17.1 C
Chandigarh

TODAY NOW NEWS

Friday, March 20, 2026
HomePOLITICSਆਮ ਆਦਮੀ ਪਾਰਟੀ ਹਲਕਾ ਮੋਗਾ ਨੇ ਐਮ.ਐਲ.ਏ. ਹਰਜੋਤ ਕਮਲ ਦੇ ਦਫਤਰ ਦਾ...

ਆਮ ਆਦਮੀ ਪਾਰਟੀ ਹਲਕਾ ਮੋਗਾ ਨੇ ਐਮ.ਐਲ.ਏ. ਹਰਜੋਤ ਕਮਲ ਦੇ ਦਫਤਰ ਦਾ ਕੀਤਾ ਘਿਰਾਉ

ਮੋਗਾ, (ਹਰਪਾਲ ਸਹਾਰਨ) : ਪਿਛਲੇ ਕਰੀਬ 4 ਤੋਂ ਪੰਜਾਬ ਵਿੱਚ ਪੰਜਾਬ ਦੀ ਭੋਲੀ ਭਾਲੀ ਜਨਤਾ ਨਾਲ ਝੂਠੇ ਵਾਅਦੇ ਕਰਕੇ ਕਿ ਕਾਂਗਰਸ ਸਰਕਾਰ ਘਰ ਘਰ ਨੌਕਰੀ ਦੇਵੇਗੀ, ਪੰਜਾਬ ਵਿੱਚੋਂ ਰੇਤ ਮਾਫੀਆ, ਲੈਂਡ ਮਾਫੀਆ, ਡਰੱਗ ਮਾਫੀਆ, ਸ.ਰਾਬ ਮਾਫੀਆ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀ ਤਫਤੀਸ. ਕਰਕੇ ਦੋਸ.ੀਆਂ ਨੂੰ ਜੇਲ ਵਿੱਚ ਡੱਕਣਾ ਆਦਿ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ| ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਠੀਕ ਕੀਤੀ ਜਾਵੇਗੀ ਪ੍ਰੰਤੂ ਪੰਜਾਬ ਵਿੱਚ ਸਤਾ ਪ੍ਰਾਪਤੀ ਤੋਂ ਬਾਅਦ ਇਸ ਝੂਠੀ ਸਰਕਾਰ ਨੂੰ ਸਭ ਕੁੱਝ ਭੁੱਲ ਗਿਆ| ਕਰੋਨਾਂ ਮਹਾਂਮਾਰੀ ਦੀ ਆੜ ਵਿੱਚ ਕੈਪਟਨ ਸਾਹਬ ਪੂਰਨ ਤੌਰ ਤੇ ਇਕਾਂਤਵਾਸ ਵਿੱਚ ਚਲੇ ਗਏ| ਕੁੱਝ ਦਿਨਾਂ ਬਾਅਦ ਆਪਣੇ ਵੱਟਸਐਪ ਤੇ ਇੱਕ ਦੋ ਵਿਅਕਤੀਆਂ ਨਾਲ ਗੱਲ ਕਰਨਾਂ ਆਪਣਾ ਫਰਜ ਨਿਭਾਉਣਾ ਸਮਝਦੇ ਹਨ| ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਰੋਧੀ ਲੀਡਰ ਹਰਪਾਲ ਚੀਮਾ ਅਤੇ ਬਾਕੀ ਵਿਧਾਇਕ ਅਸੰਬਲੀ ਅਤੇ ਅਸੰਬਲੀ ਤੋਂ ਬਾਅਦ ਵਾਰ ਵਾਰ ਰੋਲਾ ਪਾ ਰਹੇ ਹਨ ਕਿ ਪੰਜਾਬ ਦੇ ਲੋਕ ਦੁੱਖੀ ਹਨ| ਉਨ੍ਹਾਂ ਦੀ ਸਾਰ ਲਈ ਜਾਵੇ ਪ੍ਰੰਤੂ ਕੈਪਟਨ ਸਾਹਿਬ ਦੇ ਕੰਨ ਤੇ ਜੂੰ ਨਹੀਂ ਸਰਕੀ| ਗੁੱਟਕਾ ਸਾਹਿਬ ਤੇ ਹੱਥ ਰੱਖ ਕੇ ਸੂੰਹ ਖਾਣ ਵਾਲੀ ਕੈਪਟਨ ਸਰਕਾਰ ਨੇ ਨਸ.ਾ ਤਾਂ ਕੀ ਖਤਮ ਕਰਨਾਂ ਸੀ ਇੱਕ ਦਿਨ ਵਿੱਚ ਸੋ ਸੋ ਤੋਂ ਵੱਧ ਮੌਤਾਂ ਨੇ ਪੰਜਾਬ ਨੂੰ ਹਿੱਲਾ ਕੇ ਰੱਖ ਦਿੱਤਾ ਹੈ| ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਦੇ ਲੋਕ ਜੁੜ ਰਹੇ ਹਨ| ਇਹ ਜੱਗ ਜਾਹਰ ਹੋ ਚੁੱਕਾ ਹੈ ਕਿ ਪੰਜਾਬ ਵਿੱਚ ਸਤਾ ਧਾਰੀ ਰਾਜਨੀਤਿਕ ਲੋਕ ਪ੍ਰਸ.ਾਸਿ.ਕ ਅਧਿਕਾਰੀ ਅਤੇ ਮਾਫੀਆ ਤਾਲਮੇਲ ਕਰਕੇ ਲੋਕਾਂ ਦਾ ਖੂਨ ਪੀ ਰਿਹਾ ਹੈ| ਕੈਪਟਨ ਸਾਹਿਬ ਦੇ ਆਪਣੇ ਇਲਾਕੇ ਵਿੱਚ ਸਰਕਾਰ ਦੇ ਐਮ.ਐਲ.ਏ. ਸ.ਰਾਬ ਦੀਆਂ ਨਜਾਇਜ ਫੈਕਟਰੀਆਂ ਚਲਾਉਂਦੇ ਫੜ੍ਹੇ ਗਏ ਪ੍ਰੰਤੂ ਕੈਪਟਨ ਸਾਹਿਬ ਨੀਂਦ ਵਿੱਚੋਂ ਨਹੀਂ ਉੱਠੇ ਕਿਉਂਕਿ ਉਨ੍ਹਾਂ ਦਾ ਪਤਾ ਹੀ ਨਹੀਂ ਕਿ ਉਹ ਕਿੱਥੇ ਹਨ| ਇਸ ਲਈ ਅੱਜ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ , ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਸਮੇਤ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਇਕੱਠੇ ਹੋ ਕੇ ਕੈਪਟਨ ਸਾਹਿਬ ਨੂੰ ਲੱਭਣ ਲਈ ਕੈਪਟਨ ਸਾਹਿਬ ਦੇ ਫਾਰਮ ਹਾਊਸ ਤੇ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਪੁਲਿਸ ਨੇ  ਗ੍ਰਿਫਤਾਰ ਕਰ ਲਿਆ ਜਦੋਂ ਕਿ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਕੈਪਟਨ ਸਾਹਿਬ ਨੂੰ ਪੰਜਾਬ ਦੀਆਂ ਸਮੱਸਿਆਵਾਂ ਦੱਸ ਕਿ ਪੰਜਾਬ ਦੇ ਲੋਕਾਂ ਦੀਆਂ ਤਕਲੀਫਾਂ ਨੂੰ ਦੂਰ ਕਰਨਾਂ ਚਾਹੁੰਦੇ ਸਨ| ਆਮ ਆਦਮੀ ਪਾਰਟੀ ਜਿ.ਲ੍ਹਾ ਮੋਗਾ ਨੇ ਇਸ ਗੱਲ ਦੀ ਪੁਰਜੋਰ ਸ.ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਜਿਨ੍ਹਾਂ ਪਾਸ ਗ੍ਰਹਿ ਵਿਭਾਗ ਅਤੇ ਆਬਕਾਰੀ ਮਹਿਕਮਾ ਹੈ, ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਠੀਕ ਨਹੀਂ ਰੱਖ ਸਕੇ| ਇਸ ਲਈ ਉਨ੍ਹਾਂ ਨੂੰ ਕੁਰਸੀ ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਨਾਂ ਹੀ ਪੰਜਾਬ ਵਿੱਚ ਬੁੱਰੀ ਤਰ੍ਹਾਂ ਕਰੋਨਾਂ ਪੀੜਤ ਲੋਕ ਇਸ ਤੋਂ ਅੱਗੇ ਸਹਿਣਸ.ੀਲਤਾ ਦਿਖਾ ਸਕਦੇ ਹਨ| ਸ.੍ਰੀ ਨਸੀਬ ਬਾਵਾ ਨੇ ਕਿਹਾ ਕਿ ਲੀਡਰਾਂ ਦੀ ਗ੍ਰਿਫਤਾਰੀ ਨਾਲ ਆਮ ਆਦਮੀ ਪਾਰਟੀ ਚੁੱਪ ਨਹੀਂ ਬੈਠੇਗੀ, ਸਗੋਂ ਆਪਣਾ ਸੰਘਰਸ. ਹੋਰ ਤੇ੦ ਕਰੇਗੀ| ਇਸ ਸਮੇਂ ਹਲਕਾ ਇੰਚਾਰਜ ਨਵਦੀਪ ਸੰਘਾ ਅਤੇ ਯੂਥ ਆਗੂ ਅਮਿਤਪੁਰੀ ਨੇ ਵੀ ਵਿਚਾਰ ਰੱਖੇ| ਇਸ ਪ੍ਰਦਰਸ.ਨ ਵਿੱਚ ਅੱਜ ਹਲਕਾ ਇੰਚਾਰਜ ਨਵਦੀਪ ਸੰਘਾ, ਅਮਿਤ ਪੁਰੀ, ਅਮਨ ਰਖੜਾ, ਰਿੰਕੂ, ਜੱਸੀ ਘਾਰੂ, ਮਨਜੋਤ ਕੰਗ, ਵਿਨੈ ਚੌਧਰੀ, ਅਵਤਾਰ ਸਿੰਘ ਬੰਟੀ, ਅਜੈ ਸ.ਰਮਾ, ਮਨਪ੍ਰੀਤ ਸਿੰਘ, ਸੁਖਦੀਪ ਧਾਮੀ, ਕਰਮਜੀਤ ਸਿੰਘ, ਬਲਵਿੰਦਰ ਸਿੰਘ ਆਦਿ ਹਾਜਰ ਸੀ|  

Today Now News

RELATED ARTICLES
- Advertisment -

POPULAR POSTS