ਜੁਗਨੀ ਸਹਿਜਾਦੀ ਦਾ ਤਾਜਜਾ ਰੀਲੀਜ ਗੀਤ ਨੂੰ ਜਲੰਧਰ ਦੇ ਦੂਰਦਰਸਨ ਦੇ *ਛਣਕਾਰ ਪ•ੋਗਰਾਮ ਤੇ *ਯੂ ਟਿਊਬ ਤੇ ਹਜਾਰਾਂ ਲੋਕ ਪਸੰਦ ਕਰ ਰਹੇ ਹਨ

ਬਰਨਾਲਾ, (ਕਰਨਪਰੀਤ ਧੰਦਰਾਲ) : ਅਜੋਕੇ ਯੁੱਗ ਦੀ ਗਾਇਕੀ ਦੇ ਬਦਲਾਉ ਚ ਜਿੱਥੇ ਕੁੱਝ ਕੱਚ ਘਰੜ ਗਾਇਕ ਬਣੇ ਸੱਭਿਆਚਾਰ ਦੀਆਂ ਧੱਜੀਆਂ ਉਡਾਉਂਦੇ ਗਾਇਕੀ ਨੂੰ ਸਿਰਫ ਹਲਕੇ ਚ ਲੈਂਦਿਆਂ ਤੋਰੀ ਫੁਲਕਾ ਚਲਾ ਰਹੇ ਹਨ ਉੱਥੇ ਤਾਲੀਮ ਸ਼ੁਦਾ ਅਤੇ ਮੇਹਨਤੀ ਗਾਇਕ ਗੀਤ ਸੰਗੀਤ ਦੀਆਂ ਬਰੀਕੀਅ ਾਂ ਸਿੱਖ ਕੇ ਆਪਣੀ ਮੇਹਨਤ ਨਾਲ ਅੱਗੇ ਆ ਰਹੇ ਹਨ ਜਿੰਨ•ਾਂ ਵਿੱਚੋਂ ਚਰਚਿਤ ਤੇ ਸੱਭਿਆਚਾਰੀ ਗਾਇਕਾ ਜੁਗਨੀਂ ਸਹਿਜਾਦੀ ਨੇਂ ਬਕਾਇਦਾ ਸੰਗੀਤਕ ਤਾਲੀਮ ਲੈਂਦਿਆ ਗਾਇਕ ਸੋਹਣ ਸਿਕੰਦਰ ਨੂੰ ਗੁਰੂ ਧਾਰਿਆ ਉਨ•ਾਂ ਨੂੰ ਘਰ ਬੁਲਾ ਕੇ ਬੜੇ ਅਦਬ ਤੇ ਮਾਣ ਸਤਿਕਾਰ ਨਾਲ ਗੁਰੂ ਧਾਰਦਿਆਂ ਪੱਗ ਦਿੱਤੀ ਤੇ ਅਸ਼ੀਰਵਾਦ ਲਿਆ। ਐਸੀ ਯਾਦ ਸੱਜਣਾਂ ਵੇ ਤੇਰੀ ਆਈ ਅੱਖੀਆਂ ਨੂੰ ਰੋਣਾਂ ਪੈ ਗਿਆ* ਮੁਦਰੀ ਦੇ ਜਾ ਮਾਹੀਆ ਵੇ ,ਸੱਜਣਾਂ.,ਵਿਛੜੇ ਸੱਜਣਾਂ ਦੀ ਨੈਣੀਂ ਰੜ•ਕ ਪਵੇ* ਤੂੰ ਤਾਂ ਸਾਡਾ ਯਾਰ ਹੁੰਦਾ ਸੀ *ਤੇਰੇ ਹੂਰ ਨਾਂ ਪਸੰਦ ਆਵੇ ਸਮੇਤ ਅਨੇਕਾਂ ਹਿੱਟ ਗਾਇਕ ਸੋਹਣ ਸਿਕੰਦਰ ਨੇਂ ਨਿਮਰਤਾ ਅਤੇ ਸੁਭਾਵਿਕ ਤੌਰ ਤੇ ਕਿਹਾ ਕਿ ਭਾਵੇਂ ਮੈਂ ਕੋਈ ਬਹੁਤਾ ਵੱਡਾ ਗਵੱਈਆ ਨਹੀਂ ਅਖਵਾਉਂਦਾ ਪਰੰਤੂ ਬੜੇ ਸੰਘਰਸਾਂ ਵਿੱਚੋਂ ਗੁਜਰੀ ਜਿੰਦਗੀ ਤੇ ਰਿਆਜ ਸਦਕਾ ਹੀ ਅੱਜ ਸਰੋਤਿਆਂ ਦੀ ਕਚਿਹਰੀ ਵਿੱਚ ਮੋਜੂਦ ਹਾਂ ਉਨ•ਾਂ ਕਿਹਾ ਕਿ ਜਿਵੇਂ ਗੁਰੂ ਬਿਨਾਂ ਗਿਆਨ ਨਹੀਂ ਹੁੰਦਾ ਮੈਂ ਵੀ ਬਕਾਇਦਾ ਸਿੱਖ ਕੇ ਹੀ ਗਾਇਕੀ ਚ ਪ•ਵੇਸ ਕੀਤਾ ਸੀ ਤੇ ਮੈ ਉਹੀ ਸੰਗੀਤਕ ਗੁੜਤੀ ਸਦਕਾ ਜੁਗਨੀਂ ਸਹਿਜਾਦੀ ਨੂੰ ਸਿਖਾਵਾਂਗਾ। ਜੁਗਨੀ ਸਹਿਜਾਦੀ ਹਿੱਕ ਦੇ ਜੋਰ ਤੇ ਗਾਉਣ ਵਾ ਲੀ ਉੱਦਮੀ ਗਾਇਕਾ ਹੈ। ਜਿਸਦਾ ਗਾਇਆ ਤਾਜਾ ਰੀਲੀਜ ਹੋਇਆ ਗੀਤ * ਜਿੰਦਗੀ ਦੇ ਰੰਗ ਸੱਜਣਾਂ*ਮਿਆਰੀ ਗਾਇਕੀ ਅਤੇ ਸੱਭਿਆਚਾਰ ਦੇ ਅਮੀਰ ਵਿਰਸੇ ਦੇ ਲੋਕ ਤੱਥਾਂ ਦੀ ਗਵਾਹੀ ਭਰਦਾ ਹੈ। ਜਿਸ ਨੂੰ ਜ ਲੰਧਰ ਦੇ ਦੂਰਦਰਸਨ ਦੇ *ਛਣਕਾਰ ਪ•ੋਗਰਾਮ ਤੇ ਯੂ ਟਿਊਬ ਤੇ ਹਜਾਰਾਂ ਲੋਕ ਪਸੰਦ ਕਰ ਰਹੇ ਹਨ। ਇਸ ਮੌਕੇ ਗਾਇਕ ਰਾਜਿੰਦਰ ਬਰਨਾਲਾ ਅਭੀ ਹੈਪੀ ਤੇ ਤਬਲਾ ਵਾਦਕ ਹਾਜਿਰ ਸਨ।






