17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰ“ਪਿੰਡ ਹਲਾਓ ਪਿੰਡ ਜਗਾਓ” ਮੁਹਿੰਮ ਤਹਿਤ ਅਕਾਲੀ ਭਾਜਪਾ ਆਗੂਆਂ ਦਾ ਘਿਰਾਓ ਕੀਤਾ...

“ਪਿੰਡ ਹਲਾਓ ਪਿੰਡ ਜਗਾਓ” ਮੁਹਿੰਮ ਤਹਿਤ ਅਕਾਲੀ ਭਾਜਪਾ ਆਗੂਆਂ ਦਾ ਘਿਰਾਓ ਕੀਤਾ ਜਾਵੇਗਾ

ਮਾਨਸਾ, (ਗੁਰਜੰਟ ਸਿੰਘ ਸ਼ੀਹ) : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਮਾਨਸਾ ਜਿਲ੍ਹਾ ਕਮੇਟੀ ਨੇ ਅੱਜ ਰਾਮ ਸਿੰਘ ਭੈਣੀ ਬਾਘਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ “ਪਿੰਡ ਹਲਾਓ ਪਿੰਡ ਜਗਾਓ” ਮੁਹਿੰਮ ਤਹਿਤ ਪਿੰਡਾਂ ਵਿੱਚ 15 ਤੋਂ 21 ਅਗਸਤ ਤੱਕ ਪਿੰਡ ਨਾਕੇ ਲਗਾ ਕੇ ਅਕਾਲੀ ਭਾਜਪਾ ਦੇ ਚੁਣੇ ਆਗੂਆਂ ਨੂੰ ਪਿੰਡਾਂ ਵਿੱਚ ਵੜਨ ਤੋਂ ਰੋਕਿਆ ਜਾਵੇਗਾ ਅਤੇ ਨਾਕਿਆਂ ਤੇ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ । ਜਥੇਬੰਦੀ ਦੀ ਸੂਬਾ ਸਕੱਤਰ ਹਰਿੰਦਰ ਕੌਰ ਬਿੰਦੂ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਕੇਂਦਰ ਵਲੋਂ ਜਾਰੀ ਤਿੰਨ ਖੇਤੀ ਵਿਰੋਧੀ ਆਰਡੀਨੈਂਸਾਂ ਨੂੰ ਰਦ ਕਰਨ ਤਕ ਸੰਘਰਸ਼ ਜਾਰੀ ਰਹੇਗਾ । ਸ੍ਰੀਮਤੀ ਬਿੰਦੂ ਨੇ ਕਿਹਾ ਕਿ ਪੰਜਾਬ ਦੇ ਸਾਰੇ ਪਿੰਡਾਂ ਵਿਚ ਕੇਂਦਰੀ ਆਗੂਆਂ ਅਤੇ ਅਕਾਲੀ ਭਾਜਪਾ ਦੇ ਚੁਣੇ ਐਮ ਐਲ ਏਜ ਤੇ ਮੈਂਬਰ ਪਾਰਲੀਮੈਂਟਾਂ ਨੂੰ ਪੇਂਡੂ ਨਾਕਿਆਂ ਤੇ ਘੇਰਿਆ ਜਾਵੇਗਾ ਅਤੇ ਉਨ੍ਹਾਂ ਦੀ ਸਰਕਾਰ ਵਲੋਂ ਲਁਏ ਗਏ ਕਿਸਾਨ ਵਿਰੋਧੀ ਫੈਸਲਿਆਂ ਤੇ ਸੁਆਲ ਕੀਤੇ ਜਾਣਗੇ ।ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਜਿਤਨੀ ਦੇਰ ਤਕ ਤਿੰਨੇ ਖੇਤੀ ਵਿਰੋਧੀ ਆਰਡੀਨੈਂਸਾਂ ਨੂੰ ਰਦ ਨਹੀਂ ਕੀਤਾ ਜਾਂਦਾ, ਜਥੇਬੰਦੀ ਅਪਣਾ ਜੋਰਦਾਰ ਸੰਘਰਸ਼ ਜਾਰੀ ਰਖੇਗੀ।ਇਸ ਮੌਕੇ ਹੋਰਾਂ ਤੋਂ ਜਥੇਬੰਦੀ ਦੇ ਬਲਾਕ ਪ੍ਰਧਾਨਾਂ ਜੁਗਿੰਦਰ ਦਿਆਲਪੁਰਾ, ਮਲਕੀਤ ਸਿੰਘ ਝੁਨੀਰ, ਸਾਧੂ ਸਿੰਘ ਭੀਖੀ, ਜਗਦੇਵ ਸਿੰਘ ਭੈਣੀ ਬਾਘਾ ਅਤੇ ਲੀਲਾ ਸਿੰਘ ਜਟਾਣਾ ਨੇ ਵੀ ਸੰਬੋਧਨ ਕੀਤਾ ।ਜਿਲ੍ਹਾ ਸਕਤਰ ਇੰਦਰਜੀਤ ਸਿੰਘ ਅਤੇ ਜਿਲ੍ਹਾ ਵਿਤ ਸਕਤਰ ਮਹਿੰਦਰ ਸਿੰਘ ਨੇ ਦਸਿਆ ਕਿ ਬਲਾਕ ਕਮੇਟੀਆਂ ਦੀਆਂ ਮਿਤੀਆਂ ਤਹਿ ਕਰ ਦਿਤੀਆਂ ਗਈਆਂ ਹਨ, ਜਿੰਨਾ ਵਿੱਚ ਹਰ ਪਿੰਡ ਦੀ ਵਿਸਥਾਰ ਸਹਿਤ ਯੋਜਨਾ ਬਣਾਈ ਜਾਵੇਗੀ ।

Today Now News

RELATED ARTICLES
- Advertisment -

POPULAR POSTS