
ਸੈਕਰਾਮੈਂਟੋ 16 ਫਰਵਰੀ (ਹੁਸਨ ਲੜੋਆ ਬੰਗਾ) ਹੋਸਟਨ ਖੇਤਰ ਵਿਚ ਇਕ ਲੁਟੇਰੇ ਕੋਲੋਂ ਬਚਣ ਲਈ ਇਕ ਵਿਅਕਤੀ ਵੱਲੋਂ ਚਲਾਈ ਗੋਲੀ ਕਾਰ ਵਿਚ ਆਪਣੇ ਪਰਿਵਾਰ ਨਾਲ ਬੈਠੀ 9 ਸਾਲਾ ਲੜਕੀ ਦੇ ਵਜਣ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਕਾਰ ਵਿਚ ਬੱਚੀ ਸਮੇਤ ਪਰਿਵਾਰ ਦੇ 5 ਮੈਂਬਰ ਬੈਠੇ ਸਨ ਤੇ ਉਨਾਂ ਦਾ ਲੁੱਟਖੋਹ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਲੁਟੇਰਾ ਘਟਨਾ ਸਥਾਨ ਤੋਂ ਫਰਾਰ ਹੋ ਗਿਆ। ਬੱਚੀ ਦੇ ਗੋਲੀ ਸਿਰ ਵਿਚ ਵੱਜੀ ਸੀ। ਪੁਲਿਸ ਨੇ ਗੋਲੀ ਚਲਾਉਣ ਵਾਲੇ ਸ਼ੱਕੀ ਨੂੰ ਹਿਰਾਸਤ ਵਿਚ ਲੈ ਲਿਆ




