17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੁਸ਼ਾਂਤ ਨੇ ਸੁਸਾਈਡ ਕੀਤਾ ਜਾਂ ਨਹੀਂ ਪਰ ਲੋਕ ਮੈਨੂੰ ਸੁਸਾਈਡ ਕਰਨ ਲਈ...

ਸੁਸ਼ਾਂਤ ਨੇ ਸੁਸਾਈਡ ਕੀਤਾ ਜਾਂ ਨਹੀਂ ਪਰ ਲੋਕ ਮੈਨੂੰ ਸੁਸਾਈਡ ਕਰਨ ਲਈ ਮਜਬੂਰ ਕਰ ਦੇਣਗੇ : ਸੂਰਜ ਪੰਚੋਲੀ

ਮੁੰਬਈ, (ਬਿਊਰੋ) : ਸੁਸ਼ਾਂਤ ਸਿੰਘ ਰਾਜਪੂਤ ਦੇ ਕੇਸ ਦੇ ਨਾਲ ਹੁਣ ਬਾਲੀਵੁੱਡ ਐਕਟਰ ਸੂਰਜ ਪੰਚੋਲੀ ਦਾ ਨਾਮ ਵੀ ਜੋੜਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਸੁਸ਼ਾਂਤ ਦੀ ਐਕਸ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਦੇ ਕੇਸ ‘ਚ ਵੀ ਸੂਰਜ ਪੰਚੋਲੀ ਦਾ ਜ਼ਿਕਰ ਆ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਸੁਸ਼ਾਂਤ ਅਤੇ ਸੂਰਜ ‘ਚ ਨਹੀਂ ਬਣਦੀ ਸੀ, ਪਰ ਸੂਰਜ ਨੇ 13 ਜੂਨ ਨੂੰ ਪਾਰਟੀ ਰੱਖੀ ਸੀ ਜਿਸ ‘ਚ ਸੁਸ਼ਾਂਤ ਵੀ ਸ਼ਾਮਿਲ ਹੋਏ ਸੀ। ਹਾਲਾਂਕਿ ਸੂਰਜ ਨੇ ਇਨ੍ਹਾਂ ਦੋਵਾਂ ਗੱਲਾਂ ਤੋਂ ਹੀ ਇਨਕਾਰ ਕੀਤਾ ਹੈ। ਸੂਰਜ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੁਸ਼ਾਂਤ ਅਤੇ ਉਨ੍ਹਾਂ ਵਿਚਕਾਰ ਕਿਸੇ ਵੀ ਤਰ੍ਹਾਂ ਦਾ ਝਗੜਾ ਨਹੀਂ ਸੀ, ਦੋਵਾਂ ਵਿਚਕਾਰ ਹਾਏ ਹੈਲੋ ਸੀ, ਦੋਵੇਂ ਇਕ-ਦੂਜੇ ਨੂੰ ਭਰਾ ਕਹਿ ਕੇ ਬੁਲਾਉਂਦੇ ਸੀ। ਇਸਤੋਂ ਇਲਾਵਾ ਸੂਰਜ ਨੇ ਕਈ ਮਾਮਲਿਆਂ ‘ਤੇ ਚੁੱਪੀ ਤੋੜੀ ਹੈ। ਸੂਰਜ ਨੇ ਕਿਹਾ ਹੈ ਕਿ ਮੈਨੂੰ ਨਹੀਂ ਪਤਾ ਕਿ ਸੁਸ਼ਾਂਤ ਨੇ ਆਤਮ-ਹੱਤਿਆ ਕੀਤੀ ਹੈ ਜਾਂ ਨਹੀਂ ਪਰ ਲੋਕ ਮੈਨੂੰ ਜ਼ਰੂਰ ਸੁਸਾਈਡ ਕਰਨ ਲਈ ਮਜਬੂਰ ਕਰ ਦੇਣਗੇ।

Today Now News

RELATED ARTICLES
- Advertisment -

POPULAR POSTS