17.1 C
Chandigarh

TODAY NOW NEWS

Friday, March 20, 2026
Homeਪੰਜਾਬਗੁਰਦਾਸਪੁਰ / ਬਟਾਲਾ / ਪਠਾਨਕੋਟਸੀਆਈਏ ਸਟਾਫ ਵੱਲੋਂ ਭਾਰੀ ਮਾਤਰਾ 'ਚ ਅਲਕੋਹਲ ਬਰਾਮਦ

ਸੀਆਈਏ ਸਟਾਫ ਵੱਲੋਂ ਭਾਰੀ ਮਾਤਰਾ ‘ਚ ਅਲਕੋਹਲ ਬਰਾਮਦ

ਬਟਾਲਾ, (ਵਰਿੰਦਰ ਰੰਧਾਵਾ) : ਬਟਾਲਾ ‘ਚ ਬੀਤੇ ਕੱਲ੍ਹ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਤੋਂ ਬਾਅਦ ਪੁਲਿਸ ਹਰਕਤ ‘ਚ ਆ ਗਈ ਹੈ। ਐੱਸਐੱਸਪੀ ਬਟਾਲਾ ਰਛਪਾਲ ਸਿੰਘ ਦੇ ਅਦੇਸ਼ਾਂ ‘ਤੇ ਸੀਆਈਏ ਸਟਾਫ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਗੁਪਤ ਸੂਚਨਾ ਦੇ ਅਧਾਰ ਤੇ ਥਾਣਾ ਸੇਖਵਾਂ ਦੀ ਪੁਲਿਸ ਨਾਲ ਸਾਂਝੇ ਅਪਰੇਸ਼ਨ ਦੌਰਾਨ ਪਿੰਡ ਬਹਿਬਲ ਚੱਕ ‘ਚ ਵੱਡੀ ਕਾਰਵਾਈ ਕਰਦਿਆਂ ਨਜਾਇਜ ਸ਼ਰਾਬ ਵੇਚਣ ਵਾਲੇ ਜਗਜੀਤ ਲਾਲ ਉਰਫ ਪੱਮਾ ਨੂੰ 800 ਬੋਤਲ ਅਲਕੋਹਲ ਸਮੇਤ ਗਿ੍ਫਤਾਰ ਕਰ ਲਿਆ ਗਿਆ ਹੈ। ਸੀਆਈਏ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਹਿਬਲ ਚੱਕ ‘ਚ ਨਜਾਇਜ ਸ਼ਰਾਬ ਵੇਚਣ ਦਾ ਧੰਦਾ ਚੱਲ ਰਿਹਾ ਹੈ। ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਸਫਲਤਾ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਜਗਜੀਤ ਲਾਲ ਤੋਂ 6 ਲੱਖ ਮਿਲੀ. ਅਲਕੋਹਲ ਦੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਕਤ ਦੋਸ਼ੀ ਨੇ ਮਨਿਆ ਹੈ ਕਿ ਸ਼ਰਾਬ ਦੀ ਖੇਪ ਉਹ ਸ਼ਾਮਪੁਰਾ ਦੀ ਇਕ ਰਹਿਣ ਵਾਲੀ ਅੌਰਤ ਤੋਂ ਹਾਸਲ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਮਪੁਰਾ ਦੀ ਉਕਤ ਅੌਰਤ ਪੁਲਿਸ ਦੀ ਕਾਰਵਾਈ ਦੀ ਭਿਣਕ ਪੈਂਦਿਆਂ ਹੀ ਫਰਾਰ ਹੋ ਗਈ ਸੀ। ਉਕਤ ਮਾਮਲੇ ਸਬੰਧੀ ਥਾਣਾ ਸੇਖਵਾਂ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ।

Today Now News

RELATED ARTICLES
- Advertisment -

POPULAR POSTS