
ਮੋਗਾ, (ਹਰਪਾਲ ਸਹਾਰਨ) : ਪ੍ਰਸਿੱਧ ਸਮਾਜ ਸੇਵੀ ਜਸਵਿੰਦਰ ਸਿੰਘ ਗਿੱਲ ਵੱਲੋਂ ਹਰ ਮਹੀਨੇ ਗੁਰੂ ਨਾਨਕ ਮੋਦੀਖ਼ਾਨਾ (ਸ਼ਰਨ ਫਾਊਂਡੇਸ਼ਨ) ਨੂੰ 100 ਡਾਲਰ ਦੇਣ ਦਾ ਵਾਅਦਾ ਕੀਤਾ ਹੈ ਤੇ ਅੱਜ 6 ਮਹੀਨਿਆਂ ਦੇ 44600 ਰੁਪਏ ਵੈਸਟਰਨ ਯੂਨੀਅਨ ਰਾਹੀਂ ਸ਼ਰਨ ਫਾਊਂਡੇਸ਼ਨ ਨੂੰ ਭੇਜੇ। ਇਸ ਮੌਕੇ ਸ਼ਰਨ ਫਾਊਂਡੇਸ਼ਨ ਵੱਲੋਂ ਸ. ਜਸਵਿੰਦਰ ਸਿੰਘ ਅਤੇ ਉਨ•ਾਂ ਦੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨ•ਾਂ ਕਿਹਾ ਕਿ ਅਰਦਾਸ ਕਰਦੇ ਹਾਂ ਕਿ ਸ. ਗਿੱਲ ਹਮੇਸ਼ਾਂ ਚੜਦੀ ਕਲਾ ‘ਚ ਰਹੇ, ਅਜਿਹੇ ਦਾਨੀ ਸੱਜਣਾਂ ਕਰਕੇ ਹੀ ਗਰੀਬ ਪਰਿਵਾਰਾਂ ਦੀ ਦਵਾਈ ਦੀ ਪੂਰਤੀ ਹੋ ਰਹੀ ਹੈ ਅਤੇ ਘਰਾਂ ਦੇ ਚੁੱਲਿ•ਆਂ ‘ਚ ਅੱਗ ਬਲਦੀ ਹੈ।






