17.4 C
Chandigarh

TODAY NOW NEWS

Friday, March 20, 2026
Homeਪੰਜਾਬਗੁਰਦਾਸਪੁਰ / ਬਟਾਲਾ / ਪਠਾਨਕੋਟਚੋਰੀ ਦੇ ਮੋਟਰਸਾਈਕਲ ਤੇ ਬਾਰਾਂ ਬੋਰ ਦੇ ਕੱਟੇ ਸਮੇਤ ਨੌਜਵਾਨ ਕਾਬੂ

ਚੋਰੀ ਦੇ ਮੋਟਰਸਾਈਕਲ ਤੇ ਬਾਰਾਂ ਬੋਰ ਦੇ ਕੱਟੇ ਸਮੇਤ ਨੌਜਵਾਨ ਕਾਬੂ

ਕਾਹਨੂੰਵਾਨ, (ਵਰਿੰਦਰ ਰੰਧਾਵਾ) : ਥਾਣਾ ਕਾਹਨੂੰਵਾਨ ਦੀ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਪੁਲ ਤੁਗਲਵਾਲ ਨੇੜੇ ਨਾਕਾਬੰਦੀ ਦੌਰਾਨ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ ਚੋਰੀ ਦਾ ਮੋਟਰਸਾਈਕਲ ਅਤੇ ਬਾਰਾਂ ਬੋਰ ਦਾ ਦੇਸੀ ਨਾਜਾਇਜ ਪਿਸਤੌਲ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਕਾਹਨੂੰਵਾਨ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਯੈ ਐੱਸ ਆਈ ਜਗਦੀਸ਼ ਸਿੰਘ ਨੇ ਤੁਗਲਵਾਲ ਨਹਿਰ ਦੇ ਪੁਲ ਉੱਪਰ ਨਾਕਾ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇੱਕ ਨੌਜਵਾਨ ਨੂੰ ਮੋਟਰਸਾਈਕਲ ਸਮੇਤ ਰੋਕਿਆ ਗਿਆ ਅਤੇ ਉਸ ਤੋਂ ਮੋਟਰਸਾਈਕਲਾਂ ਦੇ ਕਾਗਜ ਵਗੈਰਾ ਮੰਗੇ ਗਏ ਜੋ ਕਿ ਉਹ ਪੇਸ਼ ਨਹੀਂ ਕਰ ਸਕਿਆ। ਜਦੋਂ ਪੁਲਸ ਨੇ ਸ਼ੱਕ ਪੈਣ ਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲ ਬਾਰਾਂ ਬੋਰ ਦਾ ਇੱਕ ਕੱਟਾ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਹੋਏ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਤੁਰੰਤ ਇਸ ਨੌਜਵਾਨ ਨੂੰ ਕਾਬੂ ਕਰਕੇ ਥਾਣਾ ਕਾਹਨੂੰਵਾਨ ਪੁਲਸ ਹਵਾਲੇ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਕਾਬੂ ਕੀਤਾ ਗਿਆ ਮੁਲਜ਼ਮ ਪਹਿਲਾਂ ਵੀ ਚੋਰੀਆਂ ਅਤੇ ਹੋਰ ਮੁਜਰਮਾਨਾ ਕਾਰਵਾਈਆਂ ਵਿੱਚ ਕਈ ਥਾਣਿਆਂ ਵਿੱਚ ਲੋੜੀਂਦਾ ਹੈ। ਉਨ੍ਹਾਂ ਦੱਸਿਆ ਕਿ ਗਿ੍ਫਤਾਰ ਕੀਤੇ ਗਏ ਨੌਜਵਾਨ ਬੂਟਾ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਖੁੱਡੀ ਚੀਮਾ ਥਾਣਾ ਸ੍ਰੀ ਹਰਗੋਬਿੰਦਪੁਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਰੱਖੀ ਹੋਈ ਹੈ।

Today Now News

RELATED ARTICLES
- Advertisment -

POPULAR POSTS