17.4 C
Chandigarh

TODAY NOW NEWS

Friday, March 20, 2026
Homeਪੰਜਾਬਗੁਰਦਾਸਪੁਰ / ਬਟਾਲਾ / ਪਠਾਨਕੋਟਮਾਪਿਆਂ ਦੇ ਇਕਲੌਤੇ ਸਹਾਰੇ ਦੀ ਦੁਬਈ ਤੋਂ ਪਿੰਡ ਡੇਹਰੀਵਾਲ ਪਹੁੰਚੀ ਲਾਸ਼

ਮਾਪਿਆਂ ਦੇ ਇਕਲੌਤੇ ਸਹਾਰੇ ਦੀ ਦੁਬਈ ਤੋਂ ਪਿੰਡ ਡੇਹਰੀਵਾਲ ਪਹੁੰਚੀ ਲਾਸ਼

ਨਮ ਅੱਖਾਂ ਨਾਲ ਕੀਤਾ ਅੰਤਿਮ ਸਸਕਾਰ

ਗੁਰਦਾਸਪੁਰ, (ਵਰਿੰਦਰ ਰੰਧਾਵਾ) : ਬੀਤੇ ਦਿਨੀਂ ਨੇੜਲੇ ਪਿੰਡ ਡੇਅਰੀਵਾਲ ਦੇ ਇਕ ਨੌਜਵਾਨ ਗੁਰਪ੍ਰੀਤ ਸਿੰਘ ਦੀ ਦੁਬਈ ‘ਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਜਦੋਂ ਆਪਣਾ ਟਰਾਲਾ ਲੈ ਕੇ ਜਾ ਰਿਹਾ ਸੀ। ਅੱਜ ਉਸ ਦੀ ਮ੍ਰਿਤਕ ਦੇ ਪਿੰਡ ਡੇਹਰੀਵਾਲ ਵਿਖੇ ਪਹੁੰਚੀ, ਜਿੱਥੇ ਸਵੇਰ ਦੇ ਟਾਈਮ ਭਾਰੀ ਬਾਰਿਸ਼ ਦੌਰਾਨ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਪਿਤਾ ਬਾਬਾ ਮੇਜਰ ਸਿੰਘ ਕਥਾ ਵਾਚਕ ਨੇ ਦਿੱਤੀ। ਇਸ ਮੌਕੇ ਬਾਬਾ ਮੇਜਰ ਸਿੰਘ ਨੇ ਕਿਹਾ ਗੁਰਪ੍ਰੀਤ ਸਿੰਘ ਉਨ੍ਹਾਂ ਦਾ ਇਕਲੌਤਾ ਕਮਾਊ ਸਹਾਰਾ ਸੀ ਜੋ ਕਿ ਕੁਦਰਤ ਨੇ ਉਨ੍ਹਾਂ ਕੁਝ ਸਦਾ ਲਈ ਖੋਹ ਲਿਆ ਹੈ ਪਰ ਉਹ ਅਜੇ ਵੀ ਵਾਹਿਗੁਰੂ ਦੇ ਭਾਣੇ ‘ਚ ਪਰਿਵਾਰ ਨੂੰ ਭਾਣਾ ਮੰਨਣ ਲਈ ਬੇਨਤੀ ਕਰ ਰਹੇ ਹਨ। ਇਸ ਮੌਕੇ ਸਤਨਾਮ ਸਿੰਘ ਡੇਰੀਵਾਲ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਦੀ ਮੌਤ ਨਾਲ ਬਾਬਾ ਮੇਜਰ ਸਿੰਘ ਨੂੰ ਹੀ ਨਹੀਂ ਸਗੋਂ ਸਾਰੇ ਨਗਰ ਅਤੇ ਗੁਰਪ੍ਰੀਤ ਅਤੇ ਬਾਬਾ ਮੇਜਰ ਸਿੰਘ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਬਹੁਤ ਦੁੱਖ ਹੈ। ਭਾਜਪਾ ਦੇ ਕਿਸਾਨ ਮੋਰਚਾ ਜ਼ਿਲ੍ਹਾ ਪ੍ਰਧਾਨ ਮਨਰਿੰਦਰ ਪਾਲ ਸਿੰਘ ਘੁੰਮਣ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਪਿੰਡ ਭਿਜਵਾਉਣ ‘ਚ ਗੁਆਂਢੀ ਪਿੰਡ ਗਿੱਲ ਮੰਜ ਦੇ ਸਰਬੱਤ ਦਾ ਭਲਾ ਸੰਸਥਾ ਦੇ ਸੇਵਾਦਾਰ ਮਨਜਿੰਦਰ ਸਿੰਘ ਦਾ ਅਹਿਮ ਯੋਗਦਾਨ ਹੈ, ਇਸ ਤੋਂ ਇਲਾਵਾ ਵੀ ਬੀਬੀ ਸਈਅਦ ਫਾਤਮਾਂ ਨੇ ਵੀ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਭੇਜਣ ‘ਚ ਬਹੁਤ ਸਹਿਯੋਗ ਦਿੱਤਾ ਹੈ। ਇਸ ਮੌਕੇ ਸਤਨਾਮ ਸਿੰਘ ਡੇਅਰੀਵਾਲ, ਮਨਿੰਦਰਪਾਲ ਸਿੰਘ, ਉਮਰ ਸੁਖਦੇਵ ਸਿੰਘ, ਜੌਹਲ ਮਨਦੀਪ ਸਿੰਘ, ਬਾਬਾ ਨਿਰਮਲ ਸਿੰਘ, ਕੁਲਵਿੰਦਰ ਸਿੰਘ ਕਾਲਾ, ਸੰਮਤੀ ਮੈਂਬਰ ਜੋਗਿੰਦਰ ਸਿੰਘ ਸਾਬਕਾ ਸਰਪੰਚ ਬੇਅੰਤ ਸਿੰਘ ਭੱਟੀ, ਦਰਸ਼ਨ ਸਿੰਘ ਖਹਿਰਾ, ਕੈਪਟਨ ਮੰਗਲ ਸਿੰਘ, ਅਮਰਪਾਲ ਸਿੰਘ, ਹਰਿੰਦਰ ਸਿੰਘ ਤੇ ਜੋਗਿੰਦਰ ਪਾਲ ਬਿੱਟੂ ਆਦਿ ਵੀ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS