ਕੱਲ੍ਹ ਸਿਧਾਰਥ ਪਿਠਾਨੀ ਨੂੰ ਵੀ ਬੁਲਾਇਆ

ਨਵੀਂ ਦਿੱਲੀ, (ਬਿਊਰੋ) : ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ‘ਚ ਨਵਾਂ ਮੌੜ ਆਇਆ ਹੈ। ਮਾਮਲੇ ਦੀ ਮੁੱਖ ਮੁਲਜ਼ਮ ਰੀਆ ਚੱਕਰਵਰਤੀ ED ਦੇ ਬੁਲਾਵੇ ‘ਤੇ ਪੁੱਛਗਿੱਛ ਲਈ ਮੁੰਬਈ ਦਫ਼ਤਰ ਪਹੁੰਚੀ ਹੈ। ਈਡੀ ਦਫ਼ਤਰ ‘ਚ ਰੀਆ ਤੋਂ ਪੁੱਛਗਿੱਛ ਜਾਰੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਈਡੀ ਤੋਂ ਅਪੀਲ ਕੀਤੀ ਸੀ ਕਿ ਉਹ ਸੁਪਰੀਮ ਕੋਰਟ ‘ਚ ਦਾਇਰ ਉਨ੍ਹਾਂ ਦੀ ਪਟੀਸ਼ਨ ‘ਤੇ ਫ਼ੈਸਲੇ ਤਕ ਪੁੱਛਗਿੱਛ ਰੋਕ ਦੇਣ ਪਰ ਈਡੀ ਨੇ ਉਨ੍ਹਾਂ ਦੀ ਅਪੀਲ ਨੂੰ ਠੁਕਰਾ ਦਿੱਤਾ। ਇਸ ਮਾਮਲੇ ‘ਚ ਈਡੀ ਨੇ ਰੀਆ ਖ਼ਿਲਾਫ਼ ਮੰਨੀ ਲਾਡਰਿੰਗ ਦਾ ਮਾਮਲਾ ਦਰਜ ਕੀਤਾ ਹੈ। ਈਡੀ ਨੇ ਰੀਆ ਨੂੰ ਸੰਮਨ ਭੇਜ ਕੇ ਸ਼ੁੱਕਰਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਇਸ ਤੋਂ ਇਲਾਵਾ ਈਡੀ ਨੇ ਸ਼ਨਿਚਰਵਾਰ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੇ ਦੋਸਤ ਸਿਧਾਰਥ ਪਿਠਾਨੀ ਨੂੰ ਵੀ ਪੁੱਛ ਗਿੱਛ ਲਈ ਬੁਲਾਇਆ ਹੈ। ਈਡੀ ਇਸ ਤੋਂ ਪਹਿਲਾਂ ਸੁਸ਼ਾਂਤ ਸਿੰਘ ਰਾਜਪੂਤ ਦੇ ਹਾਊਸ ਮੈਨੇਜਰ ਸੈਮੂਅਲ ਮਿਰਾਂਡਾ, ਸੁਸ਼ਾਂਤ ਦੇ ਚਾਰਟਡ ਅਕਾਊਂਟ ਰਹੇ ਸੰਦੀਪ ਸ਼੍ਰੀਧਰ ਤੇ ਰੀਆ ਚੱਕਰਵਤੀ ਦੇ ਸੀਏ ਰਿਤੇਸ਼ ਸ਼ਾਹ ਤੋਂ ਪੁੱਛਗਿੱਛ ਕਰ ਚੁੱਕਿਆ ਹੈ।
ਈਡੀ ਨੇ ਮੁੰਬਈ ਦਫ਼ਤਰ ਪਹੁੰਚੀ ਰੀਆ ਚੱਕਰਵਰਤੀ
ਈਡੀ ਨੇ ਰੀਆ ਚੱਕਰਵਰਤੀ ਦੇ ਅਪੀਲ ਨੂੰ ਮਨਾਉਣ ਤੋਂ ਇਨਕਾਰ ਕਰ ਦਿੱਤਾ। ਸਮਾਚਾਰ ਏਜੰਸੀ ਏਐੱਨਆਈ ਮੁਤਾਬਿਕ ਇਸ ਤੋਂ ਬਾਅਦ ਉਹ ਈਡੀ ਦੇ ਮੁੰਬਈ ਦਫ਼ਤਰ ‘ਚ ਪੁੱਛਗਿੱਛ ਲਈ ਪਹੁੰਚ ਚੁੱਕੀ ਹੈ।
ਸਿਧਾਰਥ ਪਿਠਾਨੀ ਤੋਂ ਕੱਲ੍ਹ ਹੋਵੇਗੀ ਪੁੱਛਗਿੱਛ
ਈਡੀ ਨੇ ਸ਼ੁੱਕਰਵਾਰ ਨੂੰ ਰੀਆ ਤੋਂ ਇਲਾਵਾ ਸੁਸ਼ਾਂਤ ਸਿੰਘ ਰਾਜਪੂਤ ਦੀ ਬਿਜਨੈਸ ਮੈਨੇਜਰ ਸ਼ੁਰਤੀ ਮੋਦੀ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਸੁਸ਼ਾਂਤ ਸਿੰਘ ਰਾਜਪੂਤ ਦੇ ਦੋਸਤ ਸਿਧਾਰਥ ਪਿਠਾਨੀ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਹੈ।





