17.4 C
Chandigarh

TODAY NOW NEWS

Friday, March 20, 2026
Homeਪੰਜਾਬਹੁਸ਼ਿਆਰਪੁਰਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋਣ 'ਤੇ...

ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋਣ ‘ਤੇ ਵੰਡੇ ਲੱਡੂ

ਗੜਸ਼ੰਕਰ, (ਪੱਤਰ ਪ੍ਰੇਰਕ) : ਅੁਯੁੱਧਿਆ ‘ਚ ਭਗਵਾਨ ਸ਼੍ਰੀ ਰਾਮ ਜਨਮ ਭੂਮੀ ਦੇ ਮੰਦਿਰ ਨਿਰਮਾਣ ਸ਼ੁਰੂ ਹੋਣ ਦੀ ਖੁਸ਼ੀ ‘ਚ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਸਾਥੀਆਂ ਸਮੇਤ ਇਸ ਖੁਸ਼ੀ ਨੂੰ ਮਨਾਉਣ ਲਈ ਹਲਕਾ ਗੜ੍ਹਸ਼ੰਕਰ ‘ਚ ਲੱਡੂ ਵੰਡੇ। ਇਸ ਮੌਕੇ ਉਨ੍ਹਾਂ ਨੇ ਵਿਸ਼ਵ ਭਰ ‘ਚ ਬੈਠੇ ਸ਼੍ਰੀ ਰਾਮ ਭਗਤਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਦਿਨ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਦੇ ਭਗਤਾਂ ਲਈ ਬਹੁਤ ਖਾਸ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੀ ਇਸ ਆਗੂ ਨਿਮਿਸ਼ਾ ਮਹਿਤਾ ਨੇ ਹਿੰਦੂ ਸਮਾਜ ਲਈ ਹਮੇਸ਼ਾ ਹੀ ਧੱੜਲੇ ਨਾਲ ਆਵਾਜ਼ ਬੁੰਲਦ ਕੀਤੀ ਹੈ। ਬੇਸ਼ਕ ਕਾਂਗਰਸੀ ਪਾਰਟੀ ਹਿੰਦੂ ਮਸਲਿਆਂ ‘ਤੇ ਹਮੇਸ਼ਾ ਹਿੰਦੂਵਾਦ ਪ੍ਰਤੀ ਨਰਮ ਨੀਤੀ ਅਪਣਾਉਂਦੀ ਆਈ ਹੈ ਪਰ ਕਾਂਗਰਸੀ ਨੇਤਰੀ ਨਿਮਿਸ਼ਾ ਮਹਿਤਾ ਵੱਲੋਂ ਰਾਮ ਮੰਦਰ ਨਿਰਮਾਣ ਦੇ ਮਸਲੇ ‘ਤੇ ਸ਼ਰੇਆਮ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਕੇ ਲੱਡੂ ਵੰਡਣਾ ਅਤੇ ਜਨਤਕ ਤੌਰ ‘ਤੇ ਖੁਸ਼ੀ ਮਨਾਉਣਾ ਆਪਣੇ ਆਪ ‘ਚ ਵੱਡੀ ਦਲੇਰੀ ਦਾ ਸਬੂਤ ਹੈ। ਨਿਮਿਸ਼ਾ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਕੀਤੇ ਇਸ ਫੈਸਲੇ ‘ਤੇ ਅੱਜ ਅਮਲ ਹੋਇਆ ਹੈ ਅਤੇ ਇਸ ਗੱਲ ਨਾਲ ਸਮੁੱਚੇ ਭਾਰਤ ‘ਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਸੰਵਿਧਾਨ ਹਿੰਦੂ, ਮੁਸਲਿਮ, ਸਿੱਖ, ਇਸਾਈ ਕਿਸੇ ਵੀ ਧਰਮ ਨੂੰ ਖੁਸ਼ੀਆਂ ਮਨਾਉਣ ਤੋਂ ਨਹੀਂ ਰੋਕਦਾ। ਉਨ੍ਹਾਂ ਕਿਹਾ ਕਿ ਕਾਂਗਰਸੀ ਹਿੰਦੂਆਂ ਨੂੰ ਵੀ ਇਸ ਦਾ ਜਸ਼ਨ ਮਨਾਉਣਾ ਚਾਹੀਦਾ ਹੈ ਕਿਉਂਕਿ ਭਗਵਾਨ ਰਾਮ ਸਭ ਦੇ ਸਾਂਝੇ ਹਨ ਅਤੇ ਕਿਸੇ ਇਕ ਪਾਰਟੀ ਦੇ ਨਹੀਂ ਹਨ। ਇਸ ਮੌਕੇ ਨਿਮਿਸ਼ਾ ਮਹਿਤਾ ਅਤੇ ਉਸ ਦੇ ਸਾਥੀਆਂ ਨੇ ਖੁਸ਼ੀ ‘ਚ ਢੋਲ ਵਜਾ ਕੇ ਲੱਡੂ ਵੰਡੇ ਅਤੇ ਹਲਕਾ ਗੜ੍ਹਸ਼ੰਕਰ ਦੇ ਸ਼ਹਿਰ ਮਾਹਿਲਪੁਰ, ਸੈਲਾ, ਗੜ੍ਹਸ਼ੰਕਰ ਅਤੇ ਅੱਡਾ ਝੂੰਗੀਆਂ ‘ਚ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ।

Today Now News

RELATED ARTICLES
- Advertisment -

POPULAR POSTS