਦਾ ਹੈ। ਜੰਗਲੀ-ਜੀਵ ਮਾਹਿਰਾ ਦਾ ਕਹਿਣਾ ਹੈ ਕਿ ਸੁੰਦਰਵਨ ਦੇ ਲੋਕ ਹੋਂਦ ਬਚਾਈ ਰੱਖਣ ਲਈ ਜਿੰਨਾ ਸੰਘਰਸ਼ ਕਰਦੇ ਹਨ, ਸ਼ੇਰਾਂ ਨੂੰ ਵੀ ਆਪਣਾ ਵਜੂਦ ਕਾਇਮ ਰੱਖਣ ਲਈ ਓਨਾ ਹੀ ਸੰਘਰਸ਼ ਕਰਨਾ ਪੈਂਦਾ ਹੈ। ਸ਼ੇਰ ਸੁੰਦਰਵਨ ਦੇ ਰਿਹਾਇਸ਼ੀ ਇਲਾਕਿਆਂ ‘ਚ ਜਾ ਕੇ ਇਸ ਸਮੇਂ ਹਮਲੇ ਨਹੀਂ ਕਰ ਰਹੇ। ਮਨੁੱਖ ਜਦੋਂ ਉਨ੍ਹਾਂ ਦੇ ਇਲਾਕਿਆਂ ‘ਚ ਕਬਜ਼ਾ ਕਰਦਾ ਹੈ, ਉਦੋਂ ਉਹ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਸ਼ੇਰ-ਹਿਰਨ, ਸੂਰ ਤੇ ਮਨੁੱਖ ‘ਚ ਕੋਈ ਫਰਕ ਨਹੀਂ ਕਰਦਾ। ਉਸ ਲਈ ਸਾਰੇ ਸ਼ਿਕਾਰ ਹਨ।

Today Now News

RELATED ARTICLES
- Advertisment -

POPULAR POSTS