16 C
Chandigarh

TODAY NOW NEWS

Friday, March 20, 2026
Homeਪੰਜਾਬਜਲੰਧਰਫੇਸਬੁੱਕ 'ਤੇ ਪਾਈ ਪਿਸਤੌਲ ਨਾਲ ਤਸਵੀਰਾਂ, ਪੁਲਿਸ ਨੇ ਦੋ ਨੌਜਵਾਨਾਂ ਨੂੰ ਕੀਤਾ...

ਫੇਸਬੁੱਕ ‘ਤੇ ਪਾਈ ਪਿਸਤੌਲ ਨਾਲ ਤਸਵੀਰਾਂ, ਪੁਲਿਸ ਨੇ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ

ਜਲੰਧਰ, (ਸੋਨੂੰ ਸਹੋਤਾ) : ਜਲੰਧਰ ਸਪੈਸ਼ਲ ਆਪਰੇਸ਼ਨ ਯੂਨੀਟ ਦੀ ਟੀਮ ਨੇ ਨਾਜਾਇਜ਼ ਪਿਸਤੌਲ ਨਾਲ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕਪੂਰਥਲਾ ਨਿਵਾਸੀ ਮੁਨੀਤ ਸਿੰਘ ਉਰਫ ਕੂਕੂ ਤੇ ਨਿਊ ਦਸ਼ਮੇਸ਼ ਨਗਰ ਨਿਵਾਸੀ ਦਵਿੰਦਰ ਸਿੰਘ ਉਰਫ਼ ਦੇਵ ਦੇ ਰੂਪ ‘ਚ ਹੋਈ ਹੈ।ਏਐੱਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਦੋ ਨੌਜਵਾਨ ਪਿਸਤੌਲ ਲੈ ਕੇ ਘੁੰਮ ਰਹੇ ਹਨ। ਦੋਵਾਂ ਨੇ ਫੇਸਬੁੱਕ ‘ਤੇ ਪਿਸਤੌਲ ਨਾਲ ਆਪਣੀਆਂ ਤਸਵੀਰਾਂ ਪਾਈਆਂ ਹਨ ਤਾਂ ਜੋ ਦੂਜਿਆਂ ‘ਚ ਡਰ ਬੈਠ ਸਕੇ ਤੇ ਉਨ੍ਹਾਂ ਦੀ ਫੋਟੋ ‘ਤੇ ਲਾਈਕ ਆ ਸਕਣ। ਪੁਲਿਸ ਨੇ ਪਠਾਨਕੋਟ ਬਾਈਪਾਸ ਨੇੜੇ ਦੋਵਾਂ ਨੂੰ ਦੇਸੀ ਪਿਸਤੌਲ 315 ਬੋਰ ਤੇ ਦੋ ਕਾਰਤੂਸ ਨਾਲ ਗ੍ਰਿਫ਼ਤਾਰ ਕਰ ਲਿਆ। ਏਐੱਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ ਤੋਂ ਇਹ ਹਥਿਆਰ ਮੰਗਵਾਏ ਹਨ।

Today Now News

RELATED ARTICLES
- Advertisment -

POPULAR POSTS