17.1 C
Chandigarh

TODAY NOW NEWS

Friday, March 20, 2026
HomeCORONAVIRUSCorona Update : ਪੰਜਾਬ 'ਚ ਨਵਜੰਮੇ ਬੱਚੇ ਸਮੇਤ 23 ਮੌਤਾਂ

Corona Update : ਪੰਜਾਬ ‘ਚ ਨਵਜੰਮੇ ਬੱਚੇ ਸਮੇਤ 23 ਮੌਤਾਂ

959 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ

ਜਲੰਧਰ, (ਸੋਨੂੰ ਸਹੋਤਾ) : ਪੰਜਾਬ ‘ਚ ਕੋਰੋਨਾ ਪੀੜਤਾਂ ਦਾ ਅੰਕੜਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਇਕ ਦਿਨ ਪਹਿਲਾਂ ਜਿੱਥੇ ਸੂਬੇ ‘ਚ ਸਭ ਤੋਂ ਜ਼ਿਆਦਾ 849 ਲੋਕ ਇਨਫੈਕਟਿਡ ਪਾਏ ਗਏ ਸਨ, ਉੱਥੇ ਸ਼ਨਿਚਰਵਾਰ ਨੂੰ 959 ਲੋਕ ਇਨਫੈਕਟਿਡ ਪਾਏ ਗਏ ਹਨ। ਇਸ ਦੇ ਨਾਲ ਹੀ 23 ਲੋਕਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ। ਇਨ੍ਹਾਂ ‘ਚ ਪਟਿਆਲੇ ਦਾ ਇਕ ਨਵਜੰਮਿਆ ਬੱਚਾ ਵੀ ਸ਼ਾਮਲ ਹੈ। ਏਸੇ ਤਰ੍ਹਾਂ ਸ਼ਨਿਚਰਵਾਰ ਨੂੰ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਰੀਜ਼ ਲੁਧਿਆਣੇ ਤੇ ਬਠਿੰਡੇ ‘ਚ ਮਿਲੇ। ਲੁਧਿਆਣੇ ‘ਚ 193 ਲੋਕ ਇਨਫੈਕਟਿਡ ਪਾਏ ਗਏ ਹਨ, ਜਦਕਿ ਬਠਿੰਡੇ ‘ਚ ਵੀ ਰਿਕਾਰਡ 133 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਲੁਧਿਆਣੇ ਵਿਚ 193 ਲੋਕ ਇਨਫੈਕਟਿਡ ਪਾਏ ਗਏ ਹਨ ਜਦਕਿ ਬਠਿੰਡੇ ਵਿਚ ਵੀ ਰਿਕਾਰਡ 133 ਲੋਕ ਕੋਰੋਨਾ ਦੀ ਲਪੇਟ ਵਿਚ ਆਏ ਹਨ। ਇਸ ਦੇ ਨਾਲ ਹੀ ਲੁਧਿਆਣੇ ‘ਚ ਹੀ ਰਿਕਾਰਡ 10 ਮਰੀਜ਼ਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ। ਸ਼ਨਿਚਰਵਾਰ ਨੂੰ ਜਿਨ੍ਹਾਂ ਲੋਕਾਂ ਨੇ ਦਮ ਤੋੜਿਆ, ਉਨ੍ਹਾਂ ‘ਚ ਕਪੂਰਥਲਾ ਦੇ ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ 70 ਸਾਲਾ ਬਾਬਾ ਦਇਆ ਸਿੰਘ ਵੀ ਸ਼ਾਮਲ ਹਨ। ਉਨ੍ਹਾਂ ਨੇ ਲੁਧਿਆਣੇ ‘ਚ ਦਮ ਤੋੜਿਆ। ਲੁਧਿਆਣੇ ‘ਚ ਦਮ ਤੋੜਨ ਵਾਲਿਆਂ ‘ਚ ਛੇ ਮਰਦ ਤੇ ਚਾਰ ਔਰਤਾਂ ਸ਼ਾਮਲ ਹਨ। ਜਲੰਧਰ ਵਿਚ ਵੀ 91 ਲੋਕ ਇਨਫੈਕਟਿਡ ਪਾਏ ਗਏ ਹਨ। ਇਨ੍ਹਾਂ ਵਿਚ ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਦੀ ਮੇਨ ਬ੍ਰਾਂਚ ਦਾ ਚੀਫ ਮੈਨੇਜਰ ਤੇ ਵੱਖ-ਵੱਖ ਬੈਂਕਾਂ ਦੇ 14 ਮੁਲਾਜ਼ਮ ਤੇ ਦੋ ਡਾਕਟਰ ਵੀ ਸ਼ਾਮਲ ਹਨ। ਉੱਥੇ ਸੰਗਰੂਰ ‘ਚ 18 ਲੋਕ ਕੋਰੋਨਾ ਇਨਫੈਕਟਿਡ ਪਾਏ ਗਏ ਹਨ ਤੇ ਇਨ੍ਹਾਂ ‘ਚ ਸੱਤ ਕੈਦੀ ਵੀ ਹਨ। ਜੇਲ੍ਹਾਂ ‘ਚ ਕੋਰੋਨਾ ਦੇ ਕੇਸ ਮਿਲਣ ਕਾਰਨ ਸਰਕਾਰ ਨੇ ਜੇਲ੍ਹਾਂ ‘ਚ ਬੰਦ ਕੈਦੀਆਂ ਤੇ ਸਟਾਫ ਦਾ ਵੀ ਟੈਸਟ ਕਰਨ ਦਾ ਫ਼ੈਸਲਾ ਕੀਤਾ ਹੈ।

Today Now News

RELATED ARTICLES
- Advertisment -

POPULAR POSTS