16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਭੂਮੀ ਪੂਜਨ ਤੋਂ ਪਹਿਲਾਂ ਓਵੈਸੀ ਤੇ ਮੁਸਲਿਮ ਪਰਸਨਲ ਲਾਅ ਬੋਰਡ ਦਾ ਵਿਵਾਦਤ...

ਭੂਮੀ ਪੂਜਨ ਤੋਂ ਪਹਿਲਾਂ ਓਵੈਸੀ ਤੇ ਮੁਸਲਿਮ ਪਰਸਨਲ ਲਾਅ ਬੋਰਡ ਦਾ ਵਿਵਾਦਤ ਬਿਆਨ, ਜਾਣੋ ਕੀ ਕਿਹਾ

Ayodhya Ram Mandir : ਅਯੁੱਧਿਆ ‘ਚ ਭਗਵਾਨ ਸ਼੍ਰੀ ਰਾਮ ਦੇ ਸ਼ਾਨਦਾਰ ਮੰਦਰ ਦੇ ਨੀਂਹ ਪੱਥਰ ਦਾ ਪ੍ਰੋਗਰਾਮ ਹੋ ਰਿਹਾ ਹੈ ਪਰ ਮੁਸਲਿਮ ਪਰਸਨਲ ਲਾਅ ਬੋਰਡ ਨੂੰ ਇਹ ਰਾਸ ਨਹੀਂ ਆ ਰਿਹਾ। ਮੁਸਲਿਮ ਪਰਸਨਲ ਲਾਅ ਬੋਰਡ ਨੇ ਇਕ ਚਿੱਠੀ ਲਿਖ ਕੇ ਕਿਹਾ ਹੈ ਕਿ ਜਿਸ ਜਗ੍ਹਾ ਮੰਦਰ ਨਿਰਮਾਣ ਹੋ ਰਿਹਾ ਹੈ, ਉੱਥੇ ਬਾਬਰੀ ਮਸਜਿਦ ਸੀ ਤੇ ਰਹੇਗੀ। ਇਸ ਦੇ ਨਾਲ ਹੀ ਬੋਰਡ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਵੀ ਦਮਨਕਾਰੀ ਕਰਾਰ ਦੇ ਦਿੱਤਾ ਤੇ ਕਿਹਾ ਕਿ ਹਮੇਸ਼ਾ ਸਮਾਂ ਇਕ ਜਿਹਾ ਨਹੀਂ ਹੁੰਦਾ। ਉੱਥੇ ਹੀ ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਿਮੀਨ (ਏਆਈਐੱਮਆਈਐਮ) ਦੇ ਮੁਖੀ ਤੇ ਐੱਮਪੀ ਅਸਦਉਦ-ਦੀਨ ਓਵੈਸੀ ਨੇ ਵੀ ਮੁਸਲਿਮ ਪਰਸਨਲ ਲਾਅ ਬੋਰਡ ਦੇ ਸੁਰ ‘ਚ ਸੁਰ ਮਿਲਾਇਆ ਹੈ।ਅਸਦਉਦਦੀਨ ਓਵੈਸੀ ਨੇ ਬੁੱਧਵਾਰ ਸਵੇਰੇ ਇਕ ਟਵੀਟ ਕੀਤਾ ਤੇ ਲਿਖਿਆ, ‘ਬਾਬਰੀ ਮਸਜਿਦ ਸੀ ਤੇ ਰਹੇਗੀ, ਇੰਸ਼ਾਅੱਲ੍ਹਾ। ਇਸ ਦੇ ਨਾਲ ਹੀ ਉਨ੍ਹਾਂ ਬਾਬਰੀ ਮਸਜਿਦ ਤੇ ਬਾਬਰੀ ਮਸਜਿਦ ਢਾਹੁਣ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ, ਉੱਥੇ ਹੀ ਓਵੈਸੀ ਨੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ‘ਤੇ ਵੀ ਤਨਜ਼ ਕੱਸਿਆ। ਪ੍ਰਿਅੰਕਾ ਨੇ ਕੱਲ੍ਹ ਇਕ ਟਵੀਟ ‘ਚ ਕਿਹਾ ਸੀ ਕਿ ਰਾਮ ਸਾਰਿਆਂ ਵਿਚ ਹਨ, ਰਾਮ ਸਭ ਦੇ ਹਨ। ਇਸ ‘ਤੇ ਓਵੈਸੀ ਨੇ ਕਿਹਾ, ਖੁਸ਼ੀ ਹੈ ਕਿ ਉਹ ਹੁਣ ਨਾਟਕ ਨਹੀਂ ਕਰ ਰਹੇ। ਕੱਟੜ ਹਿੰਦੂਤਵ ਦੀ ਵਿਚਾਰਧਾਰਾ ਨੂੰ ਗਲ਼ੇ ਲਾਉਣਾ ਚਾਹੁੰਦੇ ਹਨ ਤਾਂ ਠੀਕ ਹੈ, ਪਰ ਭਾਈਚਾਰੇ ਦੇ ਮੁੱਦੇ ‘ਤੇ ਉਹ ਖੋਖਲੀਆਂ ਗੱਲਾਂ ਕਿਉਂ ਕਰਦੇ ਹਨ।ਦੱਸ ਦੇਈਏ ਕਿ ਸੁਪਰੀਮ ਕੋਰਟ ਦੇ ਹੁਕਮ ‘ਤੇ ਹੀ ਰਾਮ ਮੰਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਅਯੁੱਧਿਆ ਰਾਮ ਜਨਮ ਭੂਮੀ ਵਿਵਾਦ ਨੂੰ ਸੁਪਰੀਮ ਕੋਰਟ ਨੇ ਅਹਿਮ ਮੁਕੱਦਮਿਆਂ ‘ਚੋਂ ਇਕ ਮੰਨਿਆ ਸੀ ਤੇ ਇਸ ਲਈ ਲਗਾਤਾਰ 40 ਦਿਨ ਤਕ ਸੁਣਵਾਈ ਕੀਤੀ ਗਈ। ਇੱਥੋਂ ਤਕ ਕਿ ਸੋਮਵਾਰ ਤੇ ਸ਼ੁੱਕਰਵਾਰ ਦੇ ਮਿਸਲੇਨੀਅਸ ਯਾਨੀ ਨਵੇਂ ਮੁਕੱਦਮਿਆਂ ਨੂੰ ਸੁਣਨ ਲਈ ਤੈਅ ਦਿਨਾਂ ‘ਚ ਵੀ ਇਸ ਦਾ ਸੁਣਵਾਈ ਚੱਲੀ। ਇਸ ਇਤਿਹਾਸਕ ਮੁਕੱਦਮੇ ‘ਤੇ ਸੁਪਰੀਮ ਕੋਰਟ ਨੇ 9 ਨਵੰਬਰ 2019 ਨੂੰ ਫ਼ੈਸਲਾ ਸੁਣਾਇਆ ਸੀ। 9 ਅਗਸਤ ਨੂੰ ਫ਼ੈਸਲਾ ਆਏ ਹੋਏ 9 ਮਹੀਨੇ ਪੂਰੇ ਹੋ ਜਾਣਗੇ।

Today Now News

RELATED ARTICLES
- Advertisment -

POPULAR POSTS